ਪੰਜਾਬ ਦੀ ਤਰੱਕੀ ਲਈ ਨੌਜਵਾਨ ਖੇਡਾਂ ਨਾਲ ਜੁੜੇ ਰਹਿਣ: ਡਾ: ਰਮਨ ਘਈ
ਹੁਸ਼ਿਆਰਪੁਰ (ਤਰਸੇਮ ਦੀਵਾਨਾ ) ਹਰ ਸਾਲ ਦੀ ਤਰ੍ਹਾਂ ਹੁਸ਼ਿਆਰਪੁਰ ਗੀਅਰ ਸਮਾਜ ਵੱਲੋਂ ਸਕੀਮ ਨੰਬਰ 2 ਵਿੱਚ ਸਾਲਾਨਾ ਕੁਸ਼ਤੀ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਭਾਜਪਾ ਸਪੋਰਟਸ ਸੈੱਲ ਦੇ ਸੂਬਾ ਪ੍ਰਧਾਨ ਡਾ: ਰਮਨ ਘਈ, ਸੂਫ਼ੀ ਸੰਤ ਰਾਜੀਵ ਸਾਈਂ, ਨਗਰ ਨਿਗਮ ਦੇ ਵਾਈਸ ਚੇਅਰਮੈਨ ਬਲਵਿੰਦਰ ਬਿੰਦੀ, ਦਲਿਤ ਫਰੰਟ ਦੇ ਪੰਜਾਬ ਪ੍ਰਧਾਨ ਚੰਦਨ ਲੱਕੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ |
ਇਸ ਮੌਕੇ ਡਾ: ਰਮਨ ਘਈ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸੂਬੇ ਦੇ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਜ਼ਰੂਰੀ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀ ਹੋਰ ਖੇਡਾਂ ਦੇ ਨਾਲ-ਨਾਲ ਕੁਸ਼ਤੀ ਵਿੱਚ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ। ਡਾ: ਘਈ ਨੇ ਕਿਹਾ ਕਿ ਅੱਜ ਖੇਡਾਂ ‘ਚ ਨੌਜਵਾਨਾਂ ਦਾ ਭਵਿੱਖ ਬਹੁਤ ਉੱਜਵਲ ਹੈ ਅਤੇ ਨੌਜਵਾਨ ਖੇਡਾਂ ਨਾਲ ਜੁੜ ਕੇ ਆਪਣਾ ਭਵਿੱਖ ਤਰੱਕੀ ਦੇ ਰਾਹ ‘ਤੇ ਲਿਜਾ ਸਕਦੇ ਹਨ | ਉਨ੍ਹਾਂ ਗੀਅਰ ਸਮਾਜ ਵੱਲੋਂ ਕਰਵਾਏ ਗਏ ਦੰਗਲ ਲਈ ਟੂਰਨਾਮੈਂਟ ਕਮੇਟੀ ਨੂੰ ਵਧਾਈ ਦਿੱਤੀ।
ਇਸ ਮੌਕੇ ਸੂਫੀ ਸੰਤ ਰਾਜੀਵ ਸਾਈਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਨੌਜਵਾਨਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈ ਕੇ ਆਪਣਾ, ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ। ਅੱਜ ਖੇਡੇ ਗਏ ਰੁਮਾਲੀ ਦੇ ਮੈਚ ਵਿੱਚ ਘਣੀ ਪਹਿਲਵਾਨ ਹੁਸ਼ਿਆਰਪੁਰ ਨੇ ਫਗਵਾੜਾ ਦੇ ਸਾਬੀ ਪਹਿਲਵਾਨ ਨੂੰ ਹਰਾ ਕੇ ਮੁੱਖ ਮੈਚ ਜਿੱਤਿਆ।
ਇਸ ਦੰਗਲ ਵਿੱਚ ਪੰਜਾਬ ਦੇ ਨਾਲ-ਨਾਲ ਹਿਮਾਚਲ, ਜੰਮੂ-ਕਸ਼ਮੀਰ ਦੇ ਪਹਿਲਵਾਨਾਂ ਨੇ ਭਾਗ ਲਿਆ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਮੈਂਬਰ ਵਿਨੈ ਕੁਮਾਰ, ਬਾਦਲ ਪਹਿਲਵਾਨ, ਮਿਥੁਨ ਪਹਿਲਵਾਨ, ਕਰਨ ਪਹਿਲਵਾਨ, ਫੌਜੀ, ਬਬਲੂ ਆਦਿ ਨੇ ਆਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਕੌਮੀ ਕੋਚ ਰਜਿੰਦਰ ਦੀ ਅਗਵਾਈ ਹੇਠ ਸਾਬਕਾ ਕੌਮੀ ਪਹਿਲਵਾਨਾਂ ਵੱਲੋਂ ਕੁਸ਼ਤੀ ਮੁਕਾਬਲੇ ਕਰਵਾਏ ਗਏ।
News
- LATEST NEWS : ਬਿਜਲੀ ਮੀਟਰ ਲਗਾਉਣ ਬਦਲੇ 12000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਲਾਈਨਮੈਨ ਤੇ ਸਾਬਕਾ ਸਰਪੰਚ ਗ੍ਰਿਫਤਾਰ
- ਵੱਡੀ ਖ਼ਬਰ #Vigilence Bureau : ਨਗਰ ਨਿਗਮ ਦਾ ਕਲਰਕ ਜਨਮ ਸਰਟੀਫਿਕੇਟ ਦਰੁਸਤੀ ਬਦਲੇ 11,500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
- #DC_HOSHIARPUR : ਜ਼ਿਲ੍ਹੇ ਵਿਚ 188 ਥਾਵਾਂ ’ਤੇ 270 ਮਾਈਕਰੋ ਅਬਜ਼ਰਵਰ ਤਾਇਨਾਤ, ਕਰਨਗੇ ਨਾਜ਼ੁਕ ਅਤੇ ਸੰਵੇਦਨਸ਼ੀਲ ਬੂਥਾਂ ਦੀ ਨਿਗਰਾਨੀ
- होशियारपुर के विकास के इतिहास में श्री सोम प्रकाश द्वारा करवाए कार्य सदा याद रखे जायेगे : अनीता सोम प्रकाश
- LATEST : ਸਿਵਲ ਸਰਜਨ HOSHIARPUR ਵੱਲੋਂ ਸਿਵਲ ਹਸਪਤਾਲ ਦਸੂਹਾ ਦੀ ਅਚਨਚੇਤ ਚੈਕਿੰਗ, ਸਟਾਫ਼ ਦੀ ਹਾਜ਼ਰੀ ਚੈੱਕ
- ਵੱਡੀ ਖ਼ਬਰ : #CM_MAAN :: ਮੁੱਖ ਮੰਤਰੀ ਮਾਨ ਦਾ ਫੈਸਲਾ, 10 ਦਿਨ ਪਹਿਲਾਂ ਹੀ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements