ਕੈਬਨਿਟ ਮੰਤਰੀਆਂ ਦੀ ਸਬ ਕਮੇਟੀ ਵੱਲੋਂ ਜਾਰੀ ਕੀਤੀਆਂ ਪੱਕਾ ਕਰਨ ਦੀਆਂ ਸਿਫਾਰਸ਼ਾਂ ਨੇ ਪੰਜਾਬ ਦੇ 27 ਹਜ਼ਾਰ ਠੇਕਾ ਅਤੇ ਦੀਹਾੜੀਦਾਰ ਕਾਮਿਆਂ ਦੇ ਪੱਲੇ ਨਿਰਾਸ਼ਾ ਪਾਈ

ਕੈਬਨਿਟ ਮੰਤਰੀਆਂ ਦੀ ਸਬ ਕਮੇਟੀ ਵੱਲੋਂ ਜਾਰੀ ਕੀਤੀਆਂ ਪੱਕਾ ਕਰਨ ਦੀਆਂ ਸਿਫਾਰਸ਼ਾਂ ਨੇ ਪੰਜਾਬ ਦੇ 27 ਹਜ਼ਾਰ ਠੇਕਾ ਅਤੇ ਦੀਹਾੜੀਦਾਰ ਕਾਮਿਆਂ ਦੇ ਪੱਲੇ ਨਿਰਾਸ਼ਾ ਪਾਈ
ਗੁਰਦਾਸਪੁਰ 5 ਜੁਲਾਈ ( ਅਸ਼ਵਨੀ ) :- ਕੱਚੇ ਤੇ ਠੇਕੇ ਤੇ ਭਰਤੀ ਕੀਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਚਾਰ ਸਾਲ ਲੰਮੀ ਇੰਤਜ਼ਾਰ ਕਰਵਾਉਣ ਤੋਂ ਬਾਅਦ ਕੈਬਨਿਟ ਮੰਤਰੀਆਂ ਦੀ ਸਬ ਕਮੇਟੀ ਵੱਲੋਂ ਜਾਰੀ ਕੀਤੀਆਂ ਪੱਕਾ ਕਰਨ ਦੀਆਂ ਸਿਫਾਰਸ਼ਾਂ ਨੇ ਪੰਜਾਬ ਦੇ 27 ਹਜ਼ਾਰ ਠੇਕਾ ਅਤੇ ਦੀਹਾੜੀਦਾਰ ਕਾਮਿਆਂ ਦੇ ਪੱਲੇ ਨਿਰਾਸ਼ਾ ਪਾਈ ਹੈ।

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ , ਤਿ੍ਰਪਤ ਰਜਿੰਦਰ ਸਿੰਘ ਬਾਜਵਾ , ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਅਧਾਰਿਤ ਸਬ ਕਮੇਟੀ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਦਸ ਪ੍ਰਤੀਸ਼ਤ ਠੇਕਾ ਅਤੇ ਦੀਹਾੜੀਦਾਰ ਕਾਮਿਆਂ ਨੂੰ ਵੀਹ ਵੀਹ ਸਾਲ ਧੱਕੇ ਖਾਣ ਤੋਂ ਬਾਅਦ ਪੱਕਾ ਹੋਣ ਦਾ ਸੁਪਨਾ ਪੂਰਾ ਹੋ ਸਕੇਗਾ। ਜਦੋਂ ਕਿ ਆਊਟ ਸੋਰਸਿੰਗ ਕੰਪਨੀਆਂ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਤੇ ਇਸ ਕਮੇਟੀ ਨੇ ਚੁੱਪੀ ਧਾਰੀ ਹੋਈ ਹੈ। ਜੰਗਲਾਤ ਵਿਭਾਗ  ਦੇ ਦੋ ਹਜ਼ਾਰ ਕਾਮੇ ਜੋ 2011 ਵਿਚ ਅਕਾਲੀ ਭਾਜਪਾ ਸਰਕਾਰ ਮੌਕੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਪੱਕਾ ਹੋਣ ਤੋਂ ਵਾਂਝੇ ਰਹਿ ਗਏ ਸਨ। ਹੁਣ ਸਬ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਉਨ੍ਹਾਂ ਦਾ ਪੱਕਾ ਹੋਣ ਦਾ ਸੁਪਨਾ ਢਹਿ-ਢੇਰੀ ਹੋ ਗਿਆ ਹੈ। ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਸਰਵਾਲੀ , ਦਵਿੰਦਰ ਸਿੰਘ ਭਰਥ ਮਠੋਲਾ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਆਗੂ ਅਮਰਜੀਤ ਸ਼ਾਸਤਰੀ ਨੇ ਸਬ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਰੱਦ ਕਰਦੇ ਹੋਏ 10 ਸਾਲ ਦੀ ਸੇਵਾ ਬਦਲੇ ਤਿੰਨ ਸਾਲ ਦੀ ਸੇਵਾ ਵਾਲੇ ਸਾਰੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ। ਸਬ ਕਮੇਟੀ ਦੀਆਂ ਸਿਫਾਰਸ਼ਾਂ ਤੇ ਖੁਲਾਸਾ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਿਰਫ


ਉਹ ਕਰਮਚਾਰੀ ਜੋ ਪੰਜਾਬ ਸਰਕਾਰ ਅਤੇ ਸਰਕਾਰ ਦੇ ਹੋਰ ਵਿਭਾਗਾਂ ਵਿੱਚ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਵਿਰੁੱਧ  ਪੱਕਾ ਕਰਨ ਦੀ ਹਦਾਇਤ ਜਾਰੀ ਕੀਤੀਆਂ ਹਨ ਜੋ ਇਹ ਸ਼ਰਤਾਂ ਪੂਰੀਆਂ ਕਰਦੇ ਹਨ। ਜਿਵੇਂ ਕਿ ਅਸਾਮੀ ਉੱਪਰ ਨਿਯੁਕਤੀ ਸਮੇਂ ਅਸਾਮੀ ਲਈ ਲੋੜੀਂਦਾ ਘੱਟੋ ਘੱਟ ਅਤੇ ਵੱਧ ਤੋਂ ਵੱਧ ਉਮਰ ਮਾਪਦੰਡ ਨੂੰ ਪੂਰਾ ਕਰਦਾ ਹੋਵੇ , ਕਰਮਚਾਰੀ ਮਨਜ਼ੂਰਸ਼ੁਦਾ ਅਸਾਮੀਆਂ ਵਿਰੁੱਧ ਨਿਯੁਕਤ ਕੀਤਾ ਗਿਆ ਹੋਵੇ , ਨਿਯੁਕਤੀ ਸਮੇਂ ਜਿਸ ਅਸਾਮੀ ਉੱਪਰ ਨਿਯੁਕਤ ਕੀਤਾ ਗਿਆ ਹੈ, ਉਸ ਲਈ ਮੁੱਢਲੀ ਯੋਗਤਾ ਅਤੇ ਤਜਰਬਾ ਜੋ ਰੱਖਿਆ ਹੋਇਆ ਹੈ ਦੀ ਪੂਰਤੀ ਕਰਦਾ ਹੋਵੇ , ਕਰਮਚਾਰੀ ਦਾ ਕੰਮ-ਕਾਜ ਤਸੱਲੀਬਖ਼ਸ਼ ਹੋਵੇ , ਕਰਮਚਾਰੀ ਵਿਰੁੱਧ ਕੋਈ ਮਹਿਕਮਾਨਾ ਅਨੁਸ਼ਾਸਨੀ ਕਾਰਵਾਈ ਨਾ ਚੱਲਦੀ ਹੋਵੇ ਅਤੇ ਨਾ ਹੀ ਉਹ ਕਿਸੇ ਕੇਸ ਵਿੱਚ ਅਪਰਾਧੀ ਸਾਬਤ ਹੋਇਆ  ਹੋਵੇ , ਜੇ ਕੋਈ ਸਰਕਾਰ ਦੇ ਅਦਾਰੇ ਦੀ ਵਿੱਤੀ ਹਾਲਤ ਕੰਟਰੈਕਟ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਬੋਝ ਨਾ ਚੱਲਦੀ ਹੋਵੇ ਓਸ ਉੱਪਰ ਇਹ ਸੇਵਾਵਾਂ ਰੈਗੂਲਰ ਕਰਨਾ ਬੰਦਸ਼ ਨਹੀਂ ਹੋਵੇਗੀ ,

Advertisements

ਜਿਸ ਮਿਤੀ ਨੂੰ ਸਮਰੱਥ ਅਧਿਕਾਰੀ ਕੰਟਰੈਕਟ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਹੁਕਮ ਕਰ ਦਿੰਦਾ ਹੈ ਉਸ ਮਿਤੀ ਤੋਂ ਉਸ ਦੀਆਂ ਸੇਵਾਵਾਂ ਰੈਗੂਲਰ ਮੰਨੀਆਂ ਜਾਣਗੀਆਂ  , ਕੰਟਰੈਕਟ  ਕਾਮਾ ਜਿਸ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਹਨ ਉਹ ਪੁਰਾਣੀ ਸੇਵਾ ਦਾ ਲਾਭ ਨਹੀਂ ਮੰਗੇਗਾ , ਕੰਟਰੈਕਟ  ਕਾਮੇ ਦੀਆਂ ਸੇਵਾਵਾਂ ਮੌਜ਼ੂਦਾ ਮਨਜ਼ੂਰਸ਼ੁਦਾ ਉਪਲਬਧ ਅਸਾਮੀਆਂ ਵਿਰੁੱਧ ਹੀ ਕੀਤੀਆਂ ਜਾਣਗੀਆਂ ਨਵੀਆਂ ਅਸਾਮੀਆਂ ਦੀ ਰਚਨਾ ਨਹੀਂ ਕੀਤੀ ਜਾਵੇਗੀ , ਕੰਟਰੈਕਟ ਕਾਮਾ ਜਿਸ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ ਉਸ ਉੱਪਰ ਪਰਖ ਕਾਲ ਦਾ ਸਮਾਂ ਲਾਗੂ ਹੋਵੇਗਾ ਅਤੇ ਪਰਖ ਕਾਲ ਸਮੇਂ ਰੈਗੂਲਰ ਅਸਾਮੀ ਦੇ ਪੇ ਬੈਂਡ  ਬਰਾਬਰ ਜਾਂ ਡੀ ਸੀ ਰੇਟ ਜਾਂ ਰੈਗੂਲਰ ਸਮੇਂ ਉਹ ਜੋ ਲੈ ਰਿਹਾ ਸੀ ਜੋ ਵੀ ਵੱਧ ਹੋਵੇ ਲਾਗੂ ਹੋਵੇਗਾ , ਜੇ ਕਿਸੇ ਕੰਟਰੈਕਟ ਕਾਮੇ ਦੀ ਸੇਵਾ 10 ਸਾਲ ਦੀ ਪੂਰੀ ਨਹੀਂ ਹੈ ਉਹ ਆਪਣੀ ਸੇਵਾ ਜਾਰੀ ਰੱਖੇਗਾ ਅਤੇ 10 ਸਾਲ ਦੀ ਸੇਵਾ ਪੂਰੀ ਹੋਣ ਤੇ ਉਸ ਦੀਆਂ ਸੇਵਾਵਾਂ ਰੈਗੂਲਰ  ਕੀਤੀਆਂ ਜਾਣਗੀਆਂ , ਕੰਟਰੈਕਟ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਕਾਰਵਾਈ ਉਦੋਂ ਤਕ ਜਾਰੀ ਰਹੇਗੀ ਜਦ ਤੱਕ ਸਾਰੇ ਕੰਟ੍ਰੈਕਟ ਕਾਮੇ ਰੈਗੂਲਰ ਨਹੀਂ ਹੋ ਜਾਂਦੇ ਅੱਗੇ ਤੋਂ ਕੰਟਰੈਕਟ ਭਰਤੀ ਬੰਦ ਕੀਤੀ ਜਾਵੇਗੀ । ਮੁਲਾਜ਼ਮ ਆਗੂਆਂ ਨੇ ਕਿਹਾ ਸਬ ਕਮੇਟੀ ਦੀਆਂ ਇਨ੍ਹਾਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਕਾਰਨ ਸਮੁੱਚੇ ਕੱਚੇ ਕਾਮਿਆਂ ਵਿਚ ਰੋਸ਼ ਫ਼ੈਲ ਗਿਆ ਹੈ , ਜੁਲਾਈ ਮਹੀਨਾ ਸੰਘਰਸ਼ਾਂ ਦਾ ਸਿਖ਼ਰ ਹੋਵੇਗਾ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਮੋਤੀ ਮਹਿਲ ਨੂੰ ਮਾਰਚ ਮੁਲਾਜ਼ਮਾਂ ਦੀ ਪਹਿਲ ਹੋਵੇਗੀ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply