ਵਿਧਾਇਕ ਡਾ. ਰਾਜ ਦੀ ਸੋਚ ਤੋਂ ਹੋਏ ਪ੍ਰਭਾਵਤ , ਪਿੰਡ ਦਾਤਾ ਵਿੱਚ ਅਕਾਲੀ ਦਲ ਪਾਰਟੀ ਛੱਡ ਕਾਂਗਰਸ ਵਿੱਚ ਹੋਏ ਲੋਕ ਸ਼ਾਮਿਲ 

ਪਿੰਡ ਦਾਤਾ ਵਿੱਚ ਅਕਾਲੀ ਦਲ ਪਾਰਟੀ ਛੱਡ ਕਾਂਗਰਸ ਵਿੱਚ ਹੋਏ ਸ਼ਾਮਿਲ ਲੋਕ
– ਵਿਧਾਇਕ ਡਾ. ਰਾਜ ਕੁਮਾਰ ਦੀ ਸੋਚ ਤੋਂ ਲੋਕ ਹੋਏ ਪ੍ਰਭਾਵਿਤ

ਹੁਸ਼ਿਆਰਪੁਰ / ਚੱਬੇਵਾਲ (ਆਦੇਸ਼ ) ਵਿਧਾਇਕ ਡਾ. ਰਾਜ ਕੁਮਾਰ ਨੇ ਆਪਣੀ ਸੂਝ-ਬੂਝ ਤੇ ਵੱਖਰੀ ਸੋਚ ਨਾਲ ਹਲਕਾ ਚੱਬੇਵਾਲ ਦੀ ਹਰ ਪੱਖ ਤੋਂ ਤਰੱਕੀ ਕਰਵਾਈ ਹੈ। ਇਸੇ ਸੋਚ ਤੋਂ ਪ੍ਰਭਾਵਿਤ ਹੋ ਕੇ ਪਿੰਡ ਦਾਤਾ ਦੇ ਲੋਕਾਂ ਨੇ ਅਕਾਲੀ ਪਾਰਟੀ ਨੂੰ ਛੱਡ ਕਾਂਗਰਸ ਪਾਰਟੀ ਤੇ ਡਾ. ਰਾਜ ਦਾ ਹੱਥ ਫੜਿਆ। ਇਸ ਮੌਕੇ ਤੇ ਪਿੰਡ ਦੇ ਸਰਪੰਚ ਗੋਪਾਲ ਸਰੂਪ ਨੇ ਦੱਸਿਆ ਕਿ ਡਾ. ਰਾਜ ਕੁਮਾਰ ਨੇ ਬਿਨਾਂ ਕਿਸੇ ਭੇਦ-ਭਾਵ ਦੇ ਹਲਕੇ ਦੇ ਹਰ ਇੱਕ ਵਰਗ ਦਾ ਧਿਆਨ ਰੱਖਿਆ ਹੈ। ਉਹਨਾਂ ਨੇ ਹਮੇਸ਼ਾ ਹੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਲਕੇ ਲਈ ਕੰਮ ਕੀਤੇ ਹਨ।

ਜਿਸ ਕਰਕੇ ਲੋਕਾਂ ਦਾ ਕਾਂਗਰਸ ਪਾਰਟੀ ਵਿੱਚ ਵਿਸ਼ਵਾਸ ਬਣਿਆ ਹੋਇਆ ਹੈ। ਇਸਦੇ ਤਹਿਤ ਹੀ ਪੰਚ ਚਰਨਜੀਤ ਸਿੰਘ, ਗੁਰਜੀਤ ਸਿੰਘ, ਸਤਵਿੰਦਰ ਸਿੰਘ, ਅਮਿ੍ਰਤਪਾਲ ਕੌਰ, ਗੁਰਮਿੰਦਰ ਕੌਰ ਆਦਿ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਇਹਨਾਂ ਵਿਚ ਇਕ ਟਕਸਾਲੀ ਪਰਿਵਾਰ ਵੀ  ਜਿਸਨੇ ਕਿ ਹਮੇਸ਼ਾ ਹੀ ਅਕਾਲੀ ਦਲ ਪਾਰਟੀ ਨੂੰ ਹੀ ਆਪਣਾ ਸਮਰਥਨ ਦਿੱਤਾ ਸੀ, ਆਪਣੇ ਮੁਖੀ ਦੇ ਨਾਲ ਕਾਂਗਰਸ ਵਿਚ ਸ਼ਾਮਿਲ ਹੋਏ।  ਜਿਨ੍ਹਾਂ ਵਿਚ ਸਾਬਕਾ ਸਰਪੰਚ ਮੋਹਨ ਸਿੰਘ, ਸੁਰਜੀਤ ਸਿੰਘ, ਪਰਮਜੀਤ ਕੌਰ, ਦਲਜੀਤ ਸਿੰਘ, ਜਸਦੀਪ ਕੌਰ, ਸਾਹਿਬ ਜੀਤ, ਸਨ। ਉਹਨਾਂ ਕਿਹਾ ਕਿ ਉਹ ਡਾ  ਰਾਜ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਹਨ ਜਿਨ੍ਹਾਂ ਦਾ ਪਿੰਡਾਂ ਵਿਚ ਮਿਲ ਵਰਤਣ ਅਤੇ ਵਿਰੋਧੀਆਂ ਨੂੰ ਵੀ ਬਿਨਾ ਕਿਸੇ ਭੇਦ ਭਾਵ ਦੇ ਪੂਰਨ ਸਤਿਕਾਰ ਦੇਣ ਤੋਂ ਪ੍ਰਭਾਵਿਤ ਹੋਏ ਅਤੇ ਡਾ  ਰਾਜ ਨੂੰ ਆਪਣਾ ਸਮਰਥਨ ਦਿਤਾ ਹੈ।  

Advertisements

 ਵਿਧਾਇਕ ਡਾ. ਰਾਜ ਨੇ ਇਹਨਾਂ ਸਭ ਦਾ ਕਾਂਗਰਸ ਪਾਰਟੀ ਵਿੱਚ ਸਵਾਗਤ ਕੀਤਾ। ਡਾ. ਰਾਜ ਨੇ ਦੱਸਿਆ ਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦਿੰਦੀ ਹੈ। ਪਿੰਡ ਦਾਤਾ ਨੂੰ ਲਗਭਗ 26 ਲੱਖ ਦੀ ਗ੍ਰਾਂਟ ਮੁਹੱਇਆ ਕਰਵਾਈ ਹੈ। ਜਿਸ ਨਾਲ ਪਿੰਡ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਪਿੰਡ ਵਿੱਚ ਸੀਵਰੇਜ ਪਾ ਕੇ ਗੰਦੇ ਪਾਣੀ ਦਾ ਨਿਕਾਸ ਕੀਤਾ ਗਿਆ। ਇਸਦੇ ਨਾਲ ਹੀ ਪਿੰਡ ਦੀਆਂ ਗਲੀਆ-ਨਾਲੀਆ ਪੱੱਕੀਆ ਕਰਵਾਈਆ ਗਈਆਂ ਹਨ ਤੇ ਬਾਕੀ ਕੰਮ ਵੀ ਜਲਦ ਹੀ ਸ਼ੁਰੂ ਹੋ ਜਾਣਗੇ। ਇਸ ਮੌਕੇ ਤੇ ਸਰਪੰਚ ਗੋਪਾਲ ਸਰੂਪ, ਪੰਚ ਅਵਤਾਰ ਸਿੰਘ ਸੱਤਾ, ਜੋਗਾ ਸਿੰਘ, ਕੁਲਦੀਪ ਸਿੰਘ, ਡਾ. ਵਿਪਨ ਪੰਚਨੰਗਲ, ਦਲਬੀਰ ਲਕਸੀਹਾਂ, ਠੇਕੇਦਾਰ ਖੁਸ਼ਹਾਰਪੁਰ ਆਦਿ ਪਿੰਡ ਵਾਸੀ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply