ਵੱਡੀ ਖ਼ਬਰ : ਜਿਲ੍ਹਾ ਪੁਲਿਸ ਹੁਸ਼ਿਆਰਪੁਰ ਨੂੰ ਵੱਡੀ ਸਫਲਤਾ , 6 ਖਤਰਨਾਕ ਅਪਰਾਧੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 7 ਪਿਸਤੋਲ, 3 ਮੈਗਜੀਨ, 100 ਗ੍ਰਾਮ ਹੈਰੋਇਨ ਬਰਾਮਦ


ਜਿਲ੍ਹਾ ਪੁਲਿਸ ਹੁਸ਼ਿਆਰਪੁਰ ਨੂੰ ਵੱਡੀ ਸਫਲਤਾ , 6 ਖਤਰਨਾਕ ਅਪਰਾਧੀਆਂ ਨੂੰ ਕਾਬੂ ਕਰਕੇ ਉਨ੍ਹਾਂ
ਪਾਸੋਂ 7 ਪਿਸਤੋਲ 38 ਰੋਂਦ ਅਤੇ 3 ਮੈਗਜੀਨ, 100 ਗ੍ਰਾਮ ਹੈਰੋਇਨ ਬਰਾਮਦ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ )
ਨਵਜੋਤ ਸਿੰਘ ਮਾਹਲ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ., ਕਪਤਾਨ ਪੁਲਿਸ ਤਫਤੀਸ਼ ਅਤੇ ਰਾਕੇਸ਼ ਕੁਮਾਰ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਤਫਤੀਸ਼, ਹੁਸ਼ਿਆਰਪੁਰ ਦੀ ਅਗਵਾਈ ਹੇਠਚਲਾਈ ਗਈ ਵਿਸ਼ੇਸ਼ ਮੁਹਿੰਮ ਦੋਰਾਨ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ।


ਜਦੋਂ ਗੁਰਪ੍ਰੀਤ ਸਿੰਘ, ਪੀ.ਪੀ.ਐਸ.,ਉਪ ਕਪਤਾਨ ਪੁਲਿਸ, ਟਾਂਡਾ ਅਤੇ ਇੰਸ: ਬਿਕਰਮ ਸਿੰਘ, ਮੁੱਖ ਅਫਸਰ ਥਾਣਾ ਟਾਂਡਾ ਦੀ ਟੀਮ ਵਲੋਂ ਦੋਸ਼ੀ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਹਰਪਾਲ ਸਿੰਘ ਵਾਸੀ ਪ੍ਰੀਤ ਨਗਰ ਕਲੋਨੀ ਫਤਿਹਗੜ੍ਹ ਚੂੰਗੀਆਂ ਰੋੜ, ਨੰਗਲੀ ਭੱਠਾ ਥਾਣਾ ਸਦਰ ਮਜੀਠਾ ਨੂੰ ਧੁੱਸੀ ਬੰਨ ਰੜਾ ਤੋ ਗ੍ਰਿਫਤਾਰ ਕਰਕੇ ਉਸ ਪਾਸੋਂ 2 ਪਿਸਤੋਲ ਦੇਸੀ ਸਮੇਤ 18 ਰੋਂਦ ਜਿੰਦਾ, 3 ਮੈਗਜੀਨ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਅਸਲਾ ਐਕਟ ਥਾਣਾ ਟਾਂਡਾ ਅਧੀਨ ਦਰਜ ਕੀਤਾ ਗਿਆ।

ਜੋ ਦੋਰਾਨੇ ਤਫਤੀਸ਼ ਪਾਇਆ ਗਿਆ ਕਿ ਦੋਸ਼ੀ ਜਸਵਿੰਦਰ ਸਿੰਘ ਦੇ ਖਿਲਾਫ ਜਿਲ੍ਹਾ ਅਮ੍ਰਿਤਸਰ ਵਿਖੇ 2 ਮੁਕੱਦਮੇ ਕਤਲ ਅਤੇ ਇੱਕ ਚੋਰੀ ਦਾ ਦਰਜ ਹੈ। ਜੋ ਇਹ ਦੋਸ਼ੀ ਇੱਕ ਕਤਲ ਕੇਸ ਵਿੱਚ ਜਮਾਨਤ ਤੇ ਹੈ ਅਤੇ ਇਸ ਵਲੋਂ ਆਪਣੇ ਸਾਥੀ ਨਾਲ ਮਿਲ ਕੇ
ਅਮ੍ਰਿਤਸਰ ਵਿਖੇ ਮਨੀ ਧਵਨ ਦਾ ਬੜੀ ਬੇਹਰਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਸਬੰਧੀ
ਇਸ ਦੇ ਖਿਲਾਫ ਮੁਕੱਦਮਾ ਨੰਬਰ 319 ਮਿਤੀ 27 27.11.20 ਅ/ਧ 302/348 ਭ.ਦ. 25/54/59 ਅਸਲਾ ਐਕਟ
ਥਾਣਾ ਸਦਰ ਅਮ੍ਰਿਤਸਰ ਦਰਜ ਰਜਿਸਟਰ ਹੋਇਆ ਸੀ।

ਜੋ ਇਹ ਵਾਰ ਵਾਰਦਾਤ ਕਰਨ ਤੋਂ ਬਾਅਦ ਇਹ ਦੋਸ਼ੀ ਯੂ.ਪੀ. ਅਤੇ ਹੋਰ ਦੂਜੇ ਰਾਜਾਂ ਵਿੱਚ ਲੁੱਕਛੁੱਪ ਕੇ ਰਹਿ ਰਿਹਾ ਸੀ ਅਤੇ ਇਸ ਕੇਸ ਵਿੱਚੋਂ ਭਗੌੜਾ ਸੀ।

ਇਸੇ ਹੀ ਮੁਹਿੰਮ ਤਹਿਤ ਤੁਸ਼ਾਰ ਗੁਪਤਾ,ਆਈ.ਪੀ.ਐਸ.,ਸਹਾਇਕ ਕਪਤਾਨ ਪੁਲਿਸ, ਗੜਸ਼ੰਕਰ ਅਤੇ ਇੰਸ:ਇਕਬਾਲ ਸਿੰਘ ਮੁੱਖ ਅਫਸਰ ਥਾਣਾ ਗੜਸ਼ੰਕਰ ਦੀ ਟੀਮ ਵਲੋਂ ਦੋਸ਼ੀ ਸਤਨਾਮ ਉਰਫ ਕਾਕਾ ਪੁੱਤਰ ਬੂੱਝਾ ਵਾਸੀ ਦੇਨੋਵਾਲ ਖੁਰਦ ਥਾਣਾ ਗੜਸ਼ੰਕਰ ਨੂੰ ਲਿੰਕ ਰੋੜ ਦੇਨੋਵਾਲ ਖੁਰਦ ਤੋ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਪਿਸਟਲ ਦੇਸੀ ਕੱਟਾ ਸਮੇਤ 5 ਰੋਂਦ ਜਿੰਦਾ,24 ਨਸ਼ੀਲੇ ਟੀਕੇ ਅਤੇ 40000/- ਰੁਪਏ ਭਾਰਤੀ ਕਰੰਸੀ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 88 ਮਿਤੀ 26.06.2021ਅ/ਧ 22-ਸੀ/61/85 ਐਨ.ਡੀ.ਪੀ.ਐਸ. ਐਕਟ, 25/54/59 ਅਸਲਾ ਐਕਟ ਥਾਣਾ ਗੜਸ਼ੰਕਰ ਰਜਿਸਟਰ ਕੀਤਾ ਗਿਆ।

ਇਸੇ ਹੀ ਤਰ੍ਹਾਂ ਇਸ: ਸ਼ਿਵ ਕੁਮਾਰ, ਇੰਚਾਰਜ, ਸੀ.ਆਈ.ਏ. ਸਟਾਫ ਹੁਸ਼ਿਆਰਪੁਰ ਦੀ ਟੀਮ ਵਲੋਂ ਦੋਸ਼ੀ ਸ਼ਾਹਬਾਜ ਸਿੰਘ ਉਰਫ ਸ਼ਾਹੂ ਪੁੱਤਰ ਸਰਬਜੀਤ ਸਿੰਘ ਵਾਸੀ ਨਿਊ ਫਤਿਹਗੜ੍ਹ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਨਿਊ ਫਤਿਹਗੜ੍ਹ ਹੁਸ਼ਿਆਰਪੁਰ ਤੋ ਗ੍ਰਿਫਤਾਰ ਕਰਕੇ ਉਸ ਪਾਸੋਂ 3 ਪਿਸਟਲ 32 ਬੋਰ ਸਮੇਤ 10 ਰੋਂਦ ਜਿੰਦਾ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 155 ਮਿਤੀ 24.06.2021 ਅ/ਧ 25/54/59 ਅਸਲਾ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਦਰਜ ਰਜਿਸਟਰ ਕੀਤਾ ਗਿਆ ।

ਇਸੇ ਤਰ੍ਹਾਂ ਮਿਤੀ 19.06.21 ਨੂੰ ਟੀ-ਪੁਆਇੰਟ ਸੰਦਰਾਂ ਸੋਢੀਆਂ ਤੋਂ ਦੋਸ਼ੀ ਗੁਰਬਚਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਡੋਗਰਾਵਾਲਾ ਸੁਭਾਨਪੁਰ ਕਪੂਰਥਲਾ, ਲਖਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਫੁਲਰਾਂ, ਭੈਣੀ ਮਿਆਂ ਖਾਂ ਗੁਰਦਾਸਪੁਰ, ਹਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਡੋਗਰਾਵਾਲਾ ਸੁਭਾਨਪੁਰ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 100 ਗ੍ਰਾਮ ਹੈਰੋਇਨ ਇੱਕ ਪਿਸਟਲ 32 ਬੋਰ ਸਮੇਤ 5 ਰੋਂਦ ਜਿੰਦਾ ਅਤੇ ਸਵਿਫਟ ਡਿਜਾਇਰ ਕਾਰ ਬ੍ਰਾਮਦ ਕਰਕੇ ਮੁਕੱਦਮਾ ਨੰਬਰ 95 ਮਿਤੀ 19.06.2021 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਅਤੇ 25/54/59 ਅਸਲਾ ਐਕਟ
ਥਾਣਾ ਬੁਲੋਵਾਲ ਵਿਖੇ ਦਰਜ ਰਜਿਸਟਰ ਕੀਤਾ ਗਿਆ ।

ਗ੍ਰਿਫਤਾਰ ਦੋਸ਼ੀਆਂ ਦੇ ਨਾਮ
1. ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਹਰਪਾਲ ਸਿੰਘ ਵਾਸੀ ਪ੍ਰੀਤ ਨਗਰ ਕਲੋਨੀ ਫਤਿਹਗੜ੍ਹ ਚੂੰਗੀਆਂ ਰੋੜ, ਨੰਗਲੀ ਭੱਠਾ
ਥਾਣਾ ਸਦਰ ਮਜੀਠਾ ।
2. ਸ਼ਾਹਬਾਜ ਸਿੰਘ ਉਰਫ ਸ਼ਾਹੂ ਪੁੱਤਰ ਸਰਬਜੀਤ ਸਿੰਘ ਵਾਸੀ ਨਿਊ ਫਤਿਹਗੜ੍ਹ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ।
3. ਸਤਨਾਮ ਉਰਫ ਕਾਕਾ ਪੁੱਤਰ ਬੂੱਝਾ ਵਾਸੀ ਦੇਨੋਵਾਲ ਖੁਰਦ ਥਾਣਾ ਗੜਸ਼ੰਕਰ ।
4. ਗੁਰਬਚਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਡੋਗਰਾਵਾਲਾ ਸੁਭਾਨਪੁਰ ਕਪੂਰਥਲਾ ।
5. ਲਖਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਫੁਲਰਾਂ, ਭੈਣੀ ਮਿਆਂ ਖਾਂ ਗੁਰਦਾਸਪੁਰ ।
6. ਹਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਡੋਗਰਾਵਾਲਾ ਸੁਭਾਨਪੁਰ ਕਪੂਰਥਲਾ ।
ਬ੍ਰਾਮਦਗੀ
1. 2 ਪਿਸਤੋਲ ਦੇਸੀ ਸਮੇਤ 18 ਰੋਂਦ ਜਿੰਦਾ, 3 ਮੈਗਜੀਨ ।
2. 3 ਪਿਸਟਲ 32 ਬੋਰ ਸਮੇਤ 10 ਰੋਂਦ ਜਿੰਦਾ ।
3. ਇੱਕ ਪਿਸਟਲ ਦੇਸੀ ਕੱਟਾ ਸਮੇਤ 5 ਰੋਂਦ ਜਿੰਦਾ, 24 ਨਸ਼ੀਲੇ ਟੀਕੇ ਅਤੇ 40000/- ਰੁਪਏ ਭਾਰਤੀ ਕਰੰਸੀ ।
4. 100 ਗ੍ਰਾਮ ਹੈਰੋਇਨ ਇੱਕ ਪਿਸਟਲ 32 ਬੋਰ ਸਮੇਤ 5 ਰੋਂਦ ਜਿੰਦਾ ਅਤੇ ਸਵਿਫਟ ਡਿਜਾਇਰ ਕਾਰ ।
ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਸਲਾ ਉਨ੍ਹਾਂ ਨੇ ਹੋਰ ਕਿਸ-ਕਿਸ ਵਾਰਦਾਤ ਵਿੱਚ ਵਰਤਿਆ ਹੈ ਅਤੇ ਇਹ ਅਸਲਾ ਉਨ੍ਹਾਂ ਪਾਸ ਕਿਸ ਤਰ੍ਹਾਂ ਆਇਆ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply