ਡਾਕਟਰ ਹਰਬਿੰਦਰ ਸਿੰਘ ਕਾਹਲੋਂ ਡਾਇਰੈਕਟਰ ਪਸੂ ਪਾਲਣ ਵਿਭਾਗ ਪੰਜਾਬ ਨਿਯੁਕਤ

ਡਾਕਟਰ ਹਰਬਿੰਦਰ ਸਿੰਘ ਕਾਹਲੋਂ ਬਣੇ ਡਾਇਰੈਕਟਰ ਪਸੂ ਪਾਲਣ ਵਿਭਾਗ ਪੰਜਾਬ 
 
ਪਠਾਨਕੋਟ, 12 ਜੁਲਾਈ (ਰਾਜਿੰਦਰ ਸਿੰਘ ਰਾਜਨ) ਕੈਬਨਿਟ ਮੰਤਰੀ ਪੈਂਡੂ ਵਿਕਾਸ ਤੇ ਪੰਚਾਇਤਾਂ,ਪਸੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ  ਦੀ ਯੋਗ ਅਗਵਾਈ ਅਤੇ ਦਿਸਾ਼ ਨਿਰਦੇਸਾਂ ਤੇ ਪਸੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ  ਵਿਜੇ ਕੁਮਾਰ ਜੰਜੂਆ ਆਈ ਏ ਐਸ ਨੇ ਅੱਜ ਆਪਣੇ ਹੁਕਮ ਨੰਬਰ    3055   ਮਿਤੀ 12 -7 -2021 ਦੇ ਅਨੁਸਾਰ ਡਾਕਟਰ ਐਚ ਐਸ ਕਾਹਲੋਂ ਨੂੰ  ਪਸੂ ਪਾਲਣ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ।
 
ਡਾਕਟਰ ਕਾਹਲੋਂ ਦੀ ਵਿਭਾਗ ਦੇ ਡਾਇਰੈਕਟਰ ਵੱਜੋਂ ਨਿਯੁਕਤੀ ਹੋਣ ਤੇ  ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਜਸਵਿੰਦਰ ਸਿੰਘ ਬੜੀ,ਰਾਜੀਵ ਮਲਹੋਤਰਾ,ਕਿਸ਼ਨ ਚੰਦਰ ਮਹਾਜ਼ਨ,ਗੁਰਦੀਪ ਸਿੰਘ ਬਾਸੀ  ਸਮੇਤ ਸਮੂੱਹ ਸੂਬਾ ਕਮੇਟੀ ਮੈਂਬਰਾਂ ,ਜਿਲਾ ਪ੍ਰਧਾਨਾ ਅਤੇ ਸਮੂੱਹ ਇਕਾਈਆਂ ਨੇ ਕੈਬਨਿਟ ਮੰਤਰੀ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਹੈ।
 
ਜਿਹਨਾਂ ਦੀ ਪਾਰਖੂ ਅੱਖ ਨੇ ਡਾਕਟਰ ਕਾਹਲੋਂ ਜਿਹੇ  ਉਚ ਕੋਟੀ ਦੇ ਤਜਰਬੇਕਾਰ ਅਫ਼ਸਰ ਦੀ ਇਸ ਅਹਿਮ ਆਹੁਦੇ ਦੀ ਚੌਣ ਕੀਤੀ ਹੈ। ਸ੍ਰੀ ਸੱਚਰ ਅਤੇ ਮਹਾਜ਼ਨ ਨੇ ਸਮੂੱਚੀ ਐਸੋਸੀਏਸ਼ਨ  ਵੱਲੋਂ  ਡਾਕਟਰ ਐਚ ਐਸ ਕਾਹਲੋਂ ਨੂੰ  ਵਧਾਈ ਦਿੰਦੇ ਹੋਏ ਵਿਸਵਾਸ ਦਿਵਾਇਆ ਕਿ ਵੈਟਨਰੀ ਇੰਸਪੈਕਟਰਜ  ਵਿਭਾਗ ਦੀ ਬੇਹਤਰੀ ਲ‌ਈ ਉਹਨਾਂ ਨੂੰ ਪੂਰਨ ਸਹਿਯੋਗ  ਦੇਣਗੇ ਅਤੇ ਵਿਭਾਗ ਨੂੰ ਬੁਲੰਦੀਆਂ ਤੱਕ   ਲਿਜਾਉਣ ਲ‌ਈ ਕੋਈ ਕਸਰ ਨਹੀਂ ਛੱਡਣਗੇ। ਸੱਚਰ ਅਤੇ ਮਹਾਜ਼ਨ ਨੇ ਡਾਕਟਰ ਕਾਹਲੋਂ ਨੂੰ ਡਾਇਰੈਕਟਰ ਪਸੂ ਪਾਲਣ ਵਿਭਾਗ ਨਿਯੁਕਤ ਕਰਨ ਲ‌ਈ ਪਸੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ ਅਤੇ ਡਿਪਟੀ ਸੈਕਟਰੀ ਮੈਡਮ ਸੁਰਿੰਦਰ ਕੁਮਾਰ ਦਾ ਵੀ ਵਿਸੇਸ ਤੋਰ ਤੇ ਧੰਨਵਾਦ ਕੀਤਾ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply