ਧਰਮ ਪ੍ਰਚਾਰ ਦੇ ਨਾਲ-ਨਾਲ ਸਮਾਜ ਸੇਵਾ ’ਚ ਅਹਿਮ ਯੋਗਦਾਨ ਦੇ ਰਹੇ ਹਨ ਧਾਰਮਿਕ ਸੰਗਠਨ : ਸੁੰਦਰ ਸ਼ਾਮ ਅਰੋੜਾ, ਸ੍ਰੀ ਸਾਂਈ ਸੇਵਾ ਸੰਮਤੀ ਨੂੰ ਦਿੱਤਾ 10 ਲੱਖ ਰੁਪਏ ਦਾ ਚੈਕ

ਧਰਮ ਪ੍ਰਚਾਰ ਦੇ ਨਾਲ-ਨਾਲ ਸਮਾਜ ਸੇਵਾ ’ਚ ਅਹਿਮ ਯੋਗਦਾਨ ਦੇ ਰਹੇ ਹਨ ਧਾਰਮਿਕ ਸੰਗਠਨ : ਸੁੰਦਰ ਸ਼ਾਮ ਅਰੋੜਾ
-ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਸ੍ਰੀ ਸਾਂਈ ਸੇਵਾ ਸੰਮਤੀ ਨੂੰ ਦਿੱਤਾ 10 ਲੱਖ ਰੁਪਏ ਦਾ ਚੈਕ
ਹੁਸ਼ਿਆਰਪੁਰ, 4 ਜਨਵਰੀ: ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਦਾ ਧਰਮ ਦੇ ਪ੍ਰਚਾਰ ਨਾਲ-ਨਾਲ ਸਮਾਜ ਸੇਵੀ ਕੰਮਾਂ ਵਿਚ ਵੀ ਬਹੁਤ ਯੋਗਦਾਨ ਹੈ। ਉਹ ਸ੍ਰੀ ਸਾਂਈ ਸੇਵਾ ਸੰਮਤੀ ਹੁਸ਼ਿਆਰਪੁਰ ਨੂੰ 10 ਲੱਖ ਰੁਪਏ ਦਾ ਚੈਕ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਚੇਅਰਮਨ ਨਗਰ ਸੁਧਾਰ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸੰਮਤੀ ਵਲੋਂ ਧਾਰਮਿਕ ਕੰਮਾਂ ਦੇ ਨਾਲ-ਨਾਲ ਸਮਾਜਿਕ ਕੰਮਾਂ ਵਿਚ ਵੀ ਯੋਗਦਾਨ ਦਿੱਤਾ ਜਾ ਰਿਹਾ ਹੈ।
ਵਿਧਾਇਕ ਨੇ ਕਿਹਾ ਕਿ ਅੱਜ ਦੇ ਭੌਤਿਕਵਾਦੀ ਦੌਰ ਵਿਚ ਹਰ ਵਿਅਕਤੀ ਆਪਣੇ ਕੰਮਕਾਜ ਵਿਚ ਐਨਾ ਵਿਆਸਤ ਹੈ ਕਿ ਉਸ ਕੋਲ ਧਰਮ-ਕਰਮ ਦੇ ਰਾਹ ’ਤੇ ਚੱਲਣ ਦਾ ਸਮਾਂ ਨਹੀਂ ਹੈ ਪਰੰਤੂ ਧਾਰਮਿਕ ਸੰਸਥਾਵਾਂ ਸਮੇਂ-ਸਮੇਂ ਸਿਰ ਧਾਰਮਿਕ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਧਰਮ ਦੇ ਰਾਹ ’ਤੇ ਚੱਲਣ ਲਈ ਪ੍ਰੇਰਨਾ ਦਿੰਦੀਆਂ ਰਹਿੰਦੀਆਂ ਹਨ ਜਿਸ ਲਈ ਸਾਰੀਆਂ ਸੰਸਥਾਵਾਂ ਸ਼ਲਾਘਾ ਅਤੇ ਵਧਾਈ ਦੀਆਂ ਪਾਤਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਆਪਣੀ ਸੰਸਕ੍ਰਿਤੀ ਅਤੇ ਧਰਮ ਨਾਲ ਜੁੜ ਸਕਣ।
ਇਸ ਮੌਕੇ ਸੰਮਤੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ੍ਰੀ ਅਰੋੜਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਫਾਈਨਾਂਸ ਕਮੇਟੀ ਬਲਵਿੰਦਰ ਕੁਮਾਰ ਬਿੰਦੀ, ਸਰਪੰਚ ਬਲਵਿੰਦਰ ਭੱਟੀ, ਸਰਪੰਚ ਜਸਵੰਤ ਸਿੰਘ, ਰਵੀ ਗੁਪਤਾ, ਅਜੇ ਕਪੂਰ, ਰਜੀਵ ਡੋਗਰਾ, ਸੰਜੀਵ ਸ਼ਰਮਾ, ਅੰਕੁਲ ਮਲਹੋਤਰਾ, ਮਾਨਵ ਖੰਨਾ, ਸ਼ਿਵ ਠਾਕੁਰ, ਕਮਲਜੀਤ ਕਟਾਰੀਆ, ਸੰਨੀ ਠਾਕੁਰ, ਪ੍ਰੇਮ ਚੰਦ ਅਗਰਵਾਲ, ਹੈਰੀ ਕੁਮਰਾ, ਸੋਹਨ ਲਾਲ, ਰਮਨ ਗੁਪਤਾ, ਹਿੰਮਾਸ਼ੂ ਅਹੂਜਾ, ਡਾ. ਸੁਖਵਿੰਦਰ ਬੰਟੀ, ਰਿੰਕੂ ਠਾਕੁਰ, ਅਜੇ ਠਾਕੁਰ, ਕੰਵਲ ਕਪੂਰ, ਪੰਡਤ ਰਾਮ ਰਤਨ, ਤੇਜਸ ਅਗਰਵਾਲ ਆਦਿ ਵੀ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply