ਨਿਰਾਸ਼ ਤੇ ਹਤਾਸ਼ ਸਾਬਕਾ ਮੰਤਰੀ ਤੀਕਸ਼ਨ ਸੂਦ ਹੁਸ਼ਿਆਰਪੁਰ ਨਿਵਾਸੀਆਂ ਵਲੋਂ ਦੋ ਵਾਰੀ ਲਤਾੜਿਆ ਹੋਇਆ ਬੰਦਾ, ਬੇਤੁਕੀ ਬਿਆਨਬਾਜ਼ੀ ਕਰ ਰਿਹਾ : ਕੈਬਨਿਟ ਮੰਤਰੀ ਅਰੋੜਾ  

ਨਿਰਾਸ਼ ਤੇ ਹਤਾਸ਼ ਸਾਬਕਾ ਮੰਤਰੀ ਤੀਕਸ਼ਨ ਸੂਦ ਹੁਸ਼ਿਆਰਪੁਰ ਨਿਵਾਸੀਆਂ ਵਲੋਂ ਦੋ ਵਾਰੀ ਲਤਾੜਿਆ ਹੋਇਆ ਬੰਦਾ, ਬੇਤੁਕੀ ਬਿਆਨਬਾਜ਼ੀ ਕਰ ਰਿਹਾ : ਕੈਬਨਿਟ ਮੰਤਰੀ ਅਰੋੜਾ, ਕਿਹਾ, ਪਿਛਲੇ ਚਾਰ ਸਾਲਾਂ ਦੌਰਾਨ ਪਹਿਲਾਂ ਹੀ 91,000 ਕਰੋੜ ਰੁਪਏ ਦਾ ਨਿਵੇਸ਼ ਕੀਤਾ  

ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ -2017 ਤਹਿਤ ਕੀਤੀਆਂ ਮਹੱਤਵਪੂਰਨ ਪਹਿਲਕਦਮੀਆਂ ਨੇ ਉਦਯੋਗਾਂ ਨੂੰ ਉਤਸ਼ਾਹਤ ਕਰਨ ਲਈ ਬਿਹਤਰ ਮਾਹੌਲ ਸਿਰਜਿਆ: ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਕਿਹਾ ਹੈ ਕਿ ਨਿਰਾਸ਼ ਤੇ ਹਤਾਸ਼ ਸਾਬਕਾ ਮੰਤਰੀ ਤੀਕਸ਼ਨ ਸੂਦ, ਹੁਸ਼ਿਆਰਪੁਰ ਨਿਵਾਸੀਆਂ ਵਲੋਂ ਦੋ ਵਾਰੀ ਲਤਾੜਿਆ ਹੋਇਆ ਬੰਦਾ ਹੈ ਅਤੇ ਨਿਰਾਸ਼ਾ ਦੇ ਆਲਮ ਚ  ਬੇਤੁਕੀ ਬਿਆਨਬਾਜ਼ੀ ਕਰ ਰਿਹਾ ਹੈ।  : ਮੰਤਰੀ ਅਰੋੜਾ ਨੇ  ਕਿਹਾ ਕਿ ਹੁਸ਼ਿਆਰਪੁਰ ਨਿਵਾਸੀ ਮੇਰੇ ਕਿਰਦਾਰ ਤੇ ਇਮਾਨਦਾਰੀ ਤੋਂ ਭਲੀ ਭਾਂਤੀ ਵਾਕਿਫ ਹਨ ਓਹਨਾ ਕਿਹਾ ਕਿ ਕਰੋੜਾ ਦਾ ਇਲਜ਼ਾਮ ਝੂਠਾ ਹੈ ਅਤੇ ਇਸ ਸੰਬੰਧੀ ਕੋਰਟ ਕੇਸ ਚੱਲ  ਰਿਹਾ ਹੈ ਅਤੇ ਇਸ ਤੇ ਉਹ ਜ਼ਿਆਦਾ ਟਿੱਪਣੀ ਨਹੀਂ ਕਰ ਸਕਦੇ।  ਓਹਨਾ ਕਿਹਾ ਕਿ ਕਿਸਾਨਾਂ ਵਲੋਂ ਕਾਲੇ ਕਾਨੂੰਨਾਂ ਕਾਰਣ ਇਹਨਾਂ ਦਾ ਘਰੋਂ ਬਾਹਰ ਨਿਕਲਣਾ ਅੰਨ ਦਾਤਾ ਨੇ ਮੁਸ਼ਕਿਲ ਕਰ ਦਿੱਤਾ ਹੈ ਜਿਸ ਕਾਰਣ ਘਰ ਚ ਵੇਹਲੇ ਬੈਠੇ ਇਹ ਓਹਨਾ ਵਿਰੁੱਧ ਗੋਂਦਾ ਗੁੰਦਦੇ ਹਨ। 

Advertisements

ਓਹਨਾ ਕਿਹਾ ਕਿ  ਪਿਛਲੇ ਚਾਰ ਸਾਲਾਂ ਦੌਰਾਨ ਪਹਿਲਾਂ ਹੀ 91,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ  ਹੈ। 

Advertisements

ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ-2017 ਜ਼ਰੀਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਮਹੱਤਵਪੂਰਨ ਉਪਰਾਲਿਆਂ ਨੇ ਉਦਯੋਗਾਂ ਨੂੰ ਉਤਸ਼ਾਹਤ ਕਰਨ ਲਈ ਬਿਹਤਰ ਮਾਹੌਲ ਨੂੰ ਯਕੀਨੀ ਬਣਾਇਆ ਹੈ। ਇਹ ਜਾਣਕਾਰੀ ਅੱਜ ਇਥੇ ਉਦਯੋਗ ਮੰਤਰੀ  ਸੁੰਦਰ ਸ਼ਾਮ ਅਰੋੜਾ ਨੇ ਦਿੱਤੀ।

Advertisements

ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਵਿਚ ਪਹਿਲਾਂ ਹੀ 91,000 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕਾਰੋਬਾਰ ਵਿਚ ਅਸਾਨੀ, ਆਟੋ- ਰੀਨਿਊਅਲ ਦੇ ਨਾਲ-ਨਾਲ ਸਾਂਝੇ ਨਿਰੀਖਣ ਅਤੇ ਜ਼ਮੀਨ ਦੀ ਆਨਲਾਈਨ ਅਲਾਟਮੈਂਟ ਵਰਗੇ ਉਪਰਾਲਿਆਂ ਨੇ ਸੂਬੇ ਵਿਚ ਉਦਯੋਗ ਨੂੰ ਤਰੱਕੀ ਦੇ ਰਾਹ ‘ਤੇ ਪਾਇਆ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਵਿਚ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਈਸਟੈਬਲਿਸ਼ਮੈਂਟ ਐਕਟ, 1958 ਤਹਿਤ ਰਜਿਸਟ੍ਰੇਸ਼ਨ ਦੇ ਰੀਨਿਊਅਲ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਜਦੋਂ ਕਿ ਫੈਕਟਰੀਜ਼ ਐਕਟ 1948 ਤਹਿਤ ਰਜਿਸਟ੍ਰੇਸ਼ਨ ਲਈ, ਲੇਬਰ (ਆਰ ਐਂਡ ਏ) ਐਕਟ, 1970 ਤਹਿਤ ਠੇਕੇਦਾਰਾਂ ਦੇ ਲਾਇਸੈਂਸ ਲਈ ਅਤੇ ਇੰਟਰ-ਸਟੇਟ ਮਾਈਗ੍ਰੇਂਟ ਵਰਕਮੈੱਨ (ਆਰਈ ਐਂਡ ਸੀਐਸ) ਐਕਟ, 1979 ਤਹਿਤ ਠੇਕੇਦਾਰਾਂ ਦੀ ਰਜਿਸਟ੍ਰੇਸ਼ਨ ਦੀ ਆਟੋ-ਰੀਨਿਊਅਲ ਨੂੰ ਲਾਜ਼ਮੀ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਗੇ ਦੱਸਿਆ ਕਿ ਦਵਾਈਆਂ ਦੇ ਉਤਪਾਦਨ/ਵਿਕਰੀ/ਭੰਡਾਰਨ ਸਬੰਧੀ ਲਾਇਸੈਂਸ ਲਈ ਆਟੋ-ਰਿਟੇਨਸ਼ਨ ਪ੍ਰਦਾਨ ਕੀਤੀ ਗਈ ਹੈ ਜਦਕਿ ਲੇਬਰ ਅਤੇ ਲੀਗਲ ਮੈਟ੍ਰੋਲੋਜੀ ਵਿਭਾਗਾਂ, ਡਾਇਰੈਕਟੋਰੇਟ ਆਫ਼ ਬੋਇਲਰਜ਼ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸੁਝਾਏ ਨਿਯਮਾਂ ਤਹਿਤ ਪਾਲਣਾ ਸਬੰਧੀ ਜਾਂਚ ਲਈ ਅਚਨਚੇਤ ਜਾਂਚ ਕਰਨ ਹਿੱਤ ਕੰਪਿਊਟਰਾਈਜ਼ਡ ਸੈਂਟਰਲ ਇੰਸਪੈਕਸ਼ਨ ਸਿਸਟਮ (www.pbinspections.gov.in) ਲਾਗੂ ਕੀਤਾ ਗਿਆ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply