ਕੈਨੇਡਾ ਰਹਿੰਦੇ ਲੰਡੇ ਦੇ ਇਕ ਸਾਥੀ ਤੋਂ ਇਲਾਵਾ ਸੇਖੋਂ ਦੇ ਭਰਾ ਨੂੰ ਪ੍ਰਰੋਡਕਸ਼ਨ ਵਾਰੰਟ ਹਾਸਲ ਕਰਕੇ ਹਿਰਾਸਤ ਵਿਚ ਲਿਆ- ਐੱਸਐੱਸਪੀ

ਤਰਨਤਾਰਨ/ਪੱਟੀ : ਪੱਟੀ ਵਿਖੇ ਹੋਏ ਅਮਨਦੀਪ ਸਿੰਘ ਉਰਫ ਅਮਨ ਫੌਜੀ ਅਤੇ ਪ੍ਰਭਦੀਪ ਸਿੰਘ ਉਰਫ ਪੂਰਨ ਹੱਤਿਆ ਕਾਂਡ ਵਿਚ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਕੈਨੇਡਾ ਰਹਿੰਦੇ ਲਖਬੀਰ ਸਿੰਘ ਲੰਡਾ ਦੇ ਇਕ ਸਾਥੀ ਤੋਂ ਇਲਾਵਾ ਪ੍ਰਰੀਤ ਸੇਖੋਂ ਦੇ ਭਰਾ ਨੂੰ ਪ੍ਰਰੋਡਕਸ਼ਨ ਵਾਰੰਟ ਹਾਸਲ ਕਰਕੇ ਹਿਰਾਸਤ ਵਿਚ ਲਿਆ ਹੈ। ਜਦੋਂਕਿ ਪਹਿਲਾਂ ਤੋਂ ਗਿ੍ਫਤਾਰ ਮਲਕੀਤ ਸਿੰਘ ਲੱਡੂ ਅਤੇ ਰਾਜ ਸਰਪੰਚ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਉਨ੍ਹਾਂ ਦਾ ਤਿੰਨ ਦਿਨਾ ਪੁਲਿਸ ਰਿਮਾਂਡ ਲਿਆ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ 27 ਮਈ ਨੂੰ ਸਵੇਰੇ ਕਰੀਬ ਸਵਾ ਛੇ ਵਜੇ ਪੀਰ ਦੀ ਦਰਗਾਹ ਤੋਂ ਪਰਤ ਰਹੇ ਅਮਨ ਫੌਜੀ ਅਤੇ ਪ੍ਰਭ ਪੂਰਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਮਲਕੀਤ ਸਿੰਘ ਮਲਕੀਤ ਸਿੰਘ ਉਰਫ ਲੱਡੂ ਵਾਸੀ ਵਾਰਡ ਨੰਬਰ 13 ਪੱਟੀ, ਮਨਪ੍ਰਰੀਤ ਸਿੰਘ ਉਰਫ ਮੰਨਾ ਵਾਸੀ ਮਾਣੋਚਾਹਲ, ਪਰਮਜੀਤ ਸਿੰਘ ਉਰਫ ਪੰਮਾ ਵਾਸੀ ਹਰੀਕੇ ਅਤੇ ਰਾਜਵਿੰਦਰ ਸਿੰਘ ਉਰਫ ਰਾਜ ਸਰਪੰਚ ਨੂੰ ਗਿ੍ਫਤਾਰ ਕੀਤਾ ਜਾ ਚੁੱਕਾ ਹੈ।
 
ਜਿਨ੍ਹਾਂ ਨੂੰ ਅੱਜ ਪੱਟੀ ਦੀ ਅਦਾਲਤ ਵਿਚ ਪੇਸ਼ ਕਰਕੇ ਸੋਮਵਾਰ ਤਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਮੁਕੱਦਮੇ ਦੀ ਤਫਤੀਸ਼ ਲਈ ਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਗਹਿਰੀ ਜੋ ਲਖਬੀਰ ਸਿੰਘ ਉਰਫ ਲੰਡਾ ਦਾ ਸਾਥੀ ਹੈ ਅਤੇ ਜਸਵਿੰਦਰ ਸਿੰਘ ਉਰਫ ਹੈਪੀ ਵਾਸੀ ਸਾਂਘਣਾ ਜ਼ਿਲ੍ਹਾ ਅੰਮਿ੍ਤਸਰ ਜੋ ਪ੍ਰਰੀਤ ਸੇਖੋਂ ਦਾ ਭਰਾ ਹੈ, ਨੂੰ ਜੇਲ੍ਹ ਵਿਚੋਂ ਪ੍ਰਰੋਡਕਸ਼ਨ ਵਾਰੰਟ ‘ਤੇ ਲਿਆ ਕਿ ਪੱਟੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦੀ ਵੀ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ‘ਤੇ ਕਤਲ ਦੇ ਕੇਸ ਦਰਜ ਹਨ ਅਤ ਇਹ ਅੰਮਿ੍ਤਸਰ ਜੇਲ੍ਹ ਵਿਚ ਬੰਦ ਸਨ। ਐੱਸਐੱਸਪੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਇਸ ਕੇਸ ਵਿਚ ਲੋੜੀਂਦੇ ਪ੍ਰਰੀਤ ਸੇਖੋਂ ਅਤੇ ਉਸਦੇ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply