ਐਸੋਸੀਏਸ਼ਨ (ਸਿੱਖਿਆ ਵਿਭਾਗ) ਪੰਜਾਬ ਨੇ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੂੰ, ਕੰਮ ਛੋੜ ਹੜਤਾਲ ਦਾ ਅਲਟੀਮੇਟਮ

ਬਠਿੰਡਾ : ਦਰਜਾਚਾਰ ਕਰਮਚਾਰੀ ਐਸੋਸੀਏਸ਼ਨ (ਸਿੱਖਿਆ ਵਿਭਾਗ) ਪੰਜਾਬ ਨੇ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੂੰ ਕੰਮ ਛੋੜ ਹੜਤਾਲ ਕਰਨ ਦਾ ਅਲਟੀਮੇਟਮ ਦੇ ਦਿੱਤਾ ਹੈ । ਇਸ ਸਬੰਧੀ ਵਿਜੇ ਪਾਲ ਬਿਲਾਸਪੁਰ ਪ੍ਰਧਾਨ ਪੰਜਾਬ ਅਨੁਸਾਰ  ਦਰਜਾਚਾਰ ਕਰਮਚਾਰੀਆਂ ਦੇ ਲਟਕਦੇ ਹੋਏ ਕੰਮ ਜਿਵੇਂ ਕਿ ਦਰਜਾਚਾਰ ਤੋਂ ਐਸਐਲਏ ਦੀਆਂ ਤਰੱਕੀਆਂ, ਦਰਜਾਚਾਰ ਤੋਂ ਕਲਰਕ ਪਦਉਨਤ ਹੋਣ ਲਈ ਟਾਇਪ ਟੈਸਟ, ਪਾਰਟ ਟਾਈਮ ਦਰਜਾਚਾਰ ਕਰਮਚਾਰੀਆਂ ਨੂੰ ਰੈਗੂਲਰ ਕਰਨ, ਚੌਕੀਦਾਰ ਕਰਮਚਾਰੀਆਂ ਨੂੰ ਗਜ਼ਟਿਡ ਛੁੱਟੀ ਦੇਣਾ, ਦਰਜਾਚਾਰ ਕਰਮਚਾਰੀਆਂ ਦੀਆਂ ਬਦਲੀਆਂ ਜਿਵੇਂ ਪਹਿਲਾਂ ਹੁੰਦੀਆਂ ਸਨ, ਕਿਸੇ ਵੀ ਸਕੂਲ ਵਿਚ ਬਦਲੀ ਕਰਵਾ ਸਕਣ ਆਦਿ ਮੰਗਾਂ ਸ਼ਾਮਲ ਹਨ ਪਰ ਕਾਫੀ ਲੰਬੇ ਸਮੇਂ ਤੋਂ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ।

ਓਹਨਾ ਕਿਹਾ ਕਿ ਜੇਕਰ ਆਉਣ ਵਾਲੇ 10 ਦਿਨਾਂ ਵਿਚ ਦਰਜਾਚਾਰ ਕਰਮਚਾਰੀਆਂ ਦੀਆਂ ਸਮਸਿਆਵਾਂ ਹੱਲ ਕਰਨ ਲਈ ਪੱਤਰ ਜਾਰੀ ਨਾ ਕੀਤਾ ਗਿਆ ਤਾਂ ਸਮੂੰਹ ਪੰਜਾਬ ਦੇ ਦਰਜਾਚਾਰ ਕਰਮਚਾਰੀ ਕੰਮ ਛੱਡੋ ਹੜਤਾਲ ਕਰਨ ਲਈ ਮਜਬੂਰ ਹੋਣਗੇ।

ਬਿਲਾਸਪੁਰ ਨੇ ਕਿਹਾ ਕਿ ਕੰਮ ਛੱਡੋ ਹੜਤਾਲ ਦੇ ਨਾਲ ਨਾਲ ਪੰਜਾਬ ਦੇ ਸਮੂਹ ਕਰਮਚਾਰੀ ਬਲਾਕ ਪੱਧਰ ‘ਤੇ ਨੰਗੇ ਧੜ ਰੈਲੀ ਵੀ ਕਰਨਗੇ, ਜਿਸ ਦੀ ਨਿਰੋਲ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ। ਇਸ ਸਮੇਂ ਕੁਲਦੀਪ ਸਿੰਘ ਖਾਲੜਾ ਜਨਰਲ ਸਕੱਤਰ ਪੰਜਾਬ, ਸੁਰਿੰਦਰਪਾਲ ਸਿੰਘ ਮੀਤ ਪ੍ਰਧਾਨ ਪੰਜਾਬ, ਗੁਰਚਰਨ ਸਿੰਘ ਪੰਮੀ ਚੇਅਰਮੈਨ ਪੰਜਾਬ, ਪਰਮਜੀਤ ਕੁਮਾਰ ਭੁੱਟਾ ਖਜਾਨਚੀ ਪੰਜਾਬ, ਧਰਮਪ੍ਰਰੀਤ ਸਿੰਘ ਬੋਡੇ ਜ਼ਿਲ੍ਹਾ ਪ੍ਰਧਾਨ ਮੋਗਾ, ਗੁਰਮੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਆਦਿ ਆਗੂ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply