ਆਨਲਾਈਨ ਯੋਜਨਾਵਾਂ ਬਾਰੇ ਸੁਚੇਤ ਰਹੋ, ਬਹੁ-ਕਰੋੜੀ ਰੈਕੇਟ ਦਾ ਪਰਦਾਫਾਸ਼; 8.2 ਲੱਖ ਰੁਪਏ ਸਮੇਤ 5 ਗਿ੍ਰਫਤਾਰ- ਦਿਨਕਰ ਗੁਪਤਾ ਡੀਜੀਪੀ ਪੰਜਾਬ

ਰੋਪੜ ਵਿੱਚ ਬਹੁ-ਕਰੋੜੀ ਪੋਂਜੀ ਸਕੀਮ ਰੈਕੇਟ ਦਾ ਪਰਦਾਫਾਸ਼; 8.2 ਲੱਖ ਰੁਪਏ ਸਮੇਤ 5 ਗਿ੍ਰਫਤਾਰ
ਅਜਿਹੀਆਂ ਆਨਲਾਈਨ ਯੋਜਨਾਵਾਂ ਬਾਰੇ ਸੁਚੇਤ ਰਹੋ ਅਤੇ ਕਿਸੇ ਵੀ ਯੋਜਨਾ ਵਿੱਚ ਸਹੀ ਜਾਂਚ ਤੋਂ ਬਿਨਾਂ ਨਿਵੇਸ ਨਾ ਕਰੋ, ਡੀਜੀਪੀ ਦਿਨਕਰ ਗੁਪਤਾ ਵੱਲੋਂ ਤਾਕੀਦ
ਪੂਰੇ ਭਾਰਤ ਦੇ ਲੋਕਾਂ ਨੇ ਇਸ ਜਾਅਲੀ ਏਸਪੀਅਨ ਗਲੋਬਲ ਆਨਲਾਈਨ ਨਿਵੇਸ ਪਲੇਟਫਾਰਮ ਵਿੱਚ ਕਰੋੜਾਂ ਰੁਪਏ ਦਾ ਕੀਤਾ ਨਿਵੇਸ, ਜਾਂਚ ਤੋਂ ਹੋਇਆ ਖੁਲਾਸਾ
ਚੰਡੀਗੜ/ਰੂਪਨਗਰ, 21 ਮਈ:
ਰੂਪਨਗਰ ਪੁਲਿਸ ਵੱਲੋਂ ਅੱਜ ਪੰਜ ਵਿਅਕਤੀਆਂ ਦੀ ਗਿ੍ਰਫਤਾਰੀ ਨਾਲ ਏਸਪੀਅਨ ਗਲੋਬਲ ਦੇ ਨਾਮ ਹੇਠ ਇੱਕ ਆਨਲਾਈਨ ਪਲੇਟਫਾਰਮ ਰਾਹੀਂ ਚਲਾਏ ਜਾ ਰਹੇ ਬਹੁ-ਕਰੋੜੀ ਪੋਂਜੀ ਸਕੀਮ ਨਿਵੇਸ ਰੈਕੇਟ ਦਾ ਪਰਦਾਫਾਸ ਕੀਤਾ ਗਿਆ ਹੈ। ਏਸਪੀਅਨ ਗਲੋਬਲ ਇੱਕ ਆਨਲਾਈਨ ਗੇਮਿੰਗ ਵੈਬਸਾਈਟ ਈ.ਐਸ.ਪੀ.ਐਨ. ਗਲੋਬਲ ਦੀ ਇੱਕ ਪ੍ਰੌਕਸੀ ਹੈ, ਜੋ ਭੋਲੇ-ਭਾਲੇ ਲੋਕਾਂ ਨੂੰ ਲੁਭਾਉਣ ਲਈ ਨਿਵੇਸ ਕੀਤੇ ਪੈਸਿਆਂ ਨੂੰ ਹਫਤਾਵਾਰੀ ਚਾਰ ਗੁਣਾ ਕਰਨ ਦੇ ਨਾਲ ਨਾਲ ਵਿਦੇਸੀ ਯਾਤਰਾਵਾਂ ਦੀ ਪੇਸਕਸ ਵੀ ਕਰਦੀ ਹੈ।
ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਇਕਸਤਿ ਵਾਸੀ ਸਿਰਸਾ, ਹਰਿਆਣਾ, ਅੰਕਿਤ ਵਾਸੀ ਭਿਵਾਨੀ ਹਰਿਆਣਾ, ਰਾਕੇਸ ਕੁਮਾਰ ਵਾਸੀ ਜੀਰਕਪੁਰ, ਐਸ.ਏ.ਐਸ ਨਗਰ, ਗੁਰਪ੍ਰੀਤ ਸਿੰਘ ਅਤੇ ਸਚਿਨਪ੍ਰੀਤ ਸਿੰਧੂ ਦੋਵੇਂ ਵਾਸੀ ਮੁਹਾਲੀ, ਐਸ ਏ ਐਸ ਨਗਰ ਵਜੋਂ ਹੋਈ ਹੈ। ਪੁਲਿਸ ਨੇ ਉਨਾਂ ਦੇ ਕਬਜੇ ਵਿਚੋਂ 8.2 ਲੱਖ ਰੁਪਏ ਵੀ ਬਰਾਮਦ ਕੀਤੇ ਹਨ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਅਜਿਹੇ ਇੱਕ ਨਿਵੇਸਕ ਦੀ ਸਕਿਾਇਤ ਤੋਂ ਬਾਅਦ, ਜਿਸਨੇ ਲਗਭਗ 16 ਲੱਖ ਰੁਪਏ ਦਾ ਨਿਵੇਸ ਕਰਨ ਦਾ ਦਾਅਵਾ ਕੀਤਾ ਸੀ ਜਿਸਦੇ ਬਦਲੇ ਵਿੱਚ ਉਸ ਨੂੰ ਕੁਝ ਨਹੀਂ ਮਿਲਿਆ, ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਰੂਪਨਗਰ ਅਖਿਲ ਚੌਧਰੀ ਨੇ ਐਸ.ਪੀ. (ਹੈੱਡਕੁਆਰਟਰ) ਅੰਕੁਰ ਗੁਪਤਾ ਨੂੰ ਤੁਰੰਤ ਐਫਆਈਆਰ ਦਰਜ ਕਰਨ ਅਤੇ ਮਾਮਲੇ ਦੀ ਜਾਂਚ ਸੁਰੂ ਕਰਨ ਲਈ ਨਿਰਦੇਸ਼ ਦਿੱਤਾ।
ਜਾਂਚ ਦੌਰਾਨ, ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਮੁੰਬਈ ਸਥਿਤ ਬੈਂਕ ਖਾਤਿਆਂ ਦਾ ਪਤਾ ਲਗਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਜਿਸ ਵਿੱਚ ਨਕਦੀ ਟਰਾਂਸਫਰ ਕੀਤੀ ਗਈ ਸੀ ਅਤੇ ਇਨਾਂ ਖਾਤਿਆਂ ਦੀਆਂ ਸਟੇਟਮੈਂਟਾਂ ਦੀ ਪੜਤਾਲ ਦੌਰਾਨ ਪਾਇਆ ਗਿਆ ਹੈ ਕਿ ਲੋਕਾਂ ਨੇ ਪੂਰੇ ਭਾਰਤ ਵਿੱਚੋਂ ਇਸ ਪਲੇਟਫਾਰਮ ‘ਤੇ ਕਰੋੜਾਂ ਰੁਪਏ ਦਾ ਨਿਵੇਸ ਕੀਤਾ ਹੈ।
ਡੀਜੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਆਨਲਾਈਨ ਸਕੀਮਾਂ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਸਕੀਮ ਅਤੇ ਅਜਿਹੀਆਂ ਸਕੀਮਾਂ ਨਾਲ ਜੁੜੇ ਏਜੰਟ ਦੀ ਸਹੀ ਤਸਦੀਕ ਕੀਤੇ ਬਗੈਰ ਨਿਵੇਸ ਨਾ ਕਰਨ।

ਕਾਰਜ ਪ੍ਰਣਾਲੀ
ਐਸਐਸਪੀ ਰੂਪਨਗਰ ਅਖਿਲ ਚੌਧਰੀ ਨੇ ਕਿ ਕੰਪਨੀ ਕਿਵੇਂ ਨਿਵੇਸਕਾਂ ਨੂੰ ਲੁਭਾ ਰਹੀ ਸੀ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਵੱਲੋਂ ਤਿੰਨ ਨਿਵੇਸ ਸਲੋਟਾਂ ਦੀ ਪੇਸਕਸ ਕੀਤੀ ਜਾਂਦੀ ਸੀ, ਜਿਸ ਵਿਚ 4.82 ਲੱਖ ਰੁਪਏ, 7 ਲੱਖ ਰੁਪਏ ਅਤੇ 19.40 ਲੱਖ ਰੁਪਏ ਸਾਮਲ ਹਨ ਅਤੇ ਜਦੋਂ ਕੋਈ ਵੀ ਇਕ ਸਲੋਟ ਵਿਚ ਨਿਵੇਸ ਕਰਦਾ ਹੈ, ਉਸ ਲਈ ਇਲੈਕਟ੍ਰਾਨਿਕ ਟ੍ਰਾਂਜੈਕਸਨ ਖਰੀਦ (ਈਪੀਟੀ) ) ਤਿਆਰ ਕੀਤੀ ਜਾਂਦੀ ਸੀ ਅਤੇ ਇਹ ਭਾਰਤੀ ਕਰੰਸੀ ਨੂੰ ਈਪੀਟੀਜ ਅਤੇ ਡਾਲਰਾਂ ਵਿਚ ਤਬਦੀਲ ਕਰ ਦਿੰਦੀ ਸੀ, ਜਿਸ ਦੇ ਅਧਾਰ ‘ਤੇ ਹਫ਼ਤਾਵਾਰੀ ਵਾਪਸੀ ਦਾ ਵਾਅਦਾ ਕੀਤਾ ਜਾਂਦਾ ਹੈ। ਇਕ ਈਪੀਟੀ ਇਕ ਡਾਲਰ ਦੇ ਬਰਾਬਰ ਹੈ।
ਐਸਐਸਪੀ ਚੌਧਰੀ ਨੇ ਕਿਹਾ ਕਿ ਨਿਵੇਸਕਾਂ ਨੂੰ ਕੰਪਨੀ ਵਿੱਚ ਨਿਵੇਸ ਕਰਨ ਦਾ ਲਾਲਚ ਦੇਣ ਲਈ, ਧੋਖਾਧੜੀ ਕਰਨ ਵਾਲੀ ਇਸ ਕੰਪਨੀ ਵੱਲੋਂ ਵਿਸੇਸ ਸੈਮੀਨਾਰ ਵੀ ਕਰਵਾਏ ਜਾਂਦੇ ਸਨ। ਐਸਐਸਪੀ ਚੌਧਰੀ ਨੇ ਕਿਹਾ ਕਿ ਇਹ ਇੱਕ ਲੜੀਵਾਰ ਪ੍ਰਣਾਲੀ ਹੈ ਜਿਸ ਵਿੱਚ 13 ਰੈਂਕ ਹਨ ਅਤੇ ਜਦੋਂ ਕੋਈ ਵਿਅਕਤੀ ਅਜਿਹੀਆਂ ਯੋਜਨਾਵਾਂ ਵਿੱਚ ਵਧੇਰੇ ਗ੍ਰਾਹਕਾਂ ਨੂੰ ਲਗਾਉਂਦਾ ਹੈ, ਤਾਂ ਸਿਸਟਮ ਵਿੱਚ ਉਸਦੇ ਰੈਂਕ ਵਿੱਚ ਸੁਧਾਰ ਹੋ ਜਾਂਦਾ ਹੈ।
ਇਸ ‘ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਵੱਲੋਂ 14 ਮਈ, 2021 ਨੂੰ ਐਫ.ਆਈ.ਆਰ. ਨੰ. 76, ਆਈਪੀਸੀ ਦੇ ਸੈਕਸ਼ਨ 406 ਅਤੇ 420, ਪ੍ਰਾਈਜ਼ ਚਿੱਟ ਅਤੇ ਮਨੀ ਸਰਕੂਲੇਸਨ (ਬੈਨਿੰਗ) ਐਕਟ ਦੇ ਸੈਕਸ਼ਨ 4, 5 ਅਤੇ 6 ਅਤੇ ਚਿੱਟ ਫੰਡ ਐਕਟ ਦੇ ਸੈਕਸ਼ਨ 76 ਤਹਿਤ ਮੋਰਿੰਡਾ ਸਿਟੀ ਥਾਣੇ ਵਿਖੇ ਦਰਜ ਕੀਤੀ ਗਈ ਹੈ।    
—————

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply