ਵੱਡੀ ਖ਼ਬਰ : ਬਾਦਲ ਦਲ ਨੂੰ ਜੱਲੋਵਾਲ ਚ ਤਗੜਾ ਚਟਕਾ, ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਦੀ ਅਗੁਵਾਈ ਵਿੱਚ ਸਾਰੀ ਪੰਚਾਇਤ ਹੋਈ ਕਾਂਗਰਸ ਵਿੱਚ ਸ਼ਾਮਿਲ

ਬਾਦਲ ਦਲ ਨੂੰ ਜੱਲੋਵਾਲ ਚ ਤਗੜਾ ਚਟਕਾ, ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਦੀ ਅਗੁਵਾਈ ਵਿੱਚ ਸਾਰੀ ਪੰਚਾਇਤ ਹੋਈ ਕਾਂਗਰਸ ਵਿੱਚ ਸ਼ਾਮਿਲ

ਚੱਬੇਵਾਲ / ਹੁਸ਼ਿਆਰਪੁਰ (ਆਦੇਸ਼ ):  ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਦੀ ਸਾਖ ਤੇ ਮੋਹਰ ਲਗਾਉਂਦਿਆ ਅੱਜ ਪਿੰਡ ਜੱਲੋਵਾਲ ਦੀ ਸਾਰੀ ਪੰਚਾਇਤ ਨੇ ਅਕਾਲੀ ਦਲ ਨੂੰ ਛੱਡ ਕੇ ਡਾ. ਰਾਜ ਦਾ ਪੱਲਾ ਫੜਿਆ। ਜੱਲੋਵਾਲ ਵਿੱਚ ਅਕਾਲੀਆਂ ਦਾ ਥੰਮ ਪੱਟੇ ਜਾਣ ਤੇ ਸਾਰੇ ਲੋਕਾਂ ਨੇ ਖੁਸ਼ੀ ਦਾ ਇਜਹਾਰ ਕੀਤਾ।

ਇਸ ਮੌਕੇ ਤੇ ਸਰਪੰਚ ਬਲਜੀਤ ਸਿੰਘ ਲੱਡੂ ਨੇ ਕਿਹਾ ਕਿ ਅਕਾਲੀਆਂ ਦੀਆਂ ਮਾੜੀਆ ਨੀਤਿਆ ਦੇ ਚਲਦਿਆ ਅਤੇ ਡਾ. ਰਾਜ ਵਲੋਂ ਪਿੰਡ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਇਹ ਫੈਸਲਾ ਲਿਆ। ਡਾ. ਰਾਜ ਨੇ ਪਿੰਡ ਨੂੰ 50 ਲੱਖ ਦੀ ਗ੍ਰਾਂਟ ਦਿੱਤੀ ਜੋਕਿ ਪਿੰਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ। ਉਹਨਾਂ ਕਿਹਾ ਕਿ ਪਿੰਡ ਦੇ ਹਰ ਵਿਆਕਤੀ ਅਤੇ ਹਰ ਪਰਿਵਾਰ ਨੂੰ ਡਾ. ਰਾਜ ਕੁਮਾਰ ਆਪਣੇ ਪਰਿਵਾਰ ਵਾਂਗ ਸਮਝਦੇ ਹਨ। ਜਿਸ ਕਰਕੇ ਸਾਡੇ ਸਾਰਿਆ ਦਾ ਮੰਨ ਪੂਰੀ ਤਰਾਂ ਨਾਲ ਉਹਨਾਂ ਦੇ ਨਾਲ ਜੁੜ ਗਿਆ ਹੈ।

ਜੱਲੋਵਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੌਹੜ ਦੇ ਨਾਮ ਨਾਲ ਜਾਣੇ ਜਾਣ ਵਾਲੇ ਸਰਪੰਚ ਬਲਜੀਤ ਸਿੰਘ ਲੱਡੂ ਦਾ ਆਸ਼ੀਰਵਾਦ ਮਿਲਣ ਤੇ ਡਾ. ਰਾਜ ਕੁਮਾਰ ਵੀ ਆਪਣੇ ਆਪ ਨੂੰ ਵੱਡਭਾਗਾ ਦੱਸਿਆ ਤੇ ਕਿਹਾ ਕਿ ਜੱਲੋਵਾਲ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਚੱਬੇਵਾਲ ਦੇ ਹਰ ਪਿੰਡ ਨੂੰ ਵਿਕਾਸ ਦੀਆਂ ਨਵੀਆਂ ਉਚਾਇਆ ਤੇ ਲੈ ਕੇ ਜਾਣ ਲਈ ਉਹ ਹਮੇਸ਼ਾ ਬਚਨਵੱਧ ਅਤੇ ਕਾਰਜਸ਼ੀਲ ਹਨ।

Advertisements

ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲਿਆ ਵਿੱਚ ਮੁੱਖ ਨਾਮ ਹਨ ਸਰਪੰਚ ਬਲਜੀਤ ਸਿੰਘ ਲੱਡੂ, ਮੁਹਿੰਦਰਪਾਲ ਸਿੰਘ, ਹਰਦੀਪ ਸਿੰਘ, ਅਮਰੀਕ ਸਿੰਘ ਖਨੂਰ, ਭਗਵਾਨ ਸਿੰਘ ਪੰਚ, ਜਰਨੈਲ ਸਿੰਘ ਪੰਚ, ਬਲਜੀਤ ਸਿੰਘ ਸਰਪੰਚ ਸਨ। ਇਸ ਮੌਕੇ ਤੇ ਸੁਰਿੰਦਰ ਸਿੰਘ, ਜੋਗਾ ਸਿੰਘ, ਗੁਰਮੇਲ ਸਿੰਘ, ਹਰੀ ਰਾਮ, ਦਲਜੀਤ ਸਿੰਘ ਕਾਲਾ, ਬਲਦੇਵ ਸਿੰਘ, ਹਰਲੋਚਨ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਿਰ ਸਨ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply