ਵੱਡੀ ਖ਼ਬਰ: ਕਾਂਗਰਸੀ ਆਗੂ ਅਵਤਾਰ ਸਿੰਘ ਗੋਲਡੀ ਦੇ ਕਤਲ ਕੇਸ ਵਿੱਚ ਮੁੱਖ ਦੋਸੀ ਸਤਨਾਮ ਸਿੰਘ ਉਰਫ ਸੱਤੂ ਦਾ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ 

ਗੁਰਦਾਸਪੁਰ / ਫਤਿਹਗੜ੍ਹ ਚੂੜੀਆਂ  (ਰਾਜਿੰਦਰ ਰਾਜਨ , ਅਸ਼ਵਨੀ ) :  ਕਾਂਗਰਸੀ ਆਗੂ ਅਵਤਾਰ ਸਿੰਘ ਗੋਲਡੀ ਦੇ ਕਤਲ ਕੇਸ ਵਿੱਚ ਮੁੱਖ ਦੋਸੀ ਸਤਨਾਮ ਸਿੰਘ ਉਰਫ ਸੱਤੂ ਜੋ ਉਮਰ ਕੈਦ ਭੁਗਤ ਕੇ ਇਸ ਵੇਲੇ ਫਤਿਹਗੜ੍ਹ ਚੂੜੀਆਂ ਵਿਖੇ ਰਹਿੰਦਾ ਸੀ, ਦਾ ਦੋ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਘਰ ਦੇ ਬਾਹਰ ਗੱਡੀ ਵਿੱਚ ਗੋਲ਼ੀਆਂ ਮਾਰ ਕੇ ਕਤਲ  ਦਿੱਤਾ ਗਿਆ । ਜਾਣਕਾਰੀ ਮੁਤਾਬਿਕ ਮ੍ਰਿਤਕ ਆਪਣੀ ਗੱਡੀ ਵਿੱਚ ਘਰ ਦੇ ਬਾਹਰ ਬੈਠਣ ਲੱਗਾ  ਤਾਂ ਅੱਗੇ ਤੋਂ ਮੋਟਰਸਾਈਕਲ ‘ਤੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਦਿੱਤੀਆਂ ਜੋ ਉਸਦੇ ਸਿਰ ਵਿੱਚ ਲੱਗੀਆਂ ਜਿਸ ਤੋਂ ਬਾਅਦ ਉਸਨੂੰ ਅੰਮ੍ਰਿਤਸਰ ਹਸਪਤਾਲ ਲਿਜਾਇਆ ਗਿਆ ਜਿਥੇ ਉਸਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ ।

ਮਿ੍ਤਕ ਸਤਨਾਮ ਸਿੰਘ ਉਰਫ ਸੱਤੂ , ਅਵਤਾਰ ਸਿੰਘ ਗੋਲਡੀ ਕਤਲ ਕੇਸ ਵਿੱਚ ਸਜ਼ਾ ਕੱਟਣ ਤੋਂ ਬਾਅਦ ਖ਼ੁਸ਼ਹਾਲ ਜ਼ਿੰਦਗੀ ਜੀਅ ਰਿਹਾ ਸੀ ਅਤੇ ਅੱਜਕੱਲ੍ਹ ਪ੍ਰਾਪਟੀ ਡੀਲਰ ਦਾ ਕੰਮ ਕਰਦਾ ਸੀ। ਇਲਾਕੇ ਵਿੱਚ ਇਸ ਕਤਲ ਨੂੰ ਗੈਂਗਵਾਰ ਦੇ ਤੌਰ  ਤੇ  ਵੀ ਵੇਖਿਆ ਜਾ ਰਿਹਾ ਹੈ । ਇਸ ਘਟਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦਿਨ ਦਿਹੜੇ ਹੋਏ ਇਸ ਕਤਲ ਦੀ ਗੁੱਥੀ ਸੁਲਝਣ ਤੋਂ ਬਾਅਦ ਹੀ ਇਸ ਕੇਸ ਦੀ ਅਸਲੀਅਤ ਸਾਹਮਣੇ ਆਵੇਗੀ।

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply