ਸੱਚਰ ਦੀ ਅਗਵਾਈ ਹੇਠ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਵਫਦ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਕੀਤੀ ਮੁਲਾਕਾਤ 

ਸੱਚਰ ਦੀ ਅਗਵਾਈ ਹੇਠ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਵਫਦ ਨੇ  ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਕੀਤੀ ਮੁਲਾਕਾਤ 

 
ਪਠਾਨਕੋਟ, 18 ਮਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਦੀ ਅਗਵਾਈ ਹੇਠ  ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ  ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ  ਮਿਲਿਆ .
 
ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਅਤੇ ਜਸਵਿੰਦਰ ਸਿੰਘ ਬੜੀ ਸੂਬਾ ਜਨਰਲ ਸਕੱਤਰ ਨੇ ਸਾਂਝੇ ਤੋਰ ਤੇ ਦੱਸਿਆ ਕਿ ਉਹਨਾਂ ਨੇ ਆਪਣੀਆਂ ਮੁੱਖ ਮੰਗਾ ਡਿਸਲੋਮਾ ਹੋਲਡਰ ਵੈਟਨਰੀ ਇੰਸਪੈਕਟਰਾਂ ਦੀ ਹਿਮਾਚਲ ਪੈਟਰਨ ਤੇ ਰਜਿਸਟਰੇਸ਼ਨ ਕਰਨਾ,87 ਸੀਨੀਅਰ ਵੈਟਨਰੀ ਇੰਸਪੈਕਟਰਾਂ ਨੂੰ  ਤਰੱਕੀ ਦੇ ਕੇ ਵੱਖਰਾ ਪੇਅ ਗਰੇਡ ਦੇਣਾ,ਵੈਟਨਰੀ  ਇੰਸਪੈਕਟਰਾਂ ਦੀਆਂ 582 ਪੋਸਟਾਂ ਪਸੂ ਪਾਲਣ  ਵਿਭਾਗ ਨੂੰ ਵਾਪਿਸ  ਦੇ ਉਹਨਾਂ ਹਸਪਤਾਲਾਂ  ਵਿਚ ਵੈਟਨਰੀ ਇੰਸਪੈਕਟਰਾਂ ਨੂੰ ਤਾਇਨਾਤ ਕਰਨਾ ਆਦਿ ਮੰਗਾਂ ਸਾਮਿਲ ਸਨ।
 
ਮੰਤਰੀ ਬਾਜਵਾ ਵੱਲੋਂ ਮੌਕੇ ਤੇ ਹੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਨੂੰ ਨਿਰਦੇਸ ਦਿਤੇ ਕਿ ਇਹਨਾਂ ਮੰਗਾ ਤੇ ਤੇਜੀ ਨਾਲ ਕੰਮ ਕਰਕੇ ਇਹਨਾਂ ਨੂੰ ਜਲਦੀ ਲਾਗੂ ਕਰਵਾਇਆ ਜਾਵੇ । ਵਫਦ ਵਿਚ ਸੂਬਾ ਵਿਤ ਸਕੱਤਰ ਰਾਜੀਵ ਮਲਹੋਤਰਾ ਅਤੇ ਜਥੇਬੰਦੀ ਦੇ ਮੁੱਖ ਸਲਾਹਕਾਰ ਗੁਰਦੀਪ ਸਿੰਘ ਬਾਸੀ ਵੀ ਹਾਜ਼ਰ ਸਨ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply