LATEST : ਕੈਪਟਨ ਅਮਰਿੰਦਰ ਸਿੰਘ ਵਲੋਂ ਕਾਲਾ ਕੱਟਾ ਦਾਨ ਕਰਨ ਤੋਂ ਬਾਅਦ ਅੱਜ ਜਿੱਤ ਲਈ ਹਵਨ ਕਰਵਾਇਆ

ਪਟਿਆਲਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਵੱਲੋਂ ਕੁਲ ਦੇਵੀ ਦੁਰਗੇਸ਼ਵਰੀ ਮਾਤਾ ਮੰਦਰ ’ਚ ਹਵਨ ਕਰਵਾਇਆ ਗਿਆ। ਇਸ ਮੌਕੇ ਮੰਦਰ ਦੇ ਪੰਡਤ ਵੱਲੋਂ ਮੰਤਰ ਜਾਪ ਕੀਤਾ ਗਿਆ ਤੇ ਜੈਇੰਦਰ ਕੌਰ ਨੇ ਪਿਤਾ ਦੀ ਜਿੱਤ ਲਈ ਹਵਨ ਵਿਚ ਆਹੁਤੀ ਦਿੱਤੀ।

ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਤੀ ਮਹਿਲ ਵਿਚ ਪਾਠ ਪੂਜਾ ਕਰਵਾਈ ਤੇ ਇਕ ਕੱਟਾ ਵੀ ਦਾਨ ਕੀਤਾ ਗਿਆ ਸੀ। ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਸ਼ਾਹੀ ਪਰਿਵਾਰ ਦੀ ਕੁਲ ਦੇਵੀ ਦੁਰਗੇਸ਼ਵਰੀ ਮਾਤਾ ਦਾ ਮੰਦਰ ਹੈ। ਜਿਥੇ ਸ਼ਾਹੀ ਪਰਿਵਾਰ ਕਈ ਦਹਾਕਿਆਂ ਤੋਂ ਪੂਜਾ ਕਰਦਾ ਆ ਰਿਹਾ ਹੈ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਜਿਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਿਵਾਰ ਸਮੇਤ ਸ਼ਹਿਰ ’ਚ ਰੋਡ ਸ਼ੋਅ ਕੀਤਾ ਗਿਆ, ਉੱਥੇ ਹੀ ਬਾਅਦ ਦੁਪਹਿਰ ਉਨ੍ਹਾਂ ਦੀ ਸਪੁੱਤਰੀ ਜੈਇੰਦਰ ਕੌਰ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਸ਼੍ਰੀ ਕਾਲੀ ਮਾਤਾ ਮੰਦਰ ਪੁੱਜੇ ਤੇ ਪਿਤਾ ਦੀ ਜਿੱਤ ਲਈ ਹਵਨ ਕਰਵਾਇਆ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply