ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਵੱਲੋਂ ਹਲਕੇ ਵਿੱਚ ਨਵੀਆਂ ਵੋਟਾਂ ਬਨਾਉਣ ਲਈ ਜਾਗਰੁਕਤਾ ਕੈਂਪ ਸਬੰਧੀ ਕੀਤਾ ਪਲਾਨ ਜਾਰੀ

ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਵੱਲੋਂ ਹਲਕੇ ਵਿੱਚ ਨਵੀਆਂ ਵੋਟਾਂ ਬਨਾਉਣ ਲਈ ਜਾਗਰੁਕਤਾ ਕੈਂਪ ਲਗਾਉਣ ਸਬੰਧੀ ਕੀਤਾ ਪਲਾਨ ਜਾਰੀ

ਪਠਾਨਕੋਟ, 7 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ  ) ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ- ਉਪ ਮੰਡਲ ਮੈਜਿਸਟਰੇਟ ਪਠਾਨਕੋਟ ਸ਼. ਗੁਰਸਿਮਰਨ ਸਿੰਘ ਢਿੱਲੋ ਨੇ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਠਾਨਕੋਟ ਚੋਣ ਹਲਕੇ ਵਿੱਚ ਨਵੀਆਂ ਵੋਟਾਂ ਬਨਾਉਣ ਲਈ ਜਾਗਰੁਕਤਾ ਕੈਂਪ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ।
 ਉਹਨਾਂ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਵੋਟਾਂ ਬਣਾਉਣ ਸਬੰਧੀ ਵੱਧ ਤੋ ਵੱਧ ਜਾਣਕਾਰੀ ਦਿੱਤੀ  ਜਾਵੇ । ਵੋਟਰ ਸੂਚੀਆਂ ਦੀ ਲਗਾਤਾਰ ਚਲ ਰਹੀ ਸੁਧਾਈ ਦੋਰਾਨ ਨਵੀ ਵੋਟ ਬਨਾਈ ਜਾ ਸਕਦੀ ਹੈ, ਮਰ ਚੁਕੇ, ਸ਼ਾਦੀ ਹੋ ਚੁਕੀਆਂ ਲੜਕੀਆਂ ਅਤੇ ਪੱਕੇ ਤੋਰ ਤੇ ਆਪਣਾ ਨਿਵਾਸ ਛੱਡ ਚੁੱਕੇ ਵੋਟਰਾਂ ਦੀਆਂ ਵੋਟਾਂ ਕਟਵਾਈਆਂ ਜਾ ਸਕਦੀਆਂ ਹਨ ਅਤੇ ਅਤੇ ਪਹਿਲਾਂ  ਬਨੇ ਵੋਟਰ ਕਾਰਡਾਂ ਵਿੱਚ ਕਿਸੇ ਕਿਸਮ ਦੀ ਸੋਧ ਕਰਵਾਈ ਜਾ ਸਕਦੀ ਹੈ ।
ਸ. ਗੁਰਸਿਮਰਨ ਸਿੰਘ ਢਿੱਲੋ ਨੇ ਕੈਂਪ ਲਗਾ ਰਹੀਆਂ ਟੀਮਾਂ ਨੂੰ ਵੱਧ ਤੋ ਵੱਧ ਵੋਟਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਅਤੇ ਵੋਟਾਂ ਬਨਾਉਣ ਤੋ ਵਾਂਝੇ ਰਹਿ ਗਏ ਨੋਜਵਾਨਾ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਏਰੀਏ ਦੇ ਬੂਥ ਲੈਵਲ ਅਫਸਰ (ਬੀ.ਐਲ.ਓ.) ਨਾਲ ਤਾਲ ਮੇਲ ਕਰਕੇ ਵੋਟਾਂ ਬਨਵਾ ਲੈਣ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਕੋਈ ਵੀ ਨਾਗਰਿਕ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਵੇ ।
ਉਨ੍ਹਾਂ ਕਿਹਾ ਕਿ ਇਹਨਾ ਕੈਂਪਾ ਨੂੰ ਸਵੀਪ ਕਮੇਟੀ ਦੇ ਨੋਡਲ ਅਫਸਰ ਕੈਪਟਨ ਸਮਸ਼ੇਰ ਸਿੰਘ, ਐਨ.ਸੀ.ਸੀ. ਅਫਸਰ, ਏ.ਬੀ. ਕਾਲਜ ਦੀ ਰਹਿਨੁਮਾਈ ਹੇਠ ਹੋਰ ਅਗੇ ਵੀ ਵਧਾਇਆ ਜਾਵੇਗਾ ।            ਉਨ੍ਹਾਂ ਵਿਧਾਨ ਸਭਾ ਚੋਣ ਹਲਕਾ, ਪਠਾਨਕੋਟ ਦੇ ਮੋਜੂਦਾ ਅਤੇ ਐਕਸ ਸਰਪੰਚ/ਐਮ.ਸੀਜ. ਨੂੰ ਅਪੀਲ ਕੀਤੀ ਕਿ ਜੋ ਕੋਈ ਵੀ ਆਪਣੇ ਏਰੀਏ/ਪਿੰਡ ਵਿੱਚ ਕੈਂਪ ਲਗਾਉਣਾ ਚਾਹੁਦਾ ਹੈ । ਉਹ ਇਸ ਦਫਤਰ ਦੇ ਕਰਮਚਾਰੀ ਸ਼੍ਰੀ ਸੰਜੀਵ ਕੁਮਾਰ, ਸੰਪਰਕ ਨੰ: 9915304282 ਨਾਲ ਤਾਲ ਮੇਲ ਕਰ ਸਕਦਾ ਹੈ ।
ਉਨ੍ਹਾਂ ਦੱਸਿਆ ਕਿ ਵੋਟਾਂ ਬਨਾਉਣ ਲਈ ਜਿਲ੍ਹਾ ਪਠਾਨਕੋਟ ਵਿੱਚ ਜਾਗਰੁਕਤਾ ਕੈਂਪ ਲਗਾਏ ਜਾ ਰਹੇ ਹਨ ਜਿਸ ਅਨੁਸਾਰ 7 ਜੁਲਾਈ, 8 ਜੁਲਾਈ ਅਤੇ 9 ਜੁਲਾਈ 2021 ਨੂੰ ਪ੍ਰਸਥਾਨ ਅਸ਼ਰਮ,ਸੁਜਾਨਪੁਰ ਰੋਡ ਖਾਨਪੁਰ ਪਠਾਨਕੋਟ, 12 ਜੁਲਾਈ , 13 ਜੁਲਾਈ ਅਤੇ 14 ਜੁਲਾਈ 2021 ਨੂੰ ਨੋਸ਼ਹਿਰਾ ਨਲ ਬੰਦਾ ਸਕੂਲ ਦੇ ਨਜਦੀਕ, 15 ਜੁਲਾਈ,16 ਜੁਲਾਈ ਅਤੇ 17 ਜੁਲਾਈ ਨੂੰ
ਨੰਗਲ ਭੂਰ ਬੱਸ ਸਟੈਂਡ ਦੇ ਨਜਦੀਕ , 20 ਜੁਲਾਈ,21 ਜੁਲਾਈ ਅਤੇ 22 ਜੁਲਾਈ 2021 ਨੂੰ ਮੀਰਥਲ ਬੱਸ ਸਟੈਂਡ ਦੇ ਨਜਦੀਕ, 23 ਜੁਲਾਈ,26 ਜੁਲਾਈ ਅਤੇ 27 ਜੁਲਾਈ ਨੂੰ ਪਿੰਡ ਗੂੜ੍ਹਾ ਕਲਾਂ, 28 ਜੁਲਾਈ,29 ਜੁਲਾਈ ਅਤੇ 30 ਜੁਲਾਈ 2021 ਨੂੰ ਘਿਆਲਾ, 2 ਅਗਸਤ,3 ਅਗਸਤ ਅਤੇ 4 ਅਗਸਤ ਨੂੰ ਨੇੜੇ ਰੇਲਵੇ ਸਟੇਸ਼ਨ ਚੱਕੀ ਬੈਂਕ ,5 ਅਗਸਤ, 6 ਅਗਸਤ ਅਤੇ 9 ਅਗਸਤ ਨੂੰ ਨਿਊ ਚੱਕੀ ਪੁਲ ਸੈਲੀ ਕੁਲੀਆਂ ਪਠਾਨਕੋਟ, 10 ਅਗਸਤ, 11 ਅਗਸਤ ਅਤੇ 12 ਅਗਸਤ 2021 ਨੂੰ ਹਾਊਸਿੰਗ ਬੋਰਡ ਕਲੋਨੀ  ਅਤੇ 13 ਅਗਸਤ,16 ਅਗਸਤ ਅਤੇ 17 ਅਗਸਤ 2021 ਨੂੰ ਢਾਂਗੂ ਪੀਰ ਪਠਾਨਕੋਟ ਵਿਖੇ ਵੋਟ ਬਣਾਉਂਣ ਲਈ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply