ਵੱਡੀ ਖ਼ਬਰ : ਪੰਜਾਬ ਦੇ ਖੇਤੀਬਾੜੀ ਮੰਤਰੀ ਵਲੋਂ ਫਸਲਾਂ ਲਈ ਡੀਏਪੀ ਦੀ ਸਪਲਾਈ ਸੰਬੰਧੀ

ਚੰਡੀਗੜ, 2 ਨਵੰਬਰ:

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਰਣਦੀਪ ਸਿੰਘ ਨਾਭਾ ਨੇ ਕੇਂਦਰ ਸਰਕਾਰ ਨੂੰ ਆਗਾਮੀ ਹਾੜੀ ਦੇ ਸੀਜ਼ਨ ਦੇ ਮੱਦੇਨਜ਼ਰ ਡੀਏਪੀ ਦੀ ਪ੍ਰਸਤਾਵਿਤ ਸਪਲਾਈ ਵਿੱਚ ਤੇਜੀ ਲਿਆਉਣ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ 1 ਤੋਂ 10 ਨਵੰਬਰ, 2021 ਤੱਕ 30 ਰੈਕ ਉਪਲਬਧ ਕਰਵਾਏ ਜਾਣ ਸਬੰਧੀ ਮੰਗ ਪਹਿਲਾਂ ਹੀ ਕੀਤੀ ਗਈ ਹੈ।

ਸ੍ਰੀ ਨਾਭਾ ਨੇ ਕਿਹਾ ਕਿ ਕਣਕ ਪੰਜਾਬ ਦੀ ਮੁੱਖ ਹਾੜੀ ਦੀ ਫਸਲ ਹੈ, ਜੋ 35.00 ਲੱਖ ਹੈਕਟੇਅਰ ਰਕਬੇ ਵਿੱਚ ਬੀਜੀ ਜਾਂਦੀ ਹੈ ਅਤੇ ਹਾੜੀ ਦੀਆਂ ਫਸਲਾਂ ਲਈ ਕੁੱਲ 5.50 ਲੱਖ ਮੀਟਰਕ ਟਨ ਡੀਏਪੀ ਦੀ ਲੋੜ ਹੁੰਦੀ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਕਣਕ ਦੀ ਸਮੇਂ ਸਿਰ ਬਿਜਾਈ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਨਵੰਬਰ, 2021 ਤੱਕ ਕੁੱਲ ਵਿੱਚੋਂ 4.80 ਲੱਖ ਮੀਟਰਕ ਟਨ ਡੀਏਪੀ ਦੀ ਲੋੜ ਹੈ। ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਨੇ 31 ਅਕਤੂਬਰ, 2021 ਤੱਕ ਪੰਜਾਬ ਨੂੰ ਡੀਏਪੀ ਦੇ 25 ਰੈਕ ਅਲਾਟ ਕੀਤੇ ਹਨ ਪਰ ਹੁਣ ਤੱਕ 18 ਰੈਕ ਹੀ ਪਹੁੰਚ ਉਪਲਬਧ ਹੋਏ ਹਨ ਜਦਕਿ ਬਾਕੀ 7 ਦੀ ਪ੍ਰਕਿਰਿਆ ਅਧੀਨ ਹਨ। ਮੰਤਰੀ ਨੇ ਅੱਗੇ ਕਿਹਾ ਕਿ ਹਾੜੀ ਦਾ ਸੀਜਨ ਸੁਰੂ ਹੋਣ ਦੇ ਕੰਢੇ ਹੈ। ਇਸ ਲਈ ਭਾਰਤ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਡੀਏਪੀ ਦਾ ਲੋੜੀਂਦਾ ਸਟਾਕ ਪ੍ਰਦਾਨ ਕਰਨਾ ਚਾਹੀਦਾ ਹੈ।

Advertisements

ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਨੇ ਹਾੜੀ 2021-22 ਲਈ 5.50 ਐਲਐਮਟੀ ਡੀਏਪੀ ਅਲਾਟ ਕੀਤੀ ਹੈ ਅਤੇ ਅਕਤੂਬਰ ਮਹੀਨੇ ਲਈ 1.97 ਐਲਐਮਟੀ ਦੀ ਅਲਾਟਮੈਂਟ ਸੀ, ਜਿਸ ਵਿੱਚੋਂ ਹੁਣ ਤੱਕ 1.51 ਐਲਐਮਟੀ ਪ੍ਰਾਪਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ 2 ਨਵੰਬਰ, 2021 ਤੱਕ ਉਪਲਬਧ ਡੀਏਪੀ ਦਾ ਕੁੱਲ ਸਟਾਕ 0.74 ਐਲਐਮਟੀ ਹੈ ਜਦੋਂ ਕਿ ਭਾਰਤ ਸਰਕਾਰ ਨੇ ਨਵੰਬਰ, 2021 ਲਈ 2.56 ਐਲਐਮਟੀ ਅਲਾਟ ਕੀਤਾ ਹੈ।

Advertisements

ਉਨਾਂ ਕਿਹਾ ਕਿ ਡੀਏਪੀ ਕਣਕ ਦੀ ਚੰਗੀ ਪੈਦਾਵਾਰ ਨੂੰ ਯਕੀਨੀ ਬਣਾਉਣ ਲਈ ਇੱਕ ਜਰੂਰੀ ਖਾਦ ਹੈ, ਜਿਸ ਨੂੰ ਮੁੱਢਲੀ ਖੁਰਾਕ ਵਜੋਂ ਬਿਜਾਈ ਸਮੇਂ ਪਾਇਆ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ਰਾਜ ਨੇ ਹਾੜੀ 2021-22 ਦੀਆਂ ਫਸਲਾਂ ਲਈ ਕੁੱਲ 5.50 ਲੱਖ ਮੀਟਰਕ ਟਨ ਦੀ ਮੰਗ ਕੀਤੀ ਸੀ ਜਿਸ ਵਿੱਚੋਂ ਹੁਣ ਤੱਕ 1.57 ਐਲਐਮਟੀ ਦੀ ਰਸੀਦ ਨਾਲ 4.53 ਅਲਾਟ ਕੀਤੀ ਜਾ ਚੁੱਕੀ ਹੈ। । ਉਨਾਂ ਕਿਹਾ ਕਿ ਅਕਤੂਬਰ ਮਹੀਨੇ ਲਈ 2.75 ਲੱਖ ਮੀਟਰਕ ਟਨ ਦੀ ਮੰਗ ਰੱਖੀ ਗਈ ਸੀ ਅਤੇ 1.97 ਲੱਖ ਮੀਟਰਕ ਟਨ ਦੀ ਅਲਾਟਮੈਂਟ ਕੀਤੀ ਗਈ, ਜਿਸ ਵਿੱਚੋਂ 1.51 ਹੀ ਪ੍ਰਾਪਤ ਹੋਈ। ਜਦ ਕਿ ਨਵੰਬਰ ਮਹੀਨੇ ਲਈ 2.56 ਦੀ ਐਲੋਕੇਸ਼ਨ ਨਾਲ 2.50 ਲੱਖ ਮੀਟਰਕ ਟਨ ਡੀਏਪੀ ਦੀ ਮੰਗ ਕੀਤੀ ਗਈ ਸੀ ਜਿਸ ਵਿਚੋਂ ਸੂਬੇ ਨੂੰ ਸਿਰਫ 0.06 ਲੱਖ ਮੀਟਰਕ ਟਨ ਡੀਏਪੀ ਹੀ ਪ੍ਰਾਪਤ ਹੋਈ ਹੈ ।

Advertisements

ਸਾਲ 2020-21 ਦੌਰਾਨ ਡੀਏਪੀ ਦੀ ਮੰਗ, ਅਲਾਟਮੈਂਟ ਅਤੇ ਰਸੀਦ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਪੰਜਾਬ ਨੇ 5.84 ਲੱਖ ਮੀਟਰਕ ਟਨ ਦੀ ਅਲਾਟਮੈਂਟ ਨਾਲ 5.50 ਲੱਖ ਮੀਟਰਕ ਟਨ ਦੀ ਮੰਗ ਰੱਖੀ ਸੀ, ਜਦੋਂ ਕਿ ਰਸੀਦ ਕੇਵਲ 3.07 ਲੱਖ ਮੀਟਰਕ ਟਨ ਦੀ ਸੀ ਅਤੇ ਖਪਤ 5.70 ਲੱਖ ਮੀਟਰਕ ਟਨ ਸੀ। ਉਨਾਂ ਫਾਸਫੈਟਿਕ ਖਾਦਾਂ ਦੇ ਹੋਰ ਸਰੋਤਾਂ ਜਿਵੇਂ ਕਿ ਐਨਪੀਕੇ (12:32:16), ਐਨਪੀਕੇ (20:20:0:13) ਅਤੇ ਐਸਐਸਪੀ ਦੀ ਵਰਤੋਂ ਕਰਨ ਦੀ ਲੋੜ ‘ਤੇ ਵੀ ਜੋਰ ਦਿੱਤਾ। ਜਿਕਰਯੋਗ ਹੈ ਕਿ ਕਣਕ ਦੀ ਫਸਲ ਲਈ ਡੀਏਪੀ, ਐਨਪੀਕੇ ਅਤੇ ਐਸਐਸਪੀ ਦੀ ਵਰਤੋਂ ਲਈ ਪੀਏਯੂ ਲੁਧਿਆਣਾ ਵਲੋਂ ਪ੍ਰਤੀ ਏਕੜ ਕਾਸ਼ਤ ਲਈ ਡੀਏਪੀ 55 ਕਿਲੋ, ਐਨਪੀਕੇ (12:32:16) 80 ਕਿਲੋ, ਐਨਪੀਕੇ (20:20:0:13) 125 ਕਿਲੋ ਅਤੇ ਐਸਐਸਪੀ 155 ਕਿਲੋ ਅਤੇ 20 ਕਿੱਲੋ ਯੂਰੀਏ ਦੀ ਸਿਫਾਰਸ਼ ਕੀਤੀ ਗਈ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply