ਵੱਡੀ ਖ਼ਬਰ : ਪੰਜਾਬ ਚ ਵੱਡਾ ਸਿਆਸੀ ਭੁਚਾਲ : ਕੈਪਟਨ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਬਾਰੇ ਕੀਤਾ ਐਲਾਨ, ਭਾਜਪਾ ਅਤੇ ਅਕਾਲੀ ਦਲ ਸੰਯੁਕਤ ਦੇ ਢੀਂਡਸਾ ਤੇ ਬ੍ਰਹਮਪੁਰਾ ਧੜਿਆਂ ਸਮੇਤ ਹੋਰਨਾਂ ਨਾਲ ਗਠਜੋੜ !

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਨਵੀਂ ਸਿਆਸੀ ਪਾਰਟੀ ਬਣਾਉਣਗੇ ਅਤੇ ਅਕਾਲੀ ਦਲ ਸੰਯੁਕਤ ਦੇ ਢੀਂਡਸਾ ਤੇ ਬ੍ਰਹਮਪੁਰਾ ਧੜਿਆਂ ਸਮੇਤ ਹੋਰਨਾਂ ਨਾਲ ਗਠਜੋੜ ਕਰਨਗੇ।

ਇਕ ਨਿਜੀ ਚੈਨਲ, ਦਾ ਪ੍ਰਿੰਟ,  ਨਾਲ ਵਿਸ਼ੇਸ਼ ਇੰਟਰਵਿਊ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਭਾਜਪਾ ਤੇ ਹੋਰ ਹਮਖਿਆਲੀ ਪਾਰਟੀਆਂ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਕਰਨਗੇ। ਉਹਨਾਂ ਸੰਕੇਤ  ਦਿੱਤੇ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੁੰ ਹੱਲ ਕਰਨ ਲਈ ਤਿਆਰ ਬੈਠੀਹੈ  ਤੇ ਇਹ ਵੀ ਸੰਕੇਤ ਦਿੱਤੇ  ਕਿ ਭਾਜਪਾ ਨਾਲ ਗਠਜੋੜ ਕਿਸਾਨੀ ਸੰਘਰਸ਼ ਦੇ ਹੱਲ ਹੋਣ ’ਤੇ ਹੀ ਤੈਅ ਹੈ।

ਸਵਾਲਾਂ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ  ਲਈ ਪੰਜਾਬ ਸਭ ਤੋਂ ਉਪਰ ਹੈ ਤੇ  ਉਹ ਸਿਰਫ ਪੰਜਾਬ ਦੇ ਮਾਮਲੇ ’ਤੇ ਕੰਮ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦਾ ਟੀਚਾ ਸਿਆਸੀ ਲੜਾਈ ਲੜਨਾ ਤੇ ਸੂਬੇ ਵਿਚ ਆਪਣੀ ਸਰਕਾਰ ਬਣਾਉਣਾ ਹੈ। 
 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply