ਸੁਭਾਸ਼ ਨਗਰ ਦੇ ਨਿਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਸਬੰਧੀ ਕੌਸਲਰ ਧਾਪਰ ਦੀ ਅਗਵਾਈ ਵਿੱਚ ਮੇਅਰ ਸ਼ਿਵ ਸੂਦ ਨੂੰ ਦਿੱਤਾ ਮੰਗ ਪੱਤਰ…

ਹੁਸ਼ਿਆਰਪੁਰ,(Nisha, Navneet) : ਨਗਰ ਨਿਗਮ ਦੇ ਵਾਰਡ ਨੰਬਰ 25 ਦੇ ਕੌਸਲਰ ਰੂਪ ਲਾਲ ਥਾਪਰ ਦੀ ਅਗਵਾਈ ਵਿੱਚ ਮੁਹੱਲਾ ਵਾਸੀ ਮੇਅਰ ਸ਼ਿਵ ਸੂਦ ਨੂੰ ਮਿਲੇ ਅਤੇ ਆਪਣੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਾਂਡਾ ਬਾਈ ਪਾਸ ਸੁਭਾਸ਼ ਨਗਰ ਤੋਂ ਡਗਾਣਾ ਕਲਾਂ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਅਤੇ ਇਸ ਵਿੱਚ ਥਾਂ ਥਾਂ ਤੇ ਡੁੰਗੇ ਟੋਏ ਪੈ ਗਏ ਹਨ। ਬਰਸਾਤ ਦਾ ਮੌਸਮ ਹੋਣ ਕਾਰਣ ਇਸ ਸੜਕ ਤੇ ਬਰਸਾਤ ਦਾ ਪਾਣੀ ਜਮ੍ਹਾ ਹੋ ਗਿਆ ਹੈ ਜਿਸ ਕਾਰਣ ਵਾਰਡ ਨੰ: 23,25,44, ਹੋਰ ਸ਼ਹਿਰ ਵਾਸੀਆਂ ਅਤੇ ਸਕੂਲੀ ਬਚਿੱਆ ਨੂੰ ਵੀ ਇਸ ਸੜਕ ਤੋਂ ਆਊਣ ਜਾਣ ਲਈ ਕਾਫੀ ਪਰੇਸ਼ਾਨੀ ਹੋ ਰਹੀ ਹੈ ਅਤੇ ਹਾਦਸੇ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਇਸ ਸੜਕ ਦੀ ਮੁਰਮਤ ਕਰਵਾਊਣ ਜਾਂ ਨਵੀਂ ਬਣਾਊਣ ਦੇ ਊਪਰਾਲੇ ਕੀਤੇ ਜਾਣ ਤਾਂ ਜ਼ੋ ਸਕੂਲੀ ਬੱਚੇ, ਰਾਹਗੀਰ ਅਤੇ ਨਗਰ ਨਿਵਾਸਿਆਂ ਨੂੰ ਆਊਂਦੀਆਂ ਮੁਸ਼ਕਲਾਂ ਤੋਂ ਰਾਹਤ ਮਿੱਲ ਸਕੇ।

ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਇਸ ਸਬੰਧੀ ਜਲਦ ਹੀ ਵਿਸ਼ੇਸ਼ ਊਪਰਾਲੇ ਕੀਤੇ ਜਾਣਗੇ। ਇਸ ਮੌਕੇ ਤੇ ਤਜਿੰਦਰ ਸਿੰਘ ਬੱਬ, ਨਿਰਮਲ ਸਿੰਘ, ਹਰਦੇਵ ਸਿੰਘ, ਸ਼ੇਰ ਸਿੰਘ, ਸੂਰਜ ਹੰਸ, ਪੰਨਾ ਸਿੰਘ, ਜਗੀਰ ਸਿੰਘ, ਗੁਰਮੇਲ ਸਿੰਘ ਅਤੇ ਮੁੱਹਲਾ ਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply