- THE EDITOR / ਹੁਸ਼ਿਆਰਪੁਰ : ਨੈਸ਼ਨਲ ਸਕਿਓਰਟੀ ਏਜੰਸੀ ਦੀਆਂ ਟੀਮਾਂ, ਜਿੱਥੇ ਪੂਰੇ ਪੰਜਾਬ ਭਰ ਵਿਚ ਛਾਪੇਮਾਰੀ ਕਰ ਰਹੀਆਂ ਹਨ,ਉਥੇ ਹੀ ਐਨਆਈਏ ਦੀ ਟੀਮ ਨੇ ਹੁਸ਼ਿਆਰਪੁਰ ਦੇ ਦੋ ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਨੇ ਗੜਸ਼ੰਕਰ ਦੇ ਨਜ਼ਦੀਕ ਪੈਂਦੇ ਪਿੰਡ ਧਮਾਈ ਵਿਖੇ ਜਸਵੰਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਸਵੇਰੇ ਤੜਕਸਾਰ ਰੇਡ ਮਾਰੀ ਹੈ ਪਤਾ ਲੱਗਿਆ ਹੈ ਕਿ ਜਸਵੰਤ ਸਿੰਘ ਬੀਜਾਂ ਅਤੇ ਕੀੜੇਮਾਰ ਦਵਾਈਆਂ ਦੀ ਦੁਕਾਨਦਾਰੀ ਕਰ ਰਿਹਾ ਹੈ
,ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਉਸ ਦਾ ਸਬੰਧ ਕਿਹੜੇ ਕੇਸਾਂ ਨਾਲ ਹੈ। ਟੀਮ ਨੇ ਦੂਸਰੀ ਰੇਡ ਕਸਬਾ ਹਰਿਆਣਾ ਵਿਖੇ ਸਰਬਜੋਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਮਾਰੀ ਜੋ ਕਿ ਹਰਿਆਣਾ ਵਿਖੇ ਹੀ ਮੋਬਾਇਲਾਂ ਦੀ ਦੁਕਾਨ ਕਰ ਰਿਹਾ ਹੈ ਇਹ ਰਿਟਾਇਰਡ ਅਧਿਆਪਕ ਦਾ ਬੇਟਾ ਹੈ ਅਤੇ ਪਿਛਲੇ ਦਿਨੀਂ ਇਹ ਧਾਰਮਿਕ ਯਾਤਰਾ ਤੇ ਪਾਕਿਸਤਾਨ ਗਿਆ ਸੀ ਐੱਨਈਏ ਨੇ ਇਸ ਤੋਂ ਉਸ ਯਾਤਰਾ ਸਬੰਧੀ ਜ਼ਰੂਰ ਪੁੱਛ-ਗਿੱਛ ਕੀਤੀ ਹੈ। ਇਹ ਪਤਾ ਲੱਗਿਆ ਹੈ ਕਿ ਐਨਆਈਏ ਇਹਨਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਗਈ,ਬਲਕਿ ਇਹਨਾਂ ਨੂੰ ਦਿੱਲੀ ਵਿਖੇ ਜਾਂਚ ਵਿੱਚ ਸ਼ਾਮਲ ਹੋਣ ਲਈ ਤਿੰਨ ਅਗਸਤ ਨੂੰ ਦਿੱਲੀ ਬੁਲਾ ਲਿਆ ਹੈ। ਇਹ ਜਿਕਰਯੋਗ ਹੈ ਕਿ ਐਨਆਈਏ ਅੱਜ ਪੰਜਾਬ ਵਿਚ ਛਾਪੇਮਾਰੀ ਕਰ ਰਹੀ ਹੈ ਮਾਲਵਾ ਖੇਤਰ ਵਿੱਚ ਪੈਂਦੇ ਜਿਲ੍ਹੇ ਮੁਕਤਸਰ ਅਤੇ ਮੋਗਾ ਦੇ ਪਿੰਡਾਂ ਵਿੱਚ ਵੀ ਛਾਪੇਮਾਰੀ ਕਰ ਰਹੀ ਹੈ ਹਾਲਾਂਕਿ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਛਾਪੇਮਾਰੀ ਗੈਂਗਸਰਾ ਜਾਂ ਫਿਰ ਅੱਤਵਾਦ ਨਾਲ ਸਬੰਧਿਤ ਕਿਸੇ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ
- LATEST : ਜ਼ਿਲਾ ਮੈਜਿਸਟਰੇਟ ਕੋਮਲ ਮਿੱਤਲ ਵਲੋਂ ਜਾਰੀ ਕੀਤੇ ਹੁਕਮ, ਇਹ ਹੁਕਮ 8 ਜੁਲਾਈ 2024 ਤੱਕ ਲਾਗੂ ਰਹਿਣਗੇ
- कांग्रेस पार्टी के तीन सरपंचों ने तीक्ष्ण सूद की उपस्थिति में पकड़ा भाजपा का दामन
- ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਜੰਗ ਜ਼ਰੂਰ ਜਿੱਤਾਂਗੇ : ਡਾ: ਰਾਜ ਕੁਮਾਰ
- होशियारपुर को मतदाताओं को जागरूक करने में राज्य में मिला प्रथम स्थान
- ਵੱਡੀ ਖ਼ਬਰ : ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਪੁਲਿਸ ਪਾਰਟੀ ‘ਤੇ ਸ਼ੁਰੂ ਕੀਤੀ ਫਾਇਰਿੰਗ, ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਗੋਲੀਬਾਰੀ ਦੌਰਾਨ ਜਖਮੀ
- LATEST : ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਹੁਸ਼ਿਆਰਪੁਰ ਹਲਕੇ ਲਈ ਨਹੀਂ ਹੋਈ ਕੋਈ ਨਾਮਜ਼ਦਗੀ ਦਾਖ਼ਲ, 10 ਮਈ ਨੂੰ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਕਰਵਾ ਸਕਦੇ ਹਨ ਦਾਖ਼ਲ
EDITOR
CANADIAN DOABA TIMES
Email: editor@doabatimes.com
Mob:. 98146-40032 whtsapp