UPDATED: ਪਠਾਨਕੋਟ : ਘਿਆਲਾ ਸਰਕਾਰੀ ਸਕੂਲ ਫਿਰ ਬਣਿਆ ਇਲਾਕਿਆਂ ਦਾ ਮੋਹਰੀ ਸਕੂਲ

ਘਿਆਲਾ ਸਰਕਾਰੀ ਸਕੂਲ ਫਿਰ ਬਣਿਆ ਇਲਾਕਿਆਂ ਦਾ ਮੋਹਰੀ ਸਕੂਲ
ਪਠਾਨਕੋਟ 6 ਜੂਨ  (ਰਜਿੰਦਰ ਸਿੰਘ ਬਿਊਰੋ ਚੀਫ਼)
ਸਰਕਾਰੀ ਸੀਨੀਅਰ ਸਕੈਡਰੀ ਸਕੂਲ ਘਿਆਲਾ ਦੀ ਪ੍ਰਿੰਸੀਪਲ ਕਮਲਦੀਪ ਕੌਰ ਨੇ ਦੱਸਿਆ ਕਿ ਐੱਸ ਈ ਆਰ ਟੀ ਪੰਜਾਬ ਵੱਲੋਂ ਹਰ ਸਾਲ ਨੈਸ਼ਨਲ ਮੀਨਜ ਕਮ ਮੈਰਿਟ ਸਕਾਲਰਸ਼ਿਪ ( ਐਨਾ ਐੱਮ ਐੱਮ ਐੱਸ) ਦੀ ਪ੍ਰੀਖਿਆ ਕਰਵਾਈ ਜਾਂਦੀ ਹੈ ਜੋ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੁੰਦੀ ਹੈ। ਸ਼ੈਸ਼ਨ 2020-2 ਵਿੱਚ ਹੋਈ ਐਨਾ ਐੱਮ ਐੱਮ ਐੱਸ ਦੀ ਪ੍ਰੀਖਿਆ ਵਿੱਚ ਘਿਆਲਾ ਸਕੂਲ ਦੇ ਕੁੱਲ 6 ਵਿਦਿਆਰਥੀਆ ਵੱਲੋਂ ਇਹ ਪ੍ਰੀਖਿਆ ਪਾਸ ਕੀਤੀ ਹੈ ਜਿਸ ਲਈ ਹਰੇਕ ਵਿਦਿਆਰਥੀਆਂ ਨੂੰ 12 ਹਜ਼ਾਰ ਰੁਪਏ ਲਗਾਤਾਰ 4 ਸਾਲ ਲਈ ਮਿਲਣਗੇ। ਘਿਆਲਾ ਸਕੂਲ ਦੇ ਇਹ ਨਾਂ ਹਰ ਇਕ ਨੂੰ 9ਵੀਂ ਤੋਂ 12ਵੀਂ ਤੱਕ ਦੇ ਸਕੂਲਾਂ ਵਿਚ ਪੜ੍ਹਾਉਣ ਲਈ ਮਿਲਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵਜ਼ੀਫਾ ਪ੍ਰੀਖਿਆ ਸਿਰਫ ਤੇ ਸਿਰਫ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਹੈ ਅਤੇ ਇਸ ਵਿੱਚ ਮਿਲਣ ਵਾਲੀ ਰਾਸ਼ੀ ਵਿਦਿਆਰਥੀਆਂ ਦੀ ਉੱਚ ਸਿੱਖਿਆ ਪ੍ਰਾਪਤੀ ਲਈ ਬਹੁਤ ਸਹਾਈ ਹੋਵੇਗੀ।

ਇਹ ਗੱਲ ਦੱਸਣਯੋਗ ਹੈ ਕਿ ਘਿਆਲਾ ਸਕੂਲ ਦੇ ਵਿਦਿਆਰਥੀ ਲਗਾਤਾਰ ਸੱਤ ਸਾਲਾਂ ਤੋਂ ਇਹ ਵਜੀਫ਼ਾ ਪ੍ਰੀਖਿਆ ਪਾਸ ਕਰਦੇ ਆ ਰਹੇ ਹਨ।  ਕਰੋਨਾ ਵਰਗੀ ਭਿਆਨਕ ਬੀਮਾਰੀ ਕਾਰਨ ਭਾਵੇਂ ਸਕੂਲ ਬੰਦ ਸੀ ਪ੍ਰੰਤੂ ਫਿਰ ਵੀ ਘਿਆਲਾ ਸਕੂਲ ਦੇ ਮਿਹਨਤੀ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸ਼ਪੈਸ਼ਲ ਕੋਚਿੰਗ ਦਿੱਤੀ ਜਿਸ ਸਦਕਾ ਇਹ ਵਿਦਿਆਰਥੀ ਇਸ ਪ੍ਰੀਖਿਆ ਨੂੰ ਪਾਸ ਕਰਨ ਦੇ ਕਾਬਲ ਹੋਏ।

ਪ੍ਰਿੰਸੀਪਲ ਕਮਲਦੀਪ ਕੌਰ ਨੇ ਇਹ ਵੀ ਦੱਸਿਆ ਕਿ ਹੈ ਘਿਆਲਾ ਸਰਕਾਰੀ ਸਕੂਲ ਨੇ ਮਿਆਰੀ ਸਿੱਖਿਆ ਰਾਹੀਂ ਆਪਣੀ ਵੱਖਰੀ ਪਹਿਚਾਣ ਇਸ ਪੂਰੇ ਇਲਾਕੇ ਵਿਚ ਬਣਾਈ ਹੈ ਜਿਸ ਦਾ ਸਿਹਰਾ ਉੱਚ ਸਿੱਖਿਆ ਪ੍ਰਾਪਤ ਅਧਿਆਪਕਾਂ ਦੇ ਸਿਰ ਜਾਂਦਾ ਹੈ। ਵਜ਼ੀਫਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਸਾਵਣ ਢੀਂਗਰਾ, ਹਿਮਾਂਸ਼ੀ, ਨੀਰਜ, ਨਿਖਲ, ਧਰੁਵ, ਅੰਕੁਸ਼, ਅਵਸਥੀ ਦੇ ਨਾਮ ਵਰਨਣਯੋਗ ਹਨ। ਇਸ ਸਫਲਤਾ ਲਈ ਪੂਰੇ ਸਟਾਫ, ਐਸ ਐਮ ਸੀ ਕਮੇਟੀ ਪਿੰਡ ਦੇ ਪਤਵੰਤੇ ਲੋਕਾਂ ਵੱਲੋਂ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਦਾ ਪਿੰਡ ਦਾ ਸਕੂਲ ਇਸੇ ਤਰ੍ਹਾਂ ਤਰੱਕੀ ਦੀਆਂ ਪੁਲਾਂਘਾਂ ਪੁੱਟਦਾ ਰਹੇ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply