LATEST DTF : ਡੇਮੋਕ੍ਰੇਟਿਕ ਟੀਚਰਜ਼ ਫਰੰਟ ਨੇ ਮੋਦੀ, ਯੋਗੀ ਅਤੇ ਸ਼ਾਹ ਦੀਆਂ ਫੋਟੋਆਂ ਫੂਕੀਆਂ

ਡੇਮੋਕ੍ਰੇਟਿਕ ਟੀਚਰਜ਼ ਫਰੰਟ ਨੇ ਮੋਦੀ, ਯੋਗੀ ਅਤੇ ਸ਼ਾਹ ਦੀਆਂ ਫੋਟੋਆਂ ਫੂਕੀਆਂ

ਮਸਲਾ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਕਤਲ ਦਾ

ਹੁਸ਼ਿਆਰਪੁਰ : ਉੱਤਰਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਹੁਕਮਰਾਨਾਂ ਦੀ ਸ਼ਹਿ ਤੇ ਬੀ. ਜੇ. ਪੀ. ਦੇ ਗੁੰਡਿਆਂ ਵਲੋਂ ਹੱਕ ਮੰਗਦੇ ਕਿਸਾਨਾਂ ਉੱਪਰ ਗੱਡੀ ਚੜ੍ਹਾ ਕੇ ਚਾਰ ਕਿਸਾਨਾਂ ਨੂੰ ਕਤਲ ਕਰਨ ਅਤੇ ਕਈਆਂ ਨੂੰ ਜ਼ਖਮੀ ਕਰਨ ਦਾ ਕਾਰਾ ਫਾਸ਼ੀਵਾਦ ਦਾ ਸਿਖਰਲਾ ਰੂਪ ਹੈ। ਇਸ ਘਟਨਾ ਨੇ ਪੂਰੇ ਦੇਸ਼ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ। ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਅਤੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਦੇਸ਼ ਵਿੱਚ ਥਾਂ ਥਾਂ ਤੇ ਹੋ ਰਹੇ ਪ੍ਰਦਰਸ਼ਨਾਂ ਅਤੇ ਸਮੁੱਚੇ ਕਿਸਾਨੀ ਘੋਲ ਨਾਲ ਇੱਕਜੁਟਤਾ ਪ੍ਰਗਟਾਉਣ ਲਈ ਡੇਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਵਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਕਸਬਾ ਬੁਲ੍ਹੋਵਾਲ ਵਿਖੇ ਵੀ ਅਧਿਆਪਕਾਂ ਵਲੋਂ ਰਾਜਿੰਦਰ ਕੁਮਾਰ, ਮਨੋਹਰ ਸਿੰਘ ਬੈਂਸ ਅਤੇ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਮੋਦੀ, ਯੋਗੀ ਅਤੇ ਅਮਿਤ ਸ਼ਾਹ ਦੀਆਂ ਫੋਟੋਆਂ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

Advertisements

ਇਸ ਮੌਕੇ ਸੰਬੋਧਨ ਕਰਦਿਆਂ ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾਈ ਪ੍ਰੈੱਸ ਸਕੱਤਰ ਅਜੀਬ ਦਿਵੇਦੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਿੱਜੀਕਰਨ, ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਤਹਿਤ ਦੇਸ਼ ਦੇ ਸਾਰੇ ਪੈਦਾਵਾਰੀ ਸਾਧਨਾ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਵੇਚਣਾ ਸ਼ੁਰੂ ਕੀਤਾ ਹੋਇਆ ਹੈ। ਸਿੱਖਿਆ, ਸਿਹਤ, ਰੇਲਵੇ, ਏਅਰਲਾਈਨਸ, ਪੈਟਰੋਲੀਅਮ, ਸੰਚਾਰ, ਖਾਨਾਂ ਤੋਂ ਬਾਅਦ ਹੁਣ ਤਿੰਨ ਖੇਤੀ ਕਨੂੰਨਾਂ ਦੇ ਨਾਮ ਤੇ ਸਿਆੜਾਂ ਤੇ ਕੀਤਾ ਹਮਲਾ ਬਰਦਾਸ਼ਤ ਤੋਂ ਬਾਹਰ ਹੈ ਅਤੇ ਦੇਸ਼ ਦੇ ਲੋਕ ਇਸ ਹਮਲੇ ਵਿਰੁੱਧ ਸੰਘਰਸ਼ਾਂ ਦੇ ਮੈਦਾਨ ਵਿੱਚ ਹਨ। ਲੋਕ ਘੋਲਾਂ ਨੂੰ ਰੋਕਣ ਲਈ ਜਿੱਥੇ ਹੁਕਮਰਾਨਾਂ ਦਾ ਜ਼ਬਾਨ ਚੇਹਰਾ ਹੋਰ ਖਤਰਨਾਕ ਹੋ ਰਿਹਾ ਹੈ ,

Advertisements

ਓਥੇ ਲੋਕ ਲਹਿਰਾਂ ਵੀ ਤਿੱਖੀਆਂ ਹੋ ਰਹੀਆਂ ਹਨ। ਓਹਨਾ ਕਿਹਾ ਕਿ ਉੱਤਰਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਬੀ ਜੇ ਪੀ ਦੇ ਗੁੰਡਿਆਂ ਵਲੋਂ ਗੱਡੀ ਚਾੜ੍ਹ ਕੇ ਚਾਰ ਕਿਸਾਨਾਂ ਨੂੰ ਕਤਲ ਕਰਨ ਅਤੇ ਕਈਆਂ ਨੂੰ ਜ਼ਖਮੀ ਕਰਨ ਦੀ ਘਟਨਾ ਗੁੰਡਾ ਗਰਦੀ ਦਾ ਸਿਖਰ ਹੈ, ਜੋ ਕਿ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਬੋਲਦਿਆਂ ਅਜੀਤ ਸਿੰਘ ਰੂਪਤਾਰਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਫਾਸ਼ੀਵਾਦੀ ਚੇਹਰਾ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ ਅਤੇ ਦੇਸ਼ ਦੇ ਲੋਕ ਫਾਸ਼ੀਵਾਦ ਦਾ ਖਾਤਮਾ ਕਰਨਗੇ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦਾ ਅਧਿਆਪਕ ਵਰਗ ਵੀ ਕਿਸਾਨਾਂ ਦੇ ਇਸ ਘੋਲ ਵਿਚ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ। ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੇ ਕਾਰਕੁਨਾਂ ਵਲੋਂ ਮੰਗ ਕੀਤੀ ਗਈ ਕਿ ਇਸ ਘਿਨਾਉਣੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਗੁੰਡਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

Advertisements

ਇਸ ਮੌਕੇ ਬਲਾਕ ਟਾਂਡਾ ਦੇ ਪ੍ਰਧਾਨ ਪਰਦੀਪ ਸ਼ਰਮਾ, ਬਲਾਕ ਬੁਲ੍ਹੋਵਾਲ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ,ਸਰਪੰਚ ਸੰਦੀਪ ਕੁਮਾਰ, ਰੇਸ਼ਮ ਸਿੰਘ, ਬਲਵੀਰ ਸਿੰਘ ਧਾਮੀ, ਜਸਮੀਤ ਸਿੰਘ, ਪ੍ਰਵੀਨ ਕੁਮਾਰ, ਗੁਰਪਾਲ ਸਿੰਘ, ਸੋਮ ਪੌਲ, ਗੁਰਮੇਲ ਸਿੰਘ, ਮਨਜੀਤ ਸਿੰਘ ਧਾਲੀਵਾਲ, ਰਾਜਿੰਦਰ ਸਿੰਘ, ਪ੍ਰੇਮ ਕੁਮਾਰ, ਕਰਾਂਤੀਪਾਲ ਸਿੰਘ,ਅਜਮੇਰ ਸਿੰਘ, ਜਸਪ੍ਰੀਤ ਸਿੰਘ ਰਾਜਾ, ਸੁਰਜੀਤ ਸਿੰਘ ਜੌੜਾ, ਜਸਵਿੰਦਰ ਸਿੰਘ ਮਠਾਰੂ ਅਤੇ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply