ਸੱਤ ਰੋਜ਼ਾ ਆਨਲਾਈਨ ਸਮਰ ਕੋਚਿੰਗ ਕੈਂਪ ਸਫਲਤਾ ਪੂਰਵਕ ਸਮਾਪਤ

ਗੜ੍ਹਦੀਵਾਲਾ 3 ਜੂਨ (ਚੌਧਰੀ) : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ,ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਅਤੇ ਪ੍ਰਿੰਸੀਪਲ ਜਤਿੰਦਰ ਸਿੰਘ ਯੋਗ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਸਰੀਰਿਕ ਸਿੱਖਿਆ ਵਿਭਾਗ ਵਲੋਂ ਡਾ ਕੁਲਦੀਪ ਸਿੰਘ ਮਨਹਾਸ ਦੀ ਯੋਗ ਅਗਵਾਈ ਹੇਠ ਪੰਜਵਾਂ ਸਮਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਜੋ ਮਿਤੀ 28 ਮਈ ਤੋਂ ਲੈਕੇ 3 ਜੂਨ ਤੱਕ ਸੱਤ ਰੋਜ਼ਾ ਆਨਲਾਈਨ ਸਮਰ ਕੋਚਿੰਗ ਕੈਂਂਪ ਸਫਲਤਾ ਪੂਰਵਕ ਸਮਾਪਤ ਹੋਇਆ।ਕੈੰਪ ਇੰਚਾਰਜ ਡਾ ਕੁਲਦੀਪ ਸਿੰਘ ਮਨਹਾਸ ਨੇ ਕਿਹਾ ਕਿ ਸਕੂਲ ਵਿੱਚ ਛੁੱਟੀਆਂ ਦੌਰਾਨ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਸ਼ਕਤੀ ਦੇ ਵਿਕਾਸ ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ।

ਪਿਛਲੀ ਵਾਰ ਦੀ ਤਰ੍ਹਾਂ ਇਸ ਸਾਲ ਵੀ ਕੋਰੋਨਾ ਮਾਹਮਾਰੀ ਕਾਰਨ ਇਹ ਕੈਂਪ ਆਨਲਾਈਨ ਮਾਧਿਅਮ ਰਾਹੀਂ ਹੀ ਲਗਾਇਆ ਜਾ ਰਿਹਾ ਹੈ।ਇਸ ਕੈਂਪ ਪਹਿਲੇ ਦਿਨ ਸੂਰਜਾ ਨਮਸਕਾਰ,ਦੂਜੇ ਦਿਨ ਪੀ ਟੀ ਕਸਰਤਾਂ,ਤੀਸਰੇ ਦਿਨ ਯੋਗ ਆਸਨ, ਚੋਥੇ ਦਿਨ ਪੀ ਟੀ ਕਸਰਤਾਂ,ਪੰਜਵੇ ਦਿਨ ਸਧਾਰਨ ਕਸਰਤਾਂ,ਛੇਵੇਂ ਦਿਨ ਪੀ.ਟੀ ਕਸਰਤਾਂ ਅਤੇ ਅੰਤਿਮ ਦਿਨ ਵਿਸ਼ੇਸ ਕਸਰਤਾਂ ਕਰਵੀਆਂ ਗਈਆਂ।ਇਹ ਸਰੀਰਿਕ ਖਮਤਾ ਅਤੇ ਮਾਨਸਿਕ ਸ਼ਕਤੀ ਨੂੰ ਵਧਾਉਣ ਲਈ ਇਹ ਕਿਰਿਆਵਾਂ ਕਰਵਾਈਆਂ ਗਈਆਂ।ਬੱਚਿਆਂ ਨੂੰ ਜ਼ੂਮ ਕਲਾਸ ਦੀ ਮਦਦ ਨਾਲ ਸਵੇਰ ਸਮੇਂ ਕਲਾਸ ਲਗਾ ਕੇ ਕਸਰਤਾਂ ਆਦਿ ਕਰਵਾਈਆਂ ਗਈਆਂ।ਇਸ ਕੈੰਪ ਵਿਚ ਸਮੂਹ ਅਧਿਆਪਕ ਸਹਿਬਾਨਾਂ ਦੇ ਨਾਲ ਪੀ ਟੀ ਆਈ ਲਖਵੀਰ ਸਿੰਘ ਸਹਿ ਇੰਚਾਰਜ ਡਿਊਟੀ ਨਿਭਾਈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply