ਭਗਤ ਸਦਾ ਨਿਰੰਕਾਰ ਨੂੰ ਹੀ ਪੂਰਨ ਸਮਰਪਣ ਕਰਕੇ ਹਰ ਕਰਮ ਕਰਦਾ ਹੈ – ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ

ਭਗਤ ਸਦਾ ਨਿਰੰਕਾਰ ਨੂੰ ਹੀ ਪੂਰਨ ਸਮਰਪਣ ਕਰਕੇ ਹਰ ਕਰਮ ਕਰਦਾ ਹੈ – ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ
 
ਹੁਸ਼ਿਆਰਪੁਰ, 12 ਜੁਲਾਈ :ਇੱਕ ਭਗਤ ਸਦਾ ਨਿਰੰਕਾਰ ਨੂੰ ਹੀ ਪੂਰਨ ਸਮਰਪਣ ਕਰਕੇ ਹਰ ਕਰਮ ਕਰਦਾ ਹੈ। ਉੱਕਤ ਵਿਚਾਰ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਮਹਾਰਾਜ ਨੇ ਵਰਚੁਅਲ ਸਮਾਗਮ ਦੌਰਾਨ ਪ੍ਰਗਟ ਕੀਤੇ। ਉਨਾਂ ਫਰਮਾਇਆ ਕਿ ਬ੍ਰਹਮਗਿਆਨ ਬਹੁਤ ਕੀਮਤੀ ਹੈ , ਅਨਮੋਲ ਹੈ ।  ਇਸ ਬ੍ਰਹਮਗਿਆਨ ਰੂਪੀ ਧਨ ਦੀ ਸੰਭਾਲ ਅਤੇ ਇਸ ਉੱਤੇ ਵਿਸ਼ਵਾਸ ਵਧਾਉਣ  ਦੇ ਲਈ ,  ਇਸਦਾ ਜਿਕਰ ਕਰਨਾ ,  ਇਸ ਉੱਤੇ ਅਧਾਰਿਤ ਜੀਵਨ ਜਿਉਣਾ ਅਤੇ ਹੋਰ ਸੰਤਾਂ  ਦੇ ਨਾਲ ਆਪਣੇ ਅਤੇ ਉਨਾਂ  ਦੇ  ਅਨੁਭਵ ਅਤੇ ਭਾਵ ਸਾਂਝੇ ਕਰਨਾ ਜਰੂਰੀ ਹੈ ।   ਸਤਿਸੰਗ ਹਮੇਸ਼ਾ ਸਾਨੂੰ ਪਰਪੱਕ ਕਰਦੀ ਹੈ ।  ਬਾਬਾ ਹਰਦੇਵ ਸਿੰਘ  ਜੀ ਮਹਾਰਾਜ ਨੇ ਇੱਕ ਵਾਰ ਉਦਾਹਰਣ  ਦੇ ਤੌਰ ਤੇ ਕਿਹਾ ਸੀ ਕਿ ਕੋਈ ਸੰਤਰੇ ਵੇਚਣ ਵਾਲਾ ਹੋਕਾ ਦੇ ਰਿਹਾ ਸੀ “ਅੱਛੇ ਸੰਤਰੇ” ,  ਅਗਰ ਇਸਦਾ ਸੰਧੀ ਵਿਸੇਦ ਕਰੀਏ ਤਾਂ, ਸਾਨੂੰ ਸਮਝ ਆਉਂਦਾ ਹੈ ਕਿ “ਅੱਛੇ ਸੰਗ ਤਰੇ ”, ਭਾਵ ਚੰਗਿਆਂ ਦਾ ਸੰਗ ਹੀ ਤਾਰਨ ਵਾਲਾ ਹੁੰਦਾ ਹੈ ।  
 
ਅਸੀਂ ਉਨਾਂ ਵਿਚਾਰਾਂ ਤੋਂ ਦੂਰ ਰਹਿਣਾ ਹੈ ਜਿਹੜੇ ਸਾਨੂੰ ਇੱਕ ਆਦਰਸ਼ ਮਨੁੱਖ ਬਣਨ ਵਿੱਚ ਰੁਕਾਵਟ ਪੈਦਾ ਕਰਦੇ ਹਨ। ਅਸੀਂ  ਅਕਸਰ ਸੁਣਦੇ ਹਾਂ ‘ਕੁੱਝ ਵੀ ਬਣੋ ਮੁਬਾਰਕ ਹੈ , ਪਰ ਪਹਿਲਾਂ ਬਸ ਇਨਸਾਨ ਬਣੋ ’  ,  ਬਸ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ । ਅਹੁਦੇ, ਸੋਹਰਤ ਅਤੇ ਮਾਇਆ ਕਿਸੇ ਕੰਮ ਦੇ ਨਹੀਂ ,  ਜੇਕਰ ਅਸੀਂ ਇੱਕ ਚੰਗੇ ਇਨਸਾਨ ਨਹੀਂ ਬਣ ਸਕੇ ।  ਜਿਵੇਂ ਕਿ ਇੱਕ ਸ਼ਾਇਰ ਨੇ ਕਿਹਾ ਹੈ ਕਿ ‘ਘਰਾਂ ਉੱਤੇ ਨਾਮ ਸੀ, ਨਾਮ ਦੇ ਨਾਲ ਅਹੁਦੇ ਸਨ, ਬਹੁਤ ਭਾਲ ਕੀਤੀ ,  ਪਰ ਇਨਸਾਨ ਨਹੀਂ ਮਿਲਿਆ’। ਸਾਰੀਆਂ ਗੱਲਾਂ ਅਤੇ ਸਮੱਸਿਆਵਾਂ ਦਾ ਹੱਲ ਨਿਰੰਕਾਰ ਹੈ, ਨਿਸ਼ਕਾਮ ਸੇਵਾ ਭਾਵਨਾ ਹੈ ਅਤੇ ਸਤਿਸੰਗ ਹੈ ।  ਸਤਿਸੰਗ ਵਿੱਚ ਰੁਚੀ ਕਿਸੇ ਦੇ ਦਬਾਅ ਜਾਂ ਪ੍ਰਭਾਵ ਵਿੱਚ ਨਹੀਂ ,ਸਗੋਂ  ਆਪਣੀ  ਸ਼ੁੱਧ  ਭਾਵਨਾ ਤੇ  ਧਿਆਨ  ਨਾਲ  ਹੋਣੀ  ਚਾਹੀਦੀ  ਹੈ । ਸਤਿਸੰਗ ਦੀ ਮਹਿਮਾ ਸ਼ਬਦਾਂ ਰਾਹੀਂ ਨਹੀਂ ਕੀਤੀ  ਜਾ ਸਕਦੀ ।  ਇਸਦਾ ਇੱਕ ਪਲ ਵੀ ਜੀਵਨ ਬਦਲ ਸਕਦਾ ਹੈ ।
 
 ਗੁਰਸਿਖ ਬਗੈਰ ਕਿਸੇ ਬੋਝ ਜਾਂ ਤਣਾਓ ਦੇ ਇਸ ਨਿਰੰਕਾਰ ਵਿੱਚ ਤਾਰੀਆਂ ਲਾਉਂਦੇ ਹਨ। ਜਿਵੇਂ ਉਹ ਮਿਸਾਲ ਜਿਸ ਵਿੱਚ ਇੱਕ ਵਿਅਕਤੀ ਰੇਲਗੱਡੀ ਵਿੱਚ ਬੈਠਕੇ ਵੀ ਆਪਣੇ ਸਿਰ ਤੇ ਬੋਝ ਰੱਖਕੇ ਸਫਰ ਕਰਦਾ ਹੈ ।  ਉਹ ਇਹ ਸੋਚਦਾ ਹੈ ਕਿ ਮੇਰੇ ਨਾਲ ਨਾਲ ਇਹ ਰੇਲਗੱਡੀ ਉਸਦੀ ਗਠੜੀ ਦਾ ਬੋਝ ਕਿਵੇਂ ਚੁੱਕੇਗੀ । ਉਹ ਭੁੱਲ ਜਾਂਦਾ ਹੈ ਕਿ ਗੱਡੀ ਨੇ ਤਾਂ ਸਾਰਾ ਬੋਝ ਹੀ ਚੁੱਕਿਆ ਹੋਇਆ ਹੈ।   ਆਪਣੇ ਜੀਵਣ ਦੀ ਡੋਰ ਨਿਰੰਕਾਰ ਤੇ ਛੱਡਣੀ ਹੈ ਜਾਂ ਆਪ ਪਕੜ ਕੇ ਰੱਖਣਾ ਹੈ,ਇਹ ਚੋਣ ਅਸੀਂ ਖੁਦ ਕਰਨੀ ਹੈ। ਉਨਾਂ ਫਰਮਾਇਆ ਕਿ ਅਸੀਂ ਦੂਜਿਆਂ ਅਤੇ ਆਪਣੇ ਵਿੱਚ ਉਦੋਂ ਦੀਵਾਰ ਖੜੀ ਕਰ ਲੈਂਦੇ ਹਾਂ ਜਦੋਂ ਅਸੀਂ ਉਸ ਦੀਵਾਰ ਨੂੰ ਪਹਿਲਾਂ ਆਪਣੇ ਮਨ ਵਿੱਚ ਬਣਾਉਂਦੇ ਹਾਂ ।
 
ਇੱਕ ਸ਼ਾਇਰ ਨੇ ਵੀ ਕਿਹਾ ਹੈ  ‘ ਮੈਂ ਆਪਣੇ ਰਾਹ ਵਿੱਚ ਦੀਵਾਰ ਬਣ ਕੇ ਬੈਠਾ ਹਾਂ ,ਅਗਰ ਉਹ ਆਇਆ ਤਾਂ ਕਿਸ ਰਸਤਿਉਂ ਆਏਗਾ’ । ਸਾਨੂੰ ਸਭ ਨੂੰ ਨਿਰੰਕਾਰ ਦਾ ਰੂਪ ਜਾਣ ਕੇ ਮਨ ਵਿੱਚ ਬਣੀਆਂ ਇਹਨਾਂ ਦੀਵਾਰਾਂ ਨੂੰ ਢਾਉਣਾ ਹੈ ।  ਉਨਾਂ ਕਿਹਾ ਕਿ ਸੰਪੂਰਣ ਅਵਤਾਰ ਬਾਣੀ ਵਿੱਚ ਵੀ ਇਹ ਭਾਵ ਆਉਂਦਾ ਹੈ ਕਿ ਸਾਧ ਸੰਗਤ ਨਾਲ ਹੀ ਚਿਹਰੇ ਤੇ ਨੂਰ ਆਉਂਦਾ ਹੈ ਅਤੇ ਮਨ ਦਾ ਪਾਰਾ ਵੀ ਕਾਇਮ ਰਹਿੰਦਾ ਹੈ । ਇਹ ਇਸ ਲਈ ਹੁੰਦਾ ਹੈ ਕਿਉਂਕਿ ਸੰਗਤ ਵਿੱਚ ਆਕੇ ਅਸੀਂ ਨਿਰੰਕਾਰ ਨਾਲ ਜੁੜ ਜਾਂਦੇ ਹਾਂ,  ਇਸ ਤੇ ਹੀ ਸਭ ਕੁੱਝ ਛੱਡ ਕੇ ਹਰ ਪ੍ਰਕਾਰ ਦੇ ਤਣਾਓ ਤੋਂ ਮੁਕਤ ਹੋ ਜਾਂਦੇ ਹਾਂ ।  ਸਤਿਸੰਗ ਸਾਨੂੰ ਸਥਿਰ  ਰੱਖਦੀ ਹੈ , ਸ਼ਾਂਤ ਰੱਖਦੀ ਹੈ ਅਤੇ ਮਨ ਨੂੰ ਵੀ ਠਹਿਰਾਉ ਪ੍ਰਦਾਨ ਕਰਦੀ ਹੈ । ਉਨਾਂ ਸਤਸੰਗ ਦੀ ਮਹੱਤਤਾ ਦੇ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਕਿ ਸਾਨੂੰ ਸਤਸੰਗ ਸ਼ੁਰੂ ਤੋਂ ਲੈ ਕੇ ਆਖਰ ਤੱਕ ਸੁਣਨਾ ਚਾਹੀਦਾ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply