ਕੋਰੋਨਾ ਵੈਕਸੀ਼ਨ ਲਗਾ ਰਹੇ ਸਿਹਤ ਵਿਭਾਗ ਦੇ ਮੁਲਾਜ਼ਮਾ ਤੇ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਫੁੱਲਾਂ ਦੀ ਵਰਖਾ

ਕੋਰੋਨਾ ਵੈਕਸੀ਼ਨ ਲਗਾ ਰਹੇ  ਸਿਹਤ ਵਿਭਾਗ ਦੇ ਮੁਲਾਜ਼ਮਾ ਤੇ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਕੀਤੀ ਸਟਾਫ ਦੀ ਹੌਸਲਾ ਅਫਜਾਈ 
 
ਪਠਾਨਕੋਟ,31 ਮਈ ( ਰਾਜਿੰਦਰ ਸਿੰਘ ਰਾਜਨ) ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਜਿਲਾ ਪਠਾਨਕੋਟ ਵੱਲੋਂ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਅਤੇ ਜਿਲਾ ਪ੍ਰਧਾਨ ਮਨਮਹੇਸ ਸਰਮਾ ਦੀ ਟੀਮ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਵੈਟਨਰੀ ਹਸਪਤਾਲ ਪਠਾਨਕੋਟ ਵਿਖੇ ਪਠਾਨਕੋਟ ਸਹਿਰ ਅਤੇ ਨਾਲ ਲਗਦੇ ਵਸਨੀਕਾਂ ਨੂੰ ਸਿਹਤ ਵਿਭਾਗ ਅਤੇ ਦੂਸਰੇ ਵਿਭਾਗਾਂ ਦੇ ਕਰਮਚਾਰੀ ਕੋਰੋਨਾ ਦੀ ਵੈਕਸੀਨੇਸ਼ਨ  ਕੋਰੋਨਾ ਯੋਧੇ ਬਣ ਕੇ ਲਗਾ ਰਹੇ ਹਨ ਉਹਨਾਂ ਦੀ  ਹੌਸਲਾ ਅਫਜਾਈ ਲ‌ਈ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਉਹਨਾਂ  ਉਪਰ ਫੁਲਾਂ ਦੀ ਵਰਖਾ ਕਰਕੇ ਤਾਲੀਆਂ ਦੀ  ਗਿਰਗਰਾਟ ਵਿਚ ਹੈਲਥ ਸਟਾਫ ਦਾ ਸਵਾਗਤ ਕੀਤਾ।
 
ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਇਸ ਮੌਕੇ ਤੇ ਦੱਸਿਆ ਕਿ ਜਦ ਦਾ ਪਸੂ ਹਸਪਤਾਲ  ਪਠਾਨਕੋਟ ਵਿਖੇ ਕੋਰੋਨਾ ਵੈਕਸੀ਼ਨ ਦਾ ਕੈਂਪ ਲੱਗਾ ਹੈ। ਸਾਰੇ ਵੈਟਨਰੀ  ਹਸਪਤਾਲ ਦੇ ਅਧਿਕਾਰੀ ਅਤੇ ਕਰਮਚਾਰੀ  ਸਿਹਤ ਵਿਭਾਗ ਸਮੇਤ ਹਰ ਵਿਭਾਗ ਦੇ ਕਰਮਚਾਰੀਆਂ ਦਾ ਭਰਭੂਰ ਸਾਥ ਦੇ ਰਹੇ ਹਨ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਕਮੀ ਮਹਿਸੂਸ ਨਹੀਂ ਹੋਣ ਦੇ ਰਹੇ ਇਸ  ਹੌਸਲਾ ਅਫਜਾਈ ਅਵਸਰ ਮੌਕੇ ਮਨਮਹੇਸ ਸਰਮਾ,ਜਿਲਾ ਵੈਟਨਰੀ ਇੰਸਪੈਕਟਰ ਵਿਪਨ ਕੁਮਾਰ ਵਰਮਾ,ਸੁਰੇਸ 
ਭਾਰਦਵਾਜ,ਸੰਦੀਪ ਮਹਾਜ਼ਨ,ਵਿਨੇ ਸੈਣੀ ਅਤੇ ਸਾਜਣ ਕੁਮਾਰ ਤੇ ਅਮਿਤ ਰੱਤੜਾ ਤੇ ਸੀਨੀਅਰ ਵੈਟਨਰੀ ਅਫਸਰ  ਡਾਕਟਰ ਰਮੇਸ ਕੋਹਲੀ ਅਤੇ ਡਾਕਟਰ  ਸਮੇਸ ਸਿੰਘ ਵਿਸੇਸ ਤੋਰ ਤੇ ਹਾਜ਼ਰ  ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply