ਵੱਡੀ ਖ਼ਬਰ : ਦਰਦਨਾਕ ਮੌਤਾਂ, ਕਮਰੇ ‘ਚ ਸੁੱਤੇ ਸੁਖਦੇਵ ਸਿੰਘ ਤੇ ਉਸ ਦੇ ਲੜਕੇ, ਨੂੰਹ ਤੇ ਪੋਤੀ ਦੀ ਸ਼ੱਕੀ ਹਾਲਾਤ ‘ਚ ਮੌਤ

ਮੁੱਲਾਪੁਰ ਦਾਖਾ : ਰੇਲਵੇ ਕੁਆਰਟਰਾਂ ‘ਚ ਰਹਿੰਦੇ ਸੁਖਦੇਵ ਸਿੰਘ ਤੇ ਉਸ ਦੇ ਲੜਕੇ, ਨੂੰਹ ਤੇ ਪੋਤੀ ਦੀ ਮੌਤ ਹੋ ਗਈ।  ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦਾਖਾ ਪੁਲਿਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ ਪਿੰਡ ਮਿਆਣੀ (56), ਜਗਦੀਪ ਸਿੰਘ 28 ਪੁੱਤਰ ਸੁਖਦੇਵ ਸਿੰਘ, ਜੋਤੀ (26) ਪਤਨੀ ਜਗਦੀਪ ਸਿੰਘ, ਜੋਤ (2) ਪੁੱਤਰੀ ਜਗਦੀਪ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ ਦੇ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਰੇਲਵੇ ਵਿਭਾਗ ‘ਚ ਦਰਜਾ ਚਾਰ ਮੁਲਾਜ਼ਮ ਵਜੋਂ ਤਾਇਨਾਤ ਸਨ ਤੇ ਮੁੱਲਾਂਪੁਰ ‘ਚ ਰੇਲਵੇ ਕਾਲੋਨੀ ਵਿਖੇ ਬਣੇ ਕੁਆਰਟਰ ‘ਚ ਰਹਿੰਦੇ ਸਨ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਦੇ ਪਿਤਾ ਸੁਖਦੇਵ ਸਿੰਘ ਨੇ ਘਰ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਸਨ। ਇਸ ਦੌਰਾਨ ਹੋਰ ਰਿਸ਼ਤੇਦਾਰਾਂ ਤੋਂ ਇਲਾਵਾ ਨੂੰਹ ਤੇ ਜਵਾਈ ਵੀ ਆਏ ਹੋਏ ਸਨ। ਉਸ ਨੇ ਦੱਸਿਆ ਕਿ ਰਾਤ ਨੂੰ ਸਾਰਿਆਂ ਨੇ ਇਕੱਠੇ ਖਾਣਾ ਖਾਧਾ, ਜਿਸ ਤੋਂ ਬਾਅਦ ਉਸ ਦੇ ਪਿਤਾ ਸੁਖਦੇਵ ਸਿੰਘ, ਭਰਾ ਜਗਦੀਪ ਸਿੰਘ, ਭਰਜਾਈ ਜੋਤੀ ਤੇ ਭਤੀਜੀ ਜੋਤ ਇਕ ਕਮਰੇ ‘ਚ ਸੌਂ ਗਏ ਤੇ ਮਾਤਾ ਬਲਬੀਰ ਕੌਰ, ਭੈਣ ਤੇ ਜੀਜਾ ਆਪਣੇ ਬੱਚਿਆਂ ਦੇ ਨਾਲ ਦੂਸਰੇ ਕਮਰੇ ‘ਚ ਸੌਂ ਗਏ। ਉਸ ਨੇ ਦੱਸਿਆ ਕਿ ਸਵੇਰੇ ਸੱਤ ਵਜੇ ਦੇ ਕਰੀਬ ਜਦੋਂ ਉਸ ਦੀ ਮਾਤਾ ਬਲਬੀਰ ਕੌਰ ਨੇ ਉਨ੍ਹਾਂ ਨੂੰ ਉਠਾਉਣ ਲਈ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਚਾਰੋਂ ਮ੍ਰਿਤ ਪਏ ਸਨ।

Advertisements

ਚਾਰਾਂ ਦੀ ਮੌਤ ਕਿਵੇਂ ਹੋਈ, ਇਹ ਤਾਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਚਾਰ ਵਿਅਕਤੀਆਂ ਦੀ ਮੌਤ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply