ਜ਼ਿਲ੍ਹਾ ਸਿੱਖਿਆ ਅਫ਼ਸਰ ਬਲਦੇਵ ਰਾਜ ਦੀ ਅਗਵਾਈ ਹੇਠ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅਸੈਸਮੈਂਟ ਕੈਂਪ ਵਿੱਚ ਉਪਕਰਨ ਵੰਡੇ

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅਸੈਸਮੈਂਟ ਕੈਂਪ ਵਿੱਚ ਉਪਕਰਨ ਵੰਡੇ
 
ਕੁੱਲ 160 ਵਿਦਿਆਰਥੀਆਂ ਨੂੰ ਰਿਕਮੈਂਡ ਹੋਏ ਸਨ ਉਪਕਰਨ 
 
ਪਠਾਨਕੋਟ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਸਿੱਖਿਆ ਅਭਿਆਨ ਅਥਾਰਟੀ ਪੰਜਾਬ ਅਧੀਨ ਐਜੂਕੇਸ਼ਨ ਸੈਕਟਰੀ ਸ੍ਰੀ ਕਿਸ਼ਨ ਕੁਮਾਰ ਦੇ ਆਦੇਸ਼ਾਂ ਅਨੁਸਾਰ ਆਈ ਈ ਡੀ ਕੰਪੋਨੈਂਟ ਜ਼ਿਲਾ ਪਠਾਨਕੋਟ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਬਲਦੇਵ ਰਾਜ ਦੀ ਅਗਵਾਈ ਹੇਠ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ਼੍ਰੀਮਤੀ ਅੰਜੂ ਸੈਣੀ ਦੀ ਦੇਖ-ਰੇਖ ਹੇਠ ਸਿੱਖਿਆ  ਵਿਭਾਗ ਵੱਲੋਂ ਮਿਲੀਆਂ ਕੋਵਿਡ 19 ਦੀਆਂ ਹਦਾਇਤਾਂ ਮੁਤਾਬਿਕ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅਸੈਸਮੈਂਟ ਕੈਂਪ ਵਿੱਚ ਰਿਕਮੈਂਡ ਹੋਏ  ਉਪਕਰਨ ਉਨ੍ਹਾਂ ਦੇ  ਮਾਤਾ ਪਿਤਾ ਨੂੰ ਬੁਲਾ ਕੇ ਵੰਡੇ ਗਏ.
 
ਜਿਨ੍ਹਾਂ ਵਿਚ ਟਰਾਈਸਾਈਕਲ, ਵੀਲ੍ਹ ਚੇਅਰ, ਰੋਲੇਟਰ, ਕੰਨਾਂ ਦੀਆਂ ਮਸ਼ੀਨਾਂ, ਬਲਾਈਂਡ ਬੱਚਿਆਂ ਦੇ ਲਈ ਸਮਾਰਟ ਫੋਨ ਅਤੇ ਸਮਾਰਟ ਕੇਨ  ਸੀ ਪੀ ਚੇਅਰ ਆਦਿ ਦਿੱਤੇ ਗਏ। ਜ਼ਿਲ੍ਹਾ ਪਠਾਨਕੋਟ ਦੇ ਕੁੱਲ 160 ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਰਿਕਮੈਂਡ ਹੋਏ ਉਪਕਰਨ ਆਉਣ ਵਾਲੇ ਦਿਨਾਂ ਵਿੱਚ ਕੋਵਿਡ ਸਬੰਧੀ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ  ਵੰਡ ਦਿੱਤੇ ਜਾਣਗੇ ਅਤੇ ਇਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਆਉਣ ਜਾਣ ਦਾ ਟੀ ਏ ਬੱਚਿਆਂ ਦੇ ਅਕਾਊਂਟ ਵਿਚ ਪਾ ਦਿੱਤਾ ਜਾਵੇਗਾ, ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਉਪਕਰਨ ਲੈਣ ਨਹੀਂ ਆ ਸਕਦੇ ਉਨ੍ਹਾਂ ਦੇ ਉਪਕਰਨ ਉਨ੍ਹਾਂ ਦੇ ਘਰ ਤਕ ਪਹੁੰਚਾ ਦਿੱਤੇ ਜਾਣਗੇ। ਹੋਰਨਾ ਤੋਂ ਇਲਾਵਾ ਇਸ ਮੌਕੇ ਡਾ.ਮਨਦੀਪ ਸ਼ਰਮਾ ਵੀ ਉਚੇਚੇ ਤੌਰ ਤੇ ਹਾਜ਼ਰ ਸਨ। 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply