ਵਿਧਾਨ ਸਭਾ ਚੋਣਾਂ ਲਈ ਜਨਰਲ ਅਬਜ਼ਰਵਰ, ਪੁਲਿਸ ਅਬਜ਼ਰਵਰ ਅਤੇ ਖਰਚਾ ਅਬਜ਼ਰਵਰ ਪਹੁੰਚੇ ਹੁਸ਼ਿਆਰਪੁਰ
ਚੋਣ ਸਬੰਧੀ ਕਿਸੇ ਵੀ ਮੁਸ਼ਕਿਲ ਦੀ ਸੂਰਤ ਵਿੱਚ ਉਨ੍ਹਾਂ ਦੇ ਮੋਬਾਈਲ ਨੰਬਰਾਂ ‘ਤੇ ਕੀਤਾ ਜਾ ਸਕਦਾ ਹੈ ਸੰਪਰਕ
ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਹਨ ਜ਼ਿਲ੍ਹੇ ਵਿੱਚ 4 ਜਨਰਲ ਅਬਜ਼ਰਵਰ, 1 ਪੁਲਿਸ ਅਬਜ਼ਰਵਰ ਅਤੇ 3 ਖਰਚਾ ਅਬਜ਼ਰਵਰ
ਹੁਸ਼ਿਆਰਪੁਰ, 01 ਫਰਵਰੀ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਜਨਰਲ ਅਬਜ਼ਰਵਰ, ਪੁਲਿਸ ਅਬਜ਼ਰਵਰ ਅਤੇ ਖਰਚਾ ਅਬਜ਼ਰਵਰ ਹੁਸ਼ਿਆਰਪੁਰ ਪਹੁੰਚ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋ ਵਿਧਾਨ ਸਭਾ ਹਲਕਿਆਂ 041- ਉੜਮੁੜ ਅਤੇ 042-ਸ਼ਾਮਚੁਰਾਸੀ ਲਈ ਆਈ.ਏ.ਐਸ ਸ੍ਰੀ ਨਵੀਨ ਕੁਮਾਰ, ਵਿਧਾਨ ਸਭਾ ਹਲਕਾ 039 ਮੁਕੇਰੀਆਂ ਅਤੇ 040 ਦਸੂਹਾ ਲਈ ਆਈ.ਏ.ਐਸ. ਸ਼੍ਰੀ ਅਮਰਨਾਥ ਆਰ. ਤਲਵੜੇ , ਵਿਧਾਨ ਸਭਾ ਹਲਕਾ 044- ਚੱਬੇਵਾਲ ਅਤੇ 045-ਗੜ੍ਹਸ਼ੰਕਰ ਲਈ ਆਈ.ਏ.ਐਸ. ਸ੍ਰੀ ਪ੍ਰਕਾਸ਼ ਬਿੰਦੂ ਅਤੇ ਆਈ.ਏ.ਐਸ. ਡਾ:ਅਰਵਿੰਦ ਕੁਮਾਰ ਚੌਰਸੀਆ ਨੂੰ ਵਿਧਾਨ ਸਭਾ ਹਲਕਾ 043-ਹੁਸ਼ਿਆਰਪੁਰ ਲਈ ਤਾਇਨਾਤ ਕੀਤਾ ਗਿਆ ਹੈ ਜਦਕਿ ਪੁਲਿਸ ਅਬਜ਼ਰਵਰ ਆਈ.ਪੀ.ਐਸ. ਡਾ. ਬੀ.ਨਵੀਨ ਕੁਮਾਰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀ ਨਿਗਰਾਨੀ ਕਰਨਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਚੋਣਾਂ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਜਨਰਲ ਅਬਜ਼ਰਵਰ ਆਈ.ਏ.ਐਸ ਸ੍ਰੀ ਨਵੀਨ ਕੁਮਾਰ ਨਾਲ ਮੋਬਾਈਲ ਨੰਬਰ 76579-75323 ‘ਤੇ, ਆਈ.ਏ.ਐਸ. ਸ਼੍ਰੀ ਅਮਰਨਾਥ ਆਰ. ਤਲਵੜੇ ਨੂੰ ਮੋਬਾਈਲ ਨੰਬਰ 76579-75324, ਆਈ.ਏ.ਐਸ ਸ੍ਰੀ ਪ੍ਰਕਾਸ਼ ਬਿੰਦੂ ਮੋਬਾਈਲ 76579-75325, ਆਈ.ਏ.ਐਸ. ਡਾ: ਅਰਵਿੰਦ ਕੁਮਾਰ ਚੌਰਸੀਆ ਮੋਬਾਈਲ ਨੰਬਰ 76579-75326 ਅਤੇ ਪੁਲਿਸ ਅਬਜ਼ਰਵਰ ਆਈ.ਪੀ.ਐਸ ਡਾ: ਬੀ. ਨਵੀਨ ਕੁਮਾਰ ਨਾਲ ਮੋਬਾਈਲ ਨੰਬਰ 76579-75327 ‘ਤੇ ਸੰਪਰਕ ਕਰ ਸਕਦਾ ਹੈ
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਸਮੂਹ ਜਨਰਲ ਅਬਜ਼ਰਵਰ ਪੀ.ਡਬਲਯੂ.ਡੀ. ਰੈਸਟ ਹਾਊਸ ਅਤੇ ਪੁਲਿਸ ਅਬਜ਼ਰਵਰ ਵਣ ਰੈਸਟ ਹਾਊਸ ਬਸੀ ਜਾਨਾ ਵਿੱਚ ਠਹਿਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਚੋਣ ਸਬੰਧੀ ਸਮੱਸਿਆ ਲਈ ਅਬਜ਼ਰਵਰ ਨੂੰ ਨਿੱਜੀ ਤੌਰ ‘ਤੇ ਮਿਲਣਾ ਚਾਹੁੰਦਾ ਹੈ ਤਾਂ ਉਹ ਜਨਰਲ ਅਬਜ਼ਰਵਰ ਆਈ.ਏ.ਐਸ ਸ੍ਰੀ ਨਵੀਨ ਕੁਮਾਰ ਨੂੰ, ਸਵੇਰੇ 9 ਵਜੇ ਤੋਂ 10 ਵਜੇ ਤੱਕ, ਆਈ.ਏ.ਐਸ. ਸ਼੍ਰੀ ਪ੍ਰਕਾਸ਼ ਬਿੰਦੂ ਨੂੰ ,ਸਵੇਰੇ 10 ਵਜੇ ਤੋਂ 11 ਵਜੇ ਤੱਕ, ਆਈ.ਏ.ਐਸ. ਡਾ: ਅਰਵਿੰਦ ਕੁਮਾਰ ਚੌਰਸੀਆ ਨੂੰ ਸਵੇਰੇ 10 ਤੋਂ 11 ਵਜੇ ਤੱਕ ਅਤੇ ਪੁਲਿਸ ਅਬਜ਼ਰਵਰ ਡਾ. ਬੀ. ਨਵੀਨ ਕੁਮਾਰ ਨੂੰ ਸ਼ਾਮ 5 ਤੋਂ 6 ਵਜੇ ਤੱਕ ਮਿਲ ਸਕਦੇ ਹਨ।
ਸ੍ਰੀਮਤੀ ਰਿਆਤ ਨੇ ਦੱਸਿਆ ਕਿ ਵਿਧਾਨ ਸਭਾ ਹਲਕਿਆਂ 039 ਮੁਕੇਰੀਆਂ, 040-ਦਸੂਹਾ ਅਤੇ 041 ਉੜਮੁੜ ਲਈ ਨਿਯੁਕਤ ਖਰਚਾ ਅਬਜ਼ਰਵਰ ਆਈ.ਆਰ.ਐਸ. ਸ਼੍ਰੀ ਬਵਨ ਲਾਲ ਮੀਨਾ ਮੋਬਾਇਲ ਨੰਬਰ 89681- 32254, ਵਿਧਾਨ ਸਭਾ ਹਲਕਾ 042-ਸ਼ਾਮ ਚੁਰਾਸੀ ਅਤੇ 043- ਹੁਸ਼ਿਆਰਪੁਰ ਲਈ ਨਿਯੁਕਤ ਆਈ ਆਰ ਐਸ ਸ਼੍ਰੀ ਮੁਕੇਸ਼ ਥਕਵਾਨੀ ਮੋਬਾਈਲ ਨੰਬਰ 76579-75328 ਅਤੇ ਵਿਧਾਨ ਸਭਾ ਹਲਕੇ 044-ਚੱਬੇਵਾਲ ਤੇ 045-ਗੜ੍ਹਸ਼ੰਕਰ ਲਈ ਨਿਯੁਕਤ ਆਈ ਆਰ ਏ ਐਸ ਸ੍ਰੀ ਅੰਕਿਤ ਸੋਮਾਨੀ ਨਾਲ ਮੋਬਾਈਲ ਨੰਬਰ 84271-32253 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp