ਸਿਵਲ ਸਰਜਨ ਦੀ ਅਗਵਾਈ ਹੇਠ ਭਰੂਣ ਹੱਤਿਆ ਦੀ ਰੋਕਥਾਮ ਅਤੇ ਜਾਗਰੂਕਤਾ ਬਾਰੇ ਹੋਈ ਮੀਟਿੰਗ


ਭਰੂਣ ਹੱਤਿਆ ਵਰਗੇ ਸ਼ਰਾਪ ਕਾਰਨ ਸਮਾਜ ਵਿਚ ਔਰਤਾਂ ਅਤੇ ਮਰਦਾਂ ਦੀ ਗਿਣਤੀ ਦਾ ਅਨੁਪਾਤ ਗੜਬੜਾਇਆ : ਸਿਵਲ ਸਰਜਨ

ਪਠਾਨਕੋਟ 1 ਜੂਨ ‌(ਰਜਿੰਦਰ ਸਿੰਘ ਰਾਜਨ / ਅਵਿਨਾਸ਼) : ਅੱਜ ਜ਼ਿਲ੍ਹਾ ਪੀ ਐਨ ਡੀ ਟੀ ਸਲਾਹਕਾਰ ਕਮੇਟੀ ਦੀ ਇੱਕ ਮੀਟਿੰਗ ਸਿਵਲ ਸਰਜਨ ਡਾਕਟਰ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਦਫ਼ਤਰ ਵਿਚ ਕੀਤੀ ਗਈ। ਜਿਸ ਵਿੱਚ ਸਮਾਜ ਵਿੱਚ ਇੱਕ ਸਰਾਪ ਵਾਂਗ ਫੈਲ ਰਹੇ ਭਰੂਣ ਹੱਤਿਆ ਦੀ ਰੋਕਥਾਮ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਸਿਵਲ ਸਰਜਨ ਡਾ: ਹਰਵਿੰਦਰ ਸਿੰਘ ਨੇ ਆਏ ਕਮੇਟੀ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰੇ ਕਰਦਿਆਂ ਕਿਹਾ ਕਿ ਪੁਰਸ਼ਾਂ ਦੇ ਮੁਕਾਬਲੇ ਪੂਰੇ ਦੇਸ਼ ਵਿੱਚ ਔਰਤਾਂ ਦੀ ਗਿਣਤੀ ਘਟ ਰਹੀ ਹੈ। ਖ਼ਾਸਕਰ ਪੰਜਾਬ ਵਰਗੇ ਰਾਜ ਵਿਚ ਇਹ ਅਨੁਪਾਤ ਭਰੂਣ ਹੱਤਿਆ ਕਾਰਨ ਚਿੰਤਾਜਨਕ ਪੱਧਰ ‘ਤੇ ਆ ਗਿਆ ਹੈ। ਉਸਨੇ ਇਸ ਚਿੰਤਾਜਨਕ ਸਥਿਤੀ ਵਿਚੋਂ ਬਾਹਰ ਆਉਣ ਲਈ ਵੱਖ-ਵੱਖ ਉਪਾਵਾਂ ਬਾਰੇ ਵੱਖ-ਵੱਖ ਬਲਾਕ ਮੈਡੀਕਲ ਅਧਿਕਾਰੀਆਂ, ਮੌਜੂਦ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਭਰੂਣ ਹੱਤਿਆ ਨੂੰ ਰੋਕਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਜ਼ਿਲ੍ਹੇ ਵਿੱਚ ਪ੍ਰਮੁੱਖ ਥਾਵਾਂ ‘ਤੇ ਫਲੈਕਸ ਬੋਰਡ ਅਤੇ ਬੈਨਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਿਮਤੀ ਦਿੱਤੀ। ਸਿਵਲ ਸਰਜਨ ਵਲੋ ਸ੍ਰੀ ਮਹਿੰਦਰ ਸੈਣੀ ਅਤੇ ਰਾਕੇਸ਼ ਕੁਮਾਰ ਵੱਲੋਂ ਆਪਣੇ ਵਲੋਂ ਸ਼ਹਿਰ ਵਿੱਚ ਫਲੈਕਸ ਬੋਰਡ ਲਗਵਾਉਣ ਲਈ ਹਾਮੀਂ ਭਰੀ । ਇਸ ਮੌਕੇ ਡਾ: ਇੰਦਰਰਾਜ ਗੋਰਾਇਆ , ਡਾ ਸਾਕਸ਼ੀ, ਡਾ.ਵਯੋਮਾ, ਡਾ.ਵੰਦਨਾ, ਏ.ਡੀ.ਏ ਅਰੁਣ ਕੁਮਾਰ, ਸੀ.ਡੀ.ਪੀ.ਓ ਸੰਜੀਵ ਕੁਮਾਰ ਧਾਰ ਕਲਾਂ, ਜ਼ਿਲ੍ਹਾ ਮਾਸ ਮੀਡੀਆ ਇੰਚਾਰਜ ਵਿਜੈ ਠਾਕੁਰ, ਜਤਿਨ ਕੁਮਾਰ, ਆਦਿ ਹਾਜ਼ਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply