ਤੰਬਾਕੂ ਹਟਾਉ-ਜੀਵਨ ਬਚਾਓ : ਡਾ.ਹਰਜੀਤ ਸਿੰਘ


ਮੁਕੇਰੀਆਂ 1 ਜੂਨ (ਕੁਲਵਿੰਦਰ ਸਿੰਘ ) : ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਰਣਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਬੁੱਢਾਵੜ ਦੀ ਅਗਵਾਈ ਹੇਠ ਸੀ ਐਚ ਸੀ ਬੁੱਢਾਵੜ ਵਿਖੇ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਹਰਜੀਤ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ 1987 ਵਿਚ ਇਕ ਮਤਾ ਪਾਸ ਕਰਕੇ ਪੂਰੀ ਦੁਨੀਆ ਦਾ ਧਿਆਨ ਤੰਬਾਕੂ ਅਤੇ ਇਸਤੋਂ ਪੈਦਾ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਪ੍ਰਤੀ ਆਕਰਸ਼ਿਤ ਕਰਨ ਲਈ 17 ਅਪ੍ਰੈਲ 1988 ਨੂੰ ‘ਵਿਸ਼ਵ ਤੰਬਾਕੂ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਇਸ ਲਈ ਹਰ ਸਾਲ 31 ਮਈ ਨੂੰ ਵਿਸ਼ਵ ਭਰ ਵਿਚ ਇਹ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਤੰਬਾਕੂ ਦਾ ਸੇਵਨ ਕਰਨ ਨਾਲ Covid 19 ਦਾ ਪ੍ਰਭਾਵ ਜ਼ਿਆਦਾ ਗੰਭੀਰ ਹੋ ਸਕਦਾ ਹੈ। ਸਿਗਰਟਨੋਸ਼ੀ ਫੇਫੜੇ ਦਿਲ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਹੁੱਕਾ ਦਾ ਸਮੂਹਿਕ ਪ੍ਰਯੋਗ ਕਰਨ ਨਾਲ ਕੋਵਿੱਡ ਫੈਲ ਸਕਦਾ ਹੈ।ਜਰਦਾ ਗੁਟਕਾ ਖੈਣੀ ਅਤੇ ਪਾਨ ਮਸਾਲਾ ਦੀ ਵਰਤੋਂ ਕਰਕੇ ਵਾਰ ਵਾਰ ਥੂਕਣਾ ਪੈਂਦਾ ਹੈ ਜਿਸ ਕਾਰਨ ਕੋਵਿਡ-19 ਦੇ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਬਲਾਕ ਐਜੂਕੇਟਰ ਰਿੰਪੀ ਨੇ ਦੱਸਿਆ ਕਿ ਤੰਬਾਕੂ ਛਡਣ ਲਈ ਤੰਬਾਕੂ ਛਡਾਉ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਟੋਲ ਫ੍ਰੀ ਨੰਬਰ 1800-11-2356 ਤੇ ਫੋਨ ਕਰ ਸਕਦੇ ਹੋ। ਇਸ ਤੋਂ ਇਲਾਵਾ HI ਰਾਜਦੀਪ ਸਿੰਘ ਨੇ ਦੱਸਿਆ ਕਿ covid 19 ਦੀ ਮਹਾਮਾਰੀ ਦੌਰਾਨ ਇਸ ਤਰ੍ਹਾਂ ਦੇ ਨਸ਼ਿਆਂ ਆਦਿ ਤੋਂ ਬਚਣਾ ਚਾਹੀਦਾ ਹੈ।ਇਸ ਦੌਰਾਨ ਡਾਕਟਰ ਦਵਿੰਦਰ, ਡਾਕਟਰ ਅਮਿੱਤ, ਡਾਕਟਰ ਬਲਵਿੰਦਰ ਸਿੰਘ, ਸਤਿੰਦਰਪਾਲ ਸਿੰਘ,ਸੁਧੀਰ,ਸੁਰਿੰਦਰ ਕੁਮਾਰ ਆਦਿ ਸਟਾਫ ਹਾਜਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply