LATEST: ਹੁਸ਼ਿਆਰਪੁਰ ਪੁਲਿਸ ਵਲੋਂ ਨੌਜਵਾਨ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਹੁਸ਼ਿਆਰਪੁਰ  :  ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ
ਨਿਰਦੇਸਾ ਅਤੇ  ਰਵਿੰਦਰਪਾਲ ਸਿੰਘ ਸੰਧੂ ਪੀ.ਪੀ.ਐਸ, ਐਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਦੀ
ਰਹਿਨੁਮਾਈ ਹੇਠ ਨਸ਼ੀਲੀਆਂ ਵਸਤੂਆਂ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੁਹਿੰਮ ਸ਼ੁਰੂ
ਕੀਤੀ ਗਈ।

ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਡੀ.ਐਸ.ਪੀ ਸਬ-ਡਵੀਜਨ
ਹੁਸ਼ਿਆਰਪੁਰ ਅਤੇ ਅਮਰਨਾਥ ਪੀ.ਪੀ.ਐਸ.ਡੀ.ਐਸ.ਪੀ.ਪੀ.ਬੀ.ਆਈ ਕਮਾਂਡ ਸੈਂਟਰ) ਹੁਸ਼ਿਆਰਪੁਰ  ਦੇ
ਦਿਸ਼ਾ ਨਿਰਦੇਸ਼ਾ ਅਤੇ SI ਦੇਸ ਰਾਜ ਮੁੱਖ ਅਫਸਰ ਥਾਣਾ ਮੇਹਟੀਆਣਾ ਦੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦੇ
ਹੋਏ  ਸਿਪਾਹੀ ਵਿਜੇਪਾਲ ਸਿੰਘ ਨੰ:214/ਹੁਸ਼ਿ ਸਮੇਤ ਸਾਥੀ ਕਰਮਚਾਰੀ ਦੇ ਗਸ਼ਤ ਬਾ
ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਪਿੰਡ ਭੂੰਗਰਨੀ ਤੋਂ ਪਿੰਡ ਪੰਡੋਰੀ ਕਦ ਮੌਜੂਦ ਸੀ ਕਿ ਪਿੰਡ ਭੂਗਰਨੀ ਵਾਲੀ
ਸਾਈਡ ਤੋਂ ਇੱਕ ਮੋਨਾ ਨੌਜਵਾਨ ਵਿਅਕਤੀ ਮੁੱਲਾਂ ਫੈਸ਼ਨ ਪੈਦਲ ਆਉਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ
ਕੇ ਯੱਕਦਮ ਘਬਰਾ ਕੇ ਆਪਣੀ ਪਹਿਨੀ ਹੋਈ ਲੋਅਰ( ਸਲੈਕਸ) ਦੀ ਸੱਜੀ ਜੇਬ ਵਿੱਚੋ ਇਕ ਮੋਮੀ ਲਿਫਾਫਾ ਕੱਢ ਕੇ
ਸੱਜੇ ਪਾਸੇ ਸੁੱਟ ਕੇ ਤੇਜ ਕਦਮੀ ਪਿੰਡ ਭੂੰਗਰਨੀ ਵੱਲ ਨੂੰ ਮੁੜ ਪਿਆ.

ਜਿਸ ਨੂੰ ਸ਼ੱਕ ਦੀ ਬਿਨਾਹ ਪਰ ਸਾਥੀ ਕਰਮਚਾਰੀ
ਦੀ ਮੱਦਦ ਨਾਲ ਕਾਬੂ ਕੀਤਾ ਅਤੇ ਸੁਰਿੰਦਰ ਕੁਮਾਰ SI ਵਲੋ ਮੋਕਾ ਤੇ ਪੁਜ ਕਾਬੂ ਕੀਤੇ ਵਿਅਕਤੀ ਦਾ ਨਾਮ ਪਤਾ
ਪੁੱਛਿਆ ਜਿਸ ਨੇ ਆਪਣਾ ਨਾਮ ਮਨਜੀਤ ਕੁਮਾਰ ਉਰਫ ਮੀਤੀ ਪੁੱਤਰ ਸਰਵਨ ਰਾਮ ਵਾਸੀ ਭੂੰਗਰਨੀ ਥਾਣਾ
ਮੇਹਟੀਆਣਾ ਜਿਲਾ ਹੁਸ਼ਿਆਰਪੁਰ ਦੱਸਿਆ ਫਿਰ ਉਸ ਵਲੋਂ ਸੁੱਟੇ ਹੋਏ ਮੋਮੀ ਲਿਫਾਫਾ ਚੈਕ ਕਰਨ ਤੇ 110 ਗੋਲੀਆਂ
ਨਸ਼ੀਲੀਆਂ ਬਾਮਦ ਹੋਈਆਂ ਜਿਸ ਤੇ ਮਨਜੀਤ ਕੁਮਾਰ ਉਰਫ ਮੀਤੀ ਉਕਤ ਦੇ ਖਿਲਾਫ ਮੁਕੱਦਮਾਂ ਨੰਬਰ 93
ਮਿਤੀ 11-6-2021 ਅ:ਧ: 22/61/85 ਐਨ.ਡੀ.ਪੀ.ਐਸ ਐਕਟ ਥਾਣਾ ਮੇਹਟੀਆਣਾ ਦਰਜ ਰਜਿਸਟਰ
ਕੀਤਾ ਗਿਆ।
ਬਰਾਮਦਗੀ :- 110 ਗੋਲੀਆਂ ਨਸ਼ੀਲੀਆਂ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply