ਕੇ.ਐਮ.ਐਸ ਕਾਲਜ ਦਸੂਹਾ ਦੇ ਰਾਜਨ ਨੇ ਪਹਿਲਾ ਸਥਾਨ ਹਾਸਲ ਕਰਕੇ ਇਲਾਕੇ ਦਾ ਕੀਤਾ ਨਾਮ ਰੌਸ਼ਨ : ਪ੍ਰਿੰਸੀਪਲ ਡਾ.ਸ਼ਬਨਮ ਕੌਰ


ਦਸੂਹਾ 5 ਜੂਨ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਸੈਸ਼ਨ ਨਵੰਬਰ 2020 ਦਾ ਨਤੀਜਾ ਪੀ.ਟੀ.ਯੂ ਵੱਲੋਂ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਬੀ.ਐਸ.ਸੀ ਆਈ.ਟੀ ਪੰਜਵੇਂ ਸਮੈਸਟਰ ਦੇ ਰਾਜਨ ਪੁੱਤਰ ਕਮਲਜੀਤ ਸਿੰਘ (ਐੱਸ.ਜੀ.ਪੀ.ਏ 8.57) ਨੇ ਪਹਿਲਾ ਸਥਾਨ, ਕਾਜਲ ਪੁੱਤਰੀ ਰਮੇਸ਼ ਸਿੰਘ (ਐੱਸ.ਜੀ.ਪੀ.ਏ 8.39) ਨੇ ਦੂਸਰਾ ਸਥਾਨ ਅਤੇ ਮੋਨਿਕਾ ਪੁੱਤਰੀ ਰਾਮ ਕਿਸ਼ਨ (ਐੱਸ.ਜੀ.ਪੀ.ਏ 7.32) ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਚੌ. ਕੁਮਾਰ ਸੈਣੀ, ਡਾਇਰੈਕਟਰ ਮਾਨਵ ਸੈਣੀ, ਐਚ.ਓ.ਡੀ ਰਾਜੇਸ਼ ਕੁਮਾਰ, ਸਤਵੰਤ ਕੌਰ ਅਤੇ ਕੁਸਮ ਲਤਾ ਆਦਿ ਹਾਜ਼ਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply