ਡਿਊਟੀ ਕਰਦੇ ASI ਵੱਲੋਂ ਕਮਰੇ ਅੰਦਰ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ

ਲੰਬੀ/ਸ੍ਰੀ ਮੁਕਤਸਰ ਸਾਹਿਬ) : ਥਾਣਾ ਲੰਬੀ ਵਿਖੇ ਡਿਊਟੀ ਕਰਦੇ ਇਕ ਏਐਸਆਈ ਵੱਲੋਂ ਕਮਰੇ ਅੰਦਰ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ । ਏਐਸਆਈ ਥਾਣਾ ਲੰਬੀ ਵਿਖੇ ਪਿਛਲੇ ਲੰਬੇ ਸਮੇਂ ਤੋਂ ਕੇਅਰ ਟੇਕਰ ਮਾਲਖਾਨਾ ਵਜੋਂ ਡਿਊਟੀ ਤੇ ਸੀ। ਓਧਰ ਪੁਲਿਸ ਵੱਲੋਂ ਮ੍ਰਿਤਕ ਏਐਸਆਈ ਦੀ ਪੈਂਟ ਦੀ ਜੇਬ ’ਚੋਂ ਮਿਲੇ ਖੁਦਕੁਸ਼ੀ ਨੋਟ ਅਤੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ ’ਤੇ ਕਾਰਵਾਈ ਅਮਲ ’ਚ ਲਿਆਉਂਦਿਆਂ ਥਾਣੇ ’ਚ ਡਿਊਟੀ ਕਰਦੇ ਪੰਜਾਬ ਹੋਮ ਗਾਰਡਮੁ ਲਾਜ਼ਮ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ  ਹੈ।

ਮ੍ਰਿਤਕ ਏਐਸਆਈ ਦੇ ਬੇਟੇ ਲਵਪ੍ਰੀਤ ਸਿੰਘ ਵਾਸੀ ਪਿੰਡ ਮੋਹਲਾਂ, ਤਹਿਸੀਲਮ ਮਲੋਟ  (ਨੇ ਦੱਸਿਆ ਕਿ ਉਸ ਦੇ ਪਿਤਾ ਗੁਰਪਾਲ ਸਿੰਘ ਜੋ ਕਿ ਪੰਜਾਬ ਪੁਲਿਸ ’ਚ ਸਹਾਇਕ ਥਾਣੇਦਾਰ ਹਨ, ਲੰਬੇ ਸਮੇਂ ਤੋਂ ਥਾਣਾ ਲੰਬੀ ਵਿਖੇ ਬਤੌਰ ਕੇਅਰ ਟੇਕਰ ਮਾਲਖਾਨਾ ਲੱਗੇ ਹੋਏ ਹਨ। ਮਿਤੀ 06 ਅਗਸਤ 2023 ਨੂੰ ਉਸਦੇ ਪਿਤਾ ਗੁਰਪਾਲ ਸਿੰਘ ਆਪਣੀ ਡਿਊਟੀ ’ਤੇ ਥਾਣਾ ਲੰਬੀ ਆਏ ਹੋਏ ਸਨ। ਸ਼ਾਮ ਕਰੀਬ 05.40 ’ਤੇ ਸਾਨੂੰ ਸੂਚਨਾ ਮਿਲੀ ਕਿ ਏਐਸਆਈ ਗੁਰਪਾਲ ਸਿੰਘ ਦੇ  ਰਿਹਾਇਸ਼ੀ ਕੁਆਰਟਰ ਥਾਣਾ ਲੰਬੀ ਵਿਖੇ ਕਮਰੇ ਦੀ ਛੱਤ ’ਤੇ ਲੱਗੇ ਪੱਖੇ ਨਾਲ ਫਾਹਾ ਲੈਣ ਕਰ ਕੇ ਮੌਤ ਹੋ ਗਈ ਹੈ ਜਿਸ ‘ਤੇ ਉਹ ਸਮੇਤ ਆਪਣੇ ਚਾਚੇ ਜਗਦੀਸ਼ ਸਿੰਘ ਨੂੰ ਨਾਲ ਲੈ ਕੇ ਥਾਣਾ ਲੰਬੀ ਪੁੱਜਾ ਤੇ ਆਪ ਥਾਣੇਦਾਰ ਸਵਰਨ ਸਿੰਘ ਨਾਲ ਆਪਣੇ ਪਿਤਾ ਦੇ ਕੁਆਰਟਰ ਗਿਆ।

ਪੁਲਿਸ ਵੱਲੋਂ ਉਨ੍ਹਾਂ ਦੇ ਸਾਹਮਣੇ ਗੁਰਪਾਲ ਸਿੰਘ ਦੇ ਪਹਿਨੇ ਕੱਪੜਿਆਂ ਦੀ ਸਰਚ ਕੀਤੀ ਤਾਂ ਪੈਂਟ ਦੀ ਖੱਬੀ ਜੇਬ ’ਚੋਂ ਸੁਸਾਈਡ ਨੋਟ ਬਰਾਮਦ ਹੋਇਆ ਜੋ ਉਸ ਨੇ ਤੇ ਉਸ ਦੇ ਚਾਚੇ ਨੇ ਖੁਦ ਪੜਿਆ। ਉਨ੍ਹਾਂ ਲਿਖਿਆ ਹੈ ਕਿ ਉਹ ਬਤੌਰ ਕੇਅਰ ਟੇਕਰ ਮਾਲਖਾਨਾ ਥਾਣਾ ਲੰਬੀ ਲੱਗਾ ਹੋਇਆ ਹੈ ਤੇ ਉਸਦੇ ਨਾਲ ਪੀਐਚਜੀ ਗੁਰਜੰਟ ਸਿੰਘ ਥਾਣਾ ਲੰਬੀ ਬਤੌਰ ਸਹਾਇਕ ਮਾਲਖਾਨਾ ਥਾਣਾ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਹੈ।

ਮਾਲਖਾਨਾ ਥਾਣਾ ’ਚ ਪਈਆਂ ਮੱਦਾਂ ਬਾਰੇ ਕਾਫੀ ਜਾਣਕਾਰੀ ਰੱਖਦਾ ਹੈ ਜਿਸ ਕਰਕੇ ਪੀਐਚਜੀ ਗੁਰਜੰਟ ਸਿੰਘ ਮਾਲਖਾਨਾ ਥਾਣਾ ਵਿੱਚੋਂ ਪਈਆਂ ਲੱਖਾਂ ਰੁਪਏ ਦੀ ਮੱਦਾਂ ਵਾਲੀ ਰਕਮ ਚੋਰੀ ਕਰਕੇ ਲੈ ਗਿਆ ਹੈ ਜੋ ਉਸਦੇ ਵਾਰ ਵਾਰ ਮੰਗਣ ’ਤੇ ਵੀ ਉਸਨੂੰ ਵਾਪਸ ਨਹੀਂ ਕਰ ਰਿਹਾ। ਪੀਐਚਜੀ ਗੁਰਜੰਟ ਸਿੰਘ ਇਹ ਰਕਮ ਆਪਣੇ ਨਿੱਜੀ ਕੰਮਾਂ ਲਈ ਵਰਤ ਕੇ ਖਾ ਗਿਆ ਹੈ ਜਿਸ ਕਰਕੇ ਉਹ ਕਾਫੀ ਤਣਾਅ ’ਚ ਹੈ। ਇਸ ਕਰਕੇ ਪੀਐਚਜੀ ਗੁਰਜੰਟ ਸਿੰਘ ਨੇ ਮਰਨ ਲਈ ਓਹਨਾ ਨੂੰ ਮਜਬੂਰ ਕਰ ਦਿੱਤਾ। ਮ੍ਰਿਤਕ ਦੇ ਬੇਟੇ ਦੇ ਬਿਆਨਾਂ ’ਤੇ ਕਾਰਵਾਈ ਅਮਲ ’ਚ ਲਿਆਉਂਦਿਆਂ ਥਾਣੇ ’ਚ ਡਿਊਟੀ ਕਰਦੇ ਪੰਜਾਬ ਹੋਮ ਗਾਰਡਮੁ ਲਾਜ਼ਮ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ  ਹੈ।

Related posts

Leave a Reply