ਡਾਕਟਰ ਕੋਹਲੀ ਨੇ ਸੰਭਾਲਿਆਂ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਪਠਾਨਕੋਟ ਦਾ ਅਹੁਦਾ

ਡਾਕਟਰ ਕੋਹਲੀ ਨੇ ਸੰਭਾਲਿਆਂ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਪਠਾਨਕੋਟ ਦਾ ਅਹੁਦਾ
 
ਪਠਾਨਕੋਟ, 5 ਜੂਨ ( ਰਾਜਿੰਦਰ ਸਿੰਘ ਰਾਜਨ) ਅੱਜ ਕੈਬਨਿਟ ਮੰਤਰੀ ਪਸੂ ਪਾਲਣ ਵਿਭਾਗ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਿਰਦੇਸਾਂ  ਅਨਸਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਪਸੂ ਪਾਲਣ ਵਿਭਾਗ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ ਜੀ ਨੇ ਆਪਣੇ ਹੁਕਮ ਨੰ 2314 ਮਿਤੀ 3-06-2021 ਦੇ ਅਨੁਸਾਰ ਡਾਕਟਰ ਰਮੇਸ਼ ਕੋਹਲੀ ਨੂੰ ਡਿਪਟੀ ਡਾਇਰੈਕਟਰ ਪਸੂ ਪਾਲਣ ਨਿਯੁਕਤ ਕੀਤਾ ਹੈ।
 
ਉਹਨਾਂ ਦੀ ਨਿਯੁਕਤੀ ਤੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਅਤੇ ਜਿਲਾ ਪ੍ਰਧਾਨ ਮਨਮਹੇਸ਼ ਸਰਮਾ ਨੇ ਪਸੂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ,ਸ੍ਰੀ ਵਿਜੇ ਕੁਮਾਰ ਜੰਜੂਆ,ਡਿਪਟੀ ਸੈਕਟਰੀ ਸੁਰਿੰਦਰ ਕੌਰ ਅਤੇ ਵਿਭਾਗ ਦੇ ਡਾਇਰੈਕਟਰ ਡਾਕਟਰ ਸੰਜੀਵ ਖੋਸਲਾ ਦਾ ਧੰਨਵਾਦ ਕੀਤਾ। ਇਸ ਨਾਲ ਨੀਮ ਪਹਾੜੀ ਇਲਾਕੇ ਦੇ ਪਸੂ ਪਾਲਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਤੇ ਵਿਪਨ ਕੁਮਾਰ ਵਰਮਾ,ਸੰਦੀਪ ਮਹਾਜ਼ਨ,ਸੁਰੇਸ਼ ਕੁਮਾਰ,ਰਣਬੀਰ ਸਿੰਘ, ਸੂਰਜੇਵਾਲਾ ਸੀਨੀਅਰ ਸਹਾਇਕ,ਵਿਨੇ ਪ੍ਰਤਾਪ, ਮਾਨਿਕ ਕੁਮਾਰ,ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply