LATEST: ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ  ਦੀਆਂ ਐਸੋਸੀਏਸ਼ਨ ਨੂੰ ਦਿਤੀਆ ਸੇਵਾਵਾਂ ਬਦਲੇ ਕੀਤਾ ਗਿਆ ਵਿਸੇਸ ਸਨਮਾਨ

ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ  ਦੀਆਂ ਐਸੋਸੀਏਸ਼ਨ ਨੂੰ ਦਿਤੀਆ ਸੇਵਾਵਾਂ ਬਦਲੇ ਕੀਤਾ ਗਿਆ ਵਿਸੇਸ ਸਨਮਾਨ 
 
ਪਠਾਨਕੋਟ, 28 ਮਈ ( ਰਾਜਿੰਦਰ ਸਿੰਘ ਰਾਜਨ) ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਸ੍ਰੀ ਅੰਮਿ੍ਤਸਰ ਤੇ  ਤਰਨਤਾਰਨ  ਦੇ ਵੈਟਨਰੀ ਇੰਸਪੈਕਟਰਾਂ ਨੇ ਕਿਸ਼ਨ ਚੰਦਰ ਮਹਾਜ਼ਨ ਦਾ ਉਹਨਾਂ ਦੀਆਂ ਐਸੋਸੀਏਸ਼ਨ ਨੂੰ‌ ਦਿਤੀਆਂ ਗ‌ਈਆਂ ਸੇਵਾਵਾ ਬਦਲੇ ਉਹਨਾਂ ਦਾ ਸਨਮਾਨ ਕੀਤਾ।
 
ਇਸ ਮੌਕੇ‌ ਤੇ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਇਸ ਕੇਡਰ ਨਾਲ ਹਮੇਸਾਂ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ ਹੈ ਜਿਸ ਕਰਕੇ ਹਮੇਸਾਂ ਮਨ ਦੁਖੀ ਹੁੰਦਾ ਸੀ ਪਰ  ਭੁਪਿੰਦਰ ਸਿੰਘ ਸੱਚਰ ਦੀ ਅਗਵਾਈ ਹੇਨ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਣ ਕਾਰਨ ਕੇਡਰ ਦੀਆਂ ਕੁਝ ਮੰਗਾਂ ਨੂੰ ਬੂਰ ਪਿਆ ਹੈ।
 
ਇਸ ਮੌਕੇ ਤੇ ਜਿਲਾ ਪ੍ਰਧਾਨ ਬਲਰਾਜ ਸਿੰਘ ਪੱਡਾ, ਰੁਪਿੰਦਰ ਸਿੰਘ ਲੋਹਕਾ,ਪਵਿਤਰਜੀਤ ਸਿੰਘ ਸੰਧੂ,ਬਲਵਿੰਦਰ ਸਿੰਘ ਵਿਰਕ,ਪਿਆਰਾ ਸਿੰਘ,ਬਲਰਾਮ ਸਰਮਾ ਅਤੇ ਜਿਲਾ ਪ੍ਰਧਾਨ ਗੁਰਦਾਸਪੁਰ ਅਮਨਦੀਪ ਸਰਮਾ ਵਿਸੇਸ ਤੌਰ ਤੇ ਹਾਜਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply