#Deo_Pathankot : ਹੋਲੀ ਹਾਰਟ ਸਕੂਲ ਵੱਲੋਂ ਆਰਟੀਈ ਐਕਟ ਦੀ ਉਲੰਘਣਾ, ਨੋਟਿਸ ਜਾਰੀ, ਕੀਤੀ ਜਾਵੇਗੀ ਕਾਰਵਾਈ :- ਕਮਲਦੀਪ ਕੌਰ

ਹੋਲੀ ਹਾਰਟ ਸਕੂਲ ਢਾਂਗੂ ਰੋਡ ਪਠਾਨਕੋਟ ਵੱਲੋਂ ਆਰਟੀਈ ਐਕਟ ਦੀ ਉਲੰਘਣਾ

ਸਿੱਖਿਆ ਵਿਭਾਗ ਵੱਲੋਂ ਨੋਟਿਸ ਜਾਰੀ


12 ਜੂਨ ਤੱਕ ਆਪਣਾ ਪੱਖ ਨਾ ਰੱਖਣ ਤੇ ਆਰਟੀਈ ਐਕਟ ਦੇ ਨਿਯਮਾਂ ਤਹਿਤ ਕੀਤੀ ਜਾਵੇਗੀ ਕਾਰਵਾਈ :- ਕਮਲਦੀਪ ਕੌਰ


ਪਠਾਨਕੋਟ, 9 ਜੂਨ ( ਰਾਜਿੰਦਰ ਰਾਜਨ ਬਿਊਰੋ )

ਹਰ ਪ੍ਰਾਈਵੇਟ ਸਕੂਲ, ਚਾਹੇ ਉਹ ਕਿਸੇ ਵੀ ਬੋਰਡ ਨਾਲ ਸਬੰਧਿਤ ਹੋਵੇ ਨੂੰ ਮਾਨਤਾ ਲੈਣਾ ਜਰੂਰੀ ਹੈ। ਇਸ ਲਈ ਜ਼ਿਲ੍ਹਾ ਪਠਾਨਕੋਟ ਵਿੱਚ ਚੱਲ ਰਹੇ ਪ੍ਰਾਈਵੇਟ ਸਕੂਲ ਹੋਲੀ ਹਾਰਟ ਸਕੂਲ ਢਾਂਗੂ ਰੋਡ ਪਠਾਨਕੋਟ ਵੱਲੋਂ ਆਰਟੀਈ ਐਕਟ ਦੀ ਉਲੰਘਣਾ ਕਰਨ ਅਤੇ ਮਾਨਤਾ ਲਈ ਜ਼ਰੂਰੀ ਦਸਤਾਵੇਜ਼ ਜਮਾਂ ਨਾ ਕਰਵਾਉਣ ਤੇ ਸਿੱਖਿਆ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਨੋਟਿਸ ਵਿੱਚ 12 ਜੂਨ ਦਾ ਸਮਾਂ ਆਪਣਾ ਪੱਖ ਰੱਖਣ ਲਈ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ 12 ਜੂਨ ਤੱਕ ਹੋਲੀ ਹਾਰਟ ਸਕੂਲ ਢਾਂਗੂ ਰੋਡ ਪਠਾਨਕੋਟ ਵੱਲੋਂ ਆਪਣਾ ਪੱਖ ਪੇਸ਼ ਨਹੀਂ ਕੀਤਾ ਜਾਂਦਾ ਤਾਂ ਹੋਲੀ ਹਾਰਟ ਸਕੂਲ ਤੇ ਆਰਟੀਈ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

 ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਵੱਲੋ ਕੀਤਾ ਗਿਆ।


Kamaldeep Kaur, Deo Pathankot

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ‌ਜੀ ਨੇ ਦੱਸਿਆ ਕਿ ਮੁੱਖ ਦਫ਼ਤਰ ਵੱਲੋਂ ਜਾਰੀ ਪੱਤਰ ਅਨੁਸਾਰ ਪ੍ਰਾਈਵੇਟ ਸਕੂਲਾਂ ਵੱਲੋਂ ਮਾਨਤਾ ਪ੍ਰਾਪਤ ਕਰਨ ਲਈ ਸਿਰਫ਼ ਵਿਭਾਗ ਦੇ ਪੋਰਟਲ ਤੇ ਹੀ ਆਨਲਾਈਨ ਅਪਲਾਈ ਕੀਤਾ ਜਾਣਾ ਸੀ।

ਪਰ ਹੋਲੀ ਹਾਰਟ ਸਕੂਲ ਢਾਂਗੂ ਰੋਡ ਪਠਾਨਕੋਟ ਵੱਲੋਂ ਮਿਤੀ 31 ਮਾਰਚ 2023 ਤੱਕ ਮਾਨਤਾ ਲਈ ਵਿਭਾਗ ਤੇ ਪੋਰਟਲ ਤੇ ਅਪਲਾਈ ਨਹੀਂ ਕੀਤਾ ਗਿਆ। ਮਾਣਯੋਗ ਡਿਪਟੀ ਕਮਿਸ਼ਨਰ ਜੀ ਦੇ ਧਿਆਨ ਵਿੱਚ ਮਾਮਲਾ ਲਿਆਉਣ ਤੇ ਉਨ੍ਹਾਂ ਵੱਲੋਂ 10000 ਰੁਪਏ ਦੇ ਜੁਰਮਾਨੇ ਨਾਲ ਹੋਲੀ ਹਾਰਟ ਸਕੂਲ ਢਾਂਗੂ ਰੋਡ ਪਠਾਨਕੋਟ ਨੂੰ ਮਾਨਤਾ ਪ੍ਰਾਪਤ ਨਾ ਕਰਨ ਦਾ ਕਾਰਨ ਦੱਸਣ ਲਈ ਮਿਤੀ 10 ਅਪ੍ਰੈਲ ਤੱਕ ਸਮਾਂ ਦੇਣ ਦੇ ਨਿਰਦੇਸ਼ ਪ੍ਰਾਪਤ ਹੋਏ ਸਨ।

ਪਰ ਅੱਜ ਤੱਕ ਵੀ ਹੋਲੀ ਹਾਰਟ ਸਕੂਲ ਵੱਲੋਂ ਮਾਨਤਾ ਸਬੰਧੀ ਪੂਰੇ ਦਸਤਾਵੇਜ਼ ਜਮਾਂ ਨਹੀਂ ਕਰਵਾਏ ਗਏ। ਮਾਣਯੋਗ ਡਿਪਟੀ ਕਮਿਸ਼ਨਰ ਜੀ ਦੇ ਹੁਕਮਾਂ ਅਨੁਸਾਰ ਹੋਲੀ ਹਾਰਟ ਸਕੂਲ ਢਾਂਗੂ ਰੋਡ ਪਠਾਨਕੋਟ ਨੂੰ ਇੱਕ ਆਖ਼ਰੀ ਮੌਕਾ 12 ਜੂਨ ਨੂੰ ਆਪਣਾ ਪੱਖ ਪੇਸ਼ ਕਰਨ ਦਾ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਸਬੰਧਤ ਸਕੂਲ ਤੇ ਆਰਟੀਈ ਐਕਟ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।


 *ਮਾਨਤਾ ਲਈ ਜ਼ਰੂਰੀ ਦਸਤਾਵੇਜ਼ *


ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਪ੍ਰਾਪਤ ਕਰਨ ਲਈ ਫ਼ਾਰਮ ਨੰਬਰ -1, ਸਵੈਂ ਘੋਸ਼ਣਾ ਪੱਤਰ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਵਿੱਚ, ਬਿਲਡਿੰਗ ਸੇਫਟੀ ਸਰਟੀਫਿਕੇਟ, ਫਾਇਰ ਸੇਫਟੀ ਸਰਟੀਫਿਕੇਟ , ਸੋਸਾਇਟੀ ਸਰਟੀਫਿਕੇਟ, ਟਰਾਂਸਪੋਰਟ ਐਫਈਡਏਵਟ, ਪਟਾਨਮਾ 30 ਸਾਲਾ ਸਕੂਲ ਦੇ ਨਾਮ ਅਤੇ ਤਹਿਸੀਲਦਾਰ ਤੋਂ ਰਜਿਸਟਰਡ, ਸਕੂਲ ਮੈਪ, ਵਾਟਰ ਸੇਫਟੀ ਸਰਟੀਫਿਕੇਟ, ਸੋਸਾਇਟੀ ਰਇਕਮਐਂਡਏਸਨ ਅਤੇ ਪਿਛਲੇ ਤਿੰਨ ਸਾਲਾਂ ਦੀ ਬੈਲੇਂਸ ਸ਼ੀਟ ਪੇਸ਼ ਕਰਨੀ ਜ਼ਰੂਰੀ ਹੈ।

Related posts

Leave a Reply