#Pathankot_Rajan : ਮੀਤ ਹੇਅਰ ਕੈਬਨਿਟ ਮੰਤਰੀ ਪੰਜਾਬ ਨੇ ਜਿਲ੍ਹਾ ਪਠਾਨਕੋਟ ਵਿਖੇ ਚਲ ਰਹੇ ਡੈਮ ਪ੍ਰੋਜੈਕਟਾਂ ਦਾ ਲਿਆ ਜਾਇਜਾ

ਮੀਤ ਹੇਅਰ ਕੈਬਨਿਟ ਮੰਤਰੀ ਪੰਜਾਬ ਨੇ ਜਿਲ੍ਹਾ ਪਠਾਨਕੋਟ ਵਿਖੇ ਚਲ ਰਹੇ ਡੈਮ ਪ੍ਰੋਜੈਕਟਾਂ ਦਾ ਲਿਆ ਜਾਇਜਾ
—-ਜਿਲ੍ਹਾ ਪਠਾਨਕੋਟ ਵਿਖੇ ਮਾਈਨਿੰਗ ਨੂੰ ਲੈ ਕੇ ਜਿਲ੍ਹਾ ਪ੍ਰਸਾਸਨ ਨਾਲ ਕੀਤੀ ਵਿਸੇਸ ਮੀਟਿੰਗ

ਪਠਾਨਕੋਟ: 8 ਜੂਨ 2023( ਰਾਜਿੰਦਰ ਰਾਜਨ )

:—ਜਿਲ੍ਹਾ ਪਠਾਨਕੋਟ ਦਾ ਸਾਹਪੁਰਕੰਡੀ ਬੈਰਾਜ ਡੈਮ ਪ੍ਰੋਜੈਕਟ ਪੰਜਾਬ ਦਾ ਇੱਕ ਬਹੁਤ ਵੱਡਾ ਡਰੀਮ ਪ੍ਰੋਜੈਕਟ ਹੈ ਅਤੇ ਲੰਮੇ ਸਮੇਂ ਤੋਂ ਇਸ ਦਾ ਨਿਰਮਾਣ ਕਾਰਜ ਚਲ ਰਿਹਾ ਹੈ ਜੋ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਜਲਦੀ ਹੀ ਪੂਰਾ ਹੋਣ ਜਾ ਰਿਹਾ ਹੈ, ਅੱਜ ਉਨ੍ਹਾਂ ਵੱਲੋਂ ਇਸ ਡੈਮ ਪ੍ਰੋਜੈਕਟ ਦਾ ਜਾਇਜਾ ਲੈਣ ਲਈ ਉਹ ਵਿਸੇਸ ਤੋਰ ਤੇ ਜਿਲ੍ਹਾ ਪਠਾਨਕੋਟ ਵਿਖੇ ਪਹੁੰਚੇ ਹਨ। ਇਹ ਪ੍ਰਗਟਾਵਾ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਮਾਨਯੋਗ ਜਲ ਸਰੋਤ, ਖਣਜ ਤੇ ਭੂ ਵਿਗਿਆਨ, ਸਾਇੰਸ ਤਕਨਾਲੋਜੀ ਤੇ ਵਾਤਾਵਰਣ ਅਤੇ ਖੇਡਾਂ ਤੇ ਯੂਵਕ ਸੇਵਾਵਾਂ ਮੰਤਰੀ ਪੰਜਾਬ ਜੀ ਨੇ ਜਿਲ੍ਹਾ ਪਠਾਨਕੋਟ ਦੇ ਦੋਰੇ ਦੋਰਾਨ ਸਾਹਪੁਰਕੰਡੀ ਬੈਰਾਜ ਪ੍ਰੋਜੈਕਟ ਦਾ ਦੋਰਾ ਕਰਨ ਦੋਰਾਨ ਕੀਤਾ। ਉਨ੍ਹਾ ਕਿਹਾ ਕਿ ਆਉਂਦੇ ਸਾਲ ਦੋਰਾਨ ਇਹ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤਾ ਜਾਵੈਗਾ ਜਿਸ ਦਾ ਲਾਭ ਸਿੱਧੇ ਤੋਰ ਤੇ ਪੰਜਾਬ ਦੇ ਲੋਕਾਂ ਨੂੰ ਹੋਵੇਗਾ।




ਉਨ੍ਹਾਂ ਕਿਹਾ ਕਿ ਪੰਜਾਬ ਲਈ ਬਹੁਤ ਖੁਸੀ ਦੀ ਗੱਲ ਹੈ ਕਿ ਇੱਕ ਵੱਡਾ ਪ੍ਰੋਜੈਕਟ ਜਿਸ ਦਾ ਸਿੱਧੇ ਤੋਰ ਤੇ ਲੋਕਾਂ ਨੂੰ ਇਹ ਫਾਇਦਾ ਹੋਵੇਗਾ ਕਿ 206 ਮੈਗਾਵਾਟ ਬਿਜਲੀ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਅਤੇ ਕਰੀਬ ਪੰਜ ਹਜਾਰ ਏਕੜ ਜਮੀਨ ਨੂੰ ਸਿੰਚਾਈ ਲਈ ਵੀ ਪਾਣੀ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਇਹ ਕੰਮ ਬਹੁਤ ਹੀ ਲੰਮੇ ਸਮੇਂ ਤੋਂ ਪੈਡਿੰਗ ਪਿਆ ਸੀ ਇਸ ਦਾ ਵੀ ਜਾਇਜਾ ਲਿਆ ਗਿਆ ਹੈ ਤਾਂ ਜੋ ਸਮੇਂ ਰਹਿੰਦਿਆਂ ਇਹ ਪ੍ਰੋਜੈਕਟ ਪੂਰਾ ਕਰਕੇ ਜਨਤਾ ਨੂੰ ਸਮਰਪਿਤ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਕਰੈਸਰ ਉਦਯੋਗ ਦਾ ਕੇਂਦਰ ਬਿੰਦੂ ਹੈ ਅਤੇ ਜਿੱਥੇ ਪਹਿਲਾ ਇਕੱਲੀਆਂ ਪਬਲਿਕ ਖੱਡਾਂ ਨੂੰ ਹੀ ਚਲਾਇਆ ਗਿਆ ਸੀ ਅਤੇ ਹੁਣ ਉਦਯੋਗਿਕ ਖੱਡਾਂ ਦੇ ਵੀ ਟੈਂਡਰ ਹੋ ਗਏ ਹਨ ਅਤੇ ਆਉਂਣ ਵਾਲੇ ਸਮੇਂ ਦੋਰਾਨ ਉਹ ਵੀ ਖੱਡਾਂ ਜਿਨ੍ਹਾਂ ਦੇ ਟੈਂਡਰ ਹੋ ਗਏ ਹਨ ਉਨ੍ਹਾਂ ਨੂੰ ਵੀ ਚਲਾਇਆ ਜਾਵੈਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਿਲ੍ਹਾ ਪਠਾਨਕੋਟ ਦੇ ਡਿਪਟੀ ਕਮਿਸਨਰ ਸ. ਹਰਬੀਰ ਸਿੰਘ ਅਤੇ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨਾਲ ਗੱਲਬਾਤ ਕਰਕੇ ਵਿਚਾਰ ਕੀਤਾ ਗਿਆ ਹੈ ।

ਜਿਕਰਯੋਗ ਹੈ ਕਿ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਮਾਨਯੋਗ ਜਲ ਸਰੋਤ, ਖਣਜ ਤੇ ਭੂ ਵਿਗਿਆਨ, ਸਾਇੰਸ ਤਕਨਾਲੋਜੀ ਤੇ ਵਾਤਾਵਰਣ ਅਤੇ ਖੇਡਾਂ ਤੇ ਯੂਵਕ ਸੇਵਾਵਾਂ ਮੰਤਰੀ ਪੰਜਾਬ ਜੀ ਬੁੱਧਵਾਰ ਸਾਮ ਨੂੰ ਜਿਲ੍ਹਾ ਪਠਾਨਕੋਟ ਵਿੱਚ ਪਹੁੰਚ ਗਏ ਸਨ ਅੱਜ ਉਨ੍ਹਾਂ ਦਾ ਵੱਲੋਂ ਸਭ ਤੋਂ ਪਹਿਲਾ ਰਣਜੀਤ ਸਾਗਰ ਡੈਮ ਦੇ ਨਿਰਮਾਣ ਕਾਰਜ ਦੋਰਾਨ ਸਹੀਦ ਹੋਏ ਸਹੀਦਾਂ ਦੇ ਸਹੀਦੀ ਸਮਾਰਕ ਤੇ ਸਰਧਾ ਦੇ ਫੁੱਲ ਭੇਂਟ ਕਰਕੇ ਸਰਧਾਂਜਲੀ ਦਿੱਤੀ ਅਤੇ ਨਤਮਸਤਕ ਹੋਏ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਮਿੰਨੀ ਗੋਆ ਖੇਤਰ ਦਾ ਵੀ ਦੋਰਾ ਕੀਤਾ ਗਿਆ ਅਤੇ ਚਮਰੋੜ ਖੇਤਰ ਦਾ ਜਾਇਜਾ ਲਿਆ। ਇਸ ਤੋਂ ਬਾਅਦ ਕੈਬਨਿਟ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਸਾਹਪੁਰਕੰਡੀ ਬੈਰਾਜ ਡੈਮ ਪ੍ਰੋਜੈਕਟ ਦਾ ਜਾਇਜਾ ਲੈਣ ਲਈ ਸਾਹਪੁਰਕੰਡੀ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਡੈਮ ਦੇ ਨਿਰਮਾਣ ਕਾਰਜ ਦਾ ਅਤੇ ਬਾਅਦ ਵਿੱਚ ਪਾਵਰ ਹਾਊਸ ਦਾ ਵੀ ਜਾਇਜਾ ਲਿਆ।

ਇੱਥੇ ਉਨ੍ਹਾਂ ਵੱਲੋਂ ਇੱਕ ਪੋਦਾ ਵੀ ਲਗਾਇਆ ਗਿਆ।
ਡਿਪਟੀ ਕਮਿਸਨਰ ਦਫਤਰ ਵਿੱਚ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਮਾਨਯੋਗ ਜਲ ਸਰੋਤ, ਖਣਜ ਤੇ ਭੂ ਵਿਗਿਆਨ, ਸਾਇੰਸ ਤਕਨਾਲੋਜੀ ਤੇ ਵਾਤਾਵਰਣ ਅਤੇ ਖੇਡਾਂ ਤੇ ਯੂਵਕ ਸੇਵਾਵਾਂ ਮੰਤਰੀ ਪੰਜਾਬ ਜੀ ਦਾ ਸਵਾਗਤ ਆਮ ਆਦਮੀ ਪਾਰਟੀ ਦੇ ਆਹੁਦੇਦਾਰਾਂ ਵੱਲੋਂ ਕੀਤਾ ਗਿਆ। ਇੱਥੇ ਉਨ੍ਹਾਂ ਡਿਪਟੀ ਕਮਿਸਨਰ ਪਠਾਨਕੋਟ ਅਤੇ ਐਸ.ਐਸ.ਪੀ. ਪਠਾਨਕੋਟ ਨਾਲ ਮਾਈਨਿੰਗ ਸਬੰਧੀ ਬਣਾਈ ਗਈ ਪਾਲਿਸੀ ਅਧੀਨ ਵਿਸੇਸ ਚਰਚਾ ਕੀਤੀ ਅਤੇ ਜਾਇਜਾ ਲਿਆ।

ਇਸ ਮੋਕੇ ਤੇ ਵੱਖ ਵੱਖ ਜੱਥੇਬੰਦੀਆਂ ਵੱਲੋਂ ਕੈਬਨਿਟ ਮੰਤਰੀ ਪੰਜਾਬ ਜੀ ਨੂੰ ਅਪਣੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਮੰਗ ਪੱਤਰ ਵੀ ਦਿੱਤੇ ਅਤੇ ਉਨ੍ਹਾਂ ਵੱਲੋਂ ਭਰੋਸਾ ਦਿਲਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰ੍ਰਸੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ ਕਮ ਸਹਾਇਕ ਕਮਿਸਨਰ ਜਰਨਲ, ਰੋਹਿਤ ਸਿਆਲ ਚੈਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਪਠਾਨਕੋਟ, ਚੇਅਰਮੈਨ ਠਾਕੁਰ ਮਨੋਹਰ ਸਿੰਘ, ਸੇਰ ਸਿੰਘ ਚੀਫ ਰਣਜੀਤ ਸਾਗਰ ਡੈਮ ਪਠਾਨਕੋਟ, ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ, ਸਾਹਿਬ ਸਿੰਘ ਸਾਬਾ ਵਰਿਸਟ ਪਾਰਟੀ ਕਾਰਜਕਰਤਾ, ਵਿਸਵ ਕੀਰਤੀ, ਅਭੀ, ਕਰਨ ਪੂਰੀ, ਸੋਰਵ ਸਰਮਾ, ਮਾਨਿਕ ਗੁਪਤਾ, ਜਿੰਮੀ ਸਰਮਾ, ਪ੍ਰਦੀਪ ਜੋਸੀ, ਸੋਰਵ ਭੱਟੀ, ਅਮਿਤ ਮਿੱਠੂ, ਗੋਰਵ ਅਤੇ ਕਾਰਤਿਕ ਸਰਮਾਂ ਤੋਂ ਇਲਾਵਾ ਹੋਰ ਵੀ ਪਾਰਟੀ ਕਾਰਜ ਕਰਤਾ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply