ਹੈਲਥ ਇੰਸਪੈਕਟਰਾਂ ਦੀ ਟੀਮ ਵੱਲੋਂ  ਗਊਸਾਲ ਰੋਡ , ਅਨੰਦ ਪੁਰ ਰੜਾ ਦੇ ਆਲੇ-ਦੁਆਲੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ 

ਹੈਲਥ ਇੰਸਪੈਕਟਰਾਂ ਦੀ ਟੀਮ ਵੱਲੋਂ  ਗਊਸਾਲ ਰੋਡ , ਅਨੰਦ ਪੁਰ ਰੜਾ ਦੇ ਆਲੇ-ਦੁਆਲੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ 
 
ਤੰਬਾਕੂ ਕੰਟਰੋਲ ਐਕਟ 2003 ਤਹਿਤ ਕੋਈ ਵੀ ਖਾਣ‌ ਪੀਣ ਵਾਲੀਆਂ ਵਸਤਾਂ ਵੇਚਣ ਵਾਲਾ ਦੁਕਾਨਦਾਰ ਤੰਬਾਕੂ ਪਦਾਰਥ ਨਹੀਂ ਵੇਚ ਸਕਦਾ ——- ਹੈਲਥ ਇੰਸਪੈਕਟਰ ਰਜਿੰਦਰ , ਅਨੋਖ 
 
 ਪਠਨਕੋਟ 22 ਜੁਲਾਈ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼ ਸ਼ਰਮਾ )  ਸਿਵਲ ਸਰਜਨ ਪਠਾਨਕੋਟ ਡਾ ਹਰਵਿੰਦਰ ਸਿੰਘ ਦੇ ਹੁਕਮਾਂ ਤੇ ਸਿਹਤ ਵਿਭਾਗ ਦੀ ਟੀਮ ਹੈਲਥ ਇੰਸਪੈਕਟਰ ਰਜਿੰਦਰ ਕੁਮਾਰ ਅਤੇ ਹੈਲਥ ਇੰਸਪੈਕਟਰ ਅਨੋਖ ਲਾਲ ਦੀ ਅਗਵਾਈ ਵਿੱਚ ਗਊਸਾਲਾ ਰੋਡ ਅਤੇ ਅਨੰਦ ਪੁਰ ਰੜਾ ਅਤੇ ਆਲੇ ਦੁਆਲੇ ਤੰਬਾਕੂਨੋਸ਼ੀ ਕਰਨ ਅਤੇ ਵੇਚਣ ਵਾਲਿਆਂ ਦੇ ਚਲਾਨ ਕੱਟਣ ਅਤੇ ਜਾਗਰੂਕ ਕਰਨ ਗਈ।
 
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਅਨੋਖ ਲਾਲ, ਰਜਿੰਦਰ ਕੁਮਾਰ  ਨੇ ਦੱਸਿਆ ਕਿ ਅੱਜ ਕਰੀਬ 8 ਚਲਾਨ ਕੱਟ ਕੇ ਜੁਰਮਾਨਾ ਵਸੂਲ ਕੀਤਾ ਗਿਆ ਅਤੇ ਕਈਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ, ਜਿਨ੍ਹਾਂ ਵਿੱਚ ਜਨਤਕ ਥਾਂਵਾਂ ਤੇ ਤੰਬਾਕੂਨੋਸ਼ੀ ਕਰਨ, ਨੋ ਸਮੋਕਿੰਗ ਦੇ ਬੋਰਡ ਨਾ ਲਗਾਉਣ ਵਾਲੇ ਹੋਟਲ/ ਢਾਬੇ ,ਖਾਣ ਪੀਣ ਵਾਲੀਆਂ ਵਸਤਾਂ ਦੇ ਨਾਲ ਤੰਬਾਕੂ ਪਦਾਰਥ ਵੇਚਣ ਵਾਲੇ ਦੁਕਾਨਦਾਰ ਸ਼ਾਮਲ ਹਨ।
 
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ 2003 ਤਹਿਤ ਕੋਈ ਵੀ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਵਾਲਾ ਦੁਕਾਨਦਾਰ ਤੰਬਾਕੂ ਯੁਕਤ ਪਦਾਰਥ ਨਹੀਂ ਵੇਚ ਸਕਦਾ,  ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਦੀ ਪੂਰਨ ਪਾਬੰਦੀ, ਸਿਗਰੇਟ ਅਤੇ ਹੋਰ ਤੰਬਾਕੂ ਪਦਾਰਥਾਂ ਦੇ ਸਿੱਧੇ/ਅਸਿੱਧੇ ਇਸ਼ਤਿਹਾਰਾਂ ਤੇ ਰੋਕ, 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦੇ ਸਿਗਰਟ ਜਾਂ ਹੋਰ ਤੰਬਾਕੂ ਉਤਪਾਦ ਵੇਚਣ ਜਾਂ ਖਰੀਦਣ ਤੇ ਪਾਬੰਦੀ। 
 
ਕਿਸੇ ਵੀ ਵਿੱਦਿਅਕ ਅਦਾਰੇ ਦੀ ਬਾਹਰਲੀ ਦੀਵਾਰ ਤੋਂ 100 ਗਜ਼ ਦੇ ਘੇਰੇ ਅੰਦਰ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਸੇਵਨ ਤੇ ਰੋਕ,  ਬਿਨਾਂ ਸਿਹਤ ਚਿਤਾਵਨੀ ਦੇ ਸਿਗਰਟ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਵਿਕਰੀ ਤੇ ਰੋਕ, ਖੁੱਲ੍ਹੀ ਸਿਗਰਟ ਤੰਬਾਕੂ ਵੇਚਣ ਤੇ ਰੋਕ, ਆਦਿ । ਇਨ੍ਹਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਵੱਖ ਵੱਖ ਧਾਰਾ ਅਧੀਨ 200  ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਦਾ ਮੁੱਖ ਉਦੇਸ਼ ਲੋਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕਰਨਾ ਹੈ ਨਾ ਕੇ ਚਲਾਨ ਕੱਟ ਕੇ ਪੈਸੇ ਇਕੱਠੇ ਕਰਨਾ, ਕਿਉਂਕਿ ਕਿਸੇ ਵੀ ਤੰਬਾਕੂ ਉਤਪਾਦਨ ਦਾ ਸੇਵਨ ਕਰਨ ਨਾਲ ਕੈਂਸਰ ਵਰਗੀਆਂ ਖ਼ਤਰਨਾਕ ਬੀਮਾਰੀਆਂ ਹੁੰਦੀਆਂ ਹਨ। ਇਸ ਮੌਕੇ  ਹੈਲਥ ਇੰਸਪੈਕਟਰ ਅਨੋਖ ਲਾਲ, ਹੈਲਥ ਇੰਸਪੈਕਟਰ ਰਜਿੰਦਰ ਕੁਮਾਰ, ਰਜੇਸ਼ ਕੁਮਾਰ , ਰਵੀ ਕੁਮਾਰ  , ਸੁਰਜੀਤ ਕੁਮਾਰ ਆਦਿ ਮੌਜੂਦ ਸਨ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply