ਦੁਖਦ ਖ਼ਬਰ : ਸ੍ਰੀ ਹਰਗੋਬਿੰਦਪੁਰ ਸਾਹਿਬ / ਹੁਸ਼ਿਆਰਪੁਰ :: ਬਿਆਸ ਦਰਿਆ ਚ ਆਏ ਹੜ ਦੇ ਵਧੇ ਪਾਣੀ ਨੂੰ ਦੇਖਣ ਗਏ ਦੋ ਨਾਬਲਿਗ ਪਾਣੀ ਵਿੱਚ ਰੁੜ ਗਏ, ਦੋਹਾਂ ਦੀ ਮੌਤ

ਸ੍ਰੀ ਹਰਗੋਬਿੰਦਪੁਰ ਸਾਹਿਬ / ਹੁਸ਼ਿਆਰਪੁਰ  : 

ਬਿਆਸ ਦਰਿਆ ਚ ਆਏ ਹੜ ਦੇ ਵਧੇ ਪਾਣੀ ਨੂੰ ਦੇਖਣ ਗਏ ਕਸਬਾ ਸ਼੍ਰੀ ਹਰਗੋਬਿੰਦਪੁਰ ਦੇ ਨੇੜਲੇ ਪਿੰਡ ਧੀਰੋਵਾਲ ਦੇ ਦੋ ਨਾਬਲਿਗ ਚਚੇਰੇ ਭਰਾ ਡਰੇਨ ਦੇ ਪਾਣੀ ਵਿੱਚ ਰੁੜ ਗਏ, ਜਿਸ ਨਾਲ ਦੋਹਾਂ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਹੈ।

ਪੁਲਿਸ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪਾਣੀ ਚੋਂ ਕੱਢ ਲਿਆ ਹੈ। ਮਿਰਤਕਾਂ ਦੀ ਪਛਾਣ ਜਸਕਰਨ ਸਿੰਘ (14) ਪੁੱਤਰ ਬਲਦੇਵ ਸਿੰਘ ਅਤੇ ਦਿਲਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਨਿਵਾਸੀ  ਧੀਰੋਵਾਲ ਵਜੋਂ ਹੋਈ ਹੈ।

Advertisements

ਦੋਵੇਂ ਆਪਸ ਚ ਚਾਚੇ ਤਾਏ ਦੇ ਪੁੱਤ ਲੱਗਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸ੍ਰੀ ਹਰਗੋਬਿੰਦਪੁਰ ਰਾਜੇਸ਼ ਕਕੜ ਨੇ ਦੱਸਿਆ ਕਿ ਦੋਵੇਂ ਚਚੇਰੇ ਭਰਾ ਬੁੱਧਵਾਰ ਦੁਪਹਿਰ ਵੇਲੇ ਬਿਆਸ ਦਰਿਆ ਦੇ ਵਧੇ ਪਾਣੀ ਨੂੰ ਦੇਖਣ ਲਈ ਗੁਰਦੁਆਰਾ ਭਾਈ ਮੰਝ ਸਾਹਿਬ ਨਜ਼ਦੀਕ ਲੰਘਦੀ ਡਰੇਨ ਵੱਲ ਗਏ ਸਨ। ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਜਦ ਦੋਵੇਂ ਭਰਾ ਘਰ ਨਾ ਪੁੱਜੇ ਤਾਂ ਉਹਨਾਂ ਦੇ ਮਾਪਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ।

Advertisements

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਦੋਵੇਂ ਭਰਾ ਹੜ ਦੇ ਪਾਣੀ ਨੂੰ ਦੇਖ ਰਹੇ ਸਨ ਕਿ ਅਚਾਨਕ ਪੈਰ ਫਿਸਲਨ ਕਾਰਨ ਦੋਵੇਂ ਭਰਾ ਡਰੇਨ ਦੇ ਪਾਣੀ ਵਿੱਚ ਡੁੱਬ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਵੀਰਵਾਰ ਸਵੇਰ ਨੂੰ ਦੋਹਾਂ ਦੀਆਂ ਲਾਸ਼ਾਂ ਪਾਣੀ ਚੋ ਕੱਢ ਲਈਆਂ ਹਨ। ਉਨ੍ਹਾਂ ਦੱਸਿਆ ਕਿ ਜਸਕਰਨ ਸਿੰਘ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਦਿਲਪ੍ਰੀਤ ਸਿੰਘ ਨੌਵੀਂ ਜਮਾਤ ਦਾ ਵਿਦਿਆਰਥੀ ਸੀ।

Advertisements
News
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply