ਪੰਜਾਬ ਸਰਕਾਰ ਸੇਵਾ ਕੇਂਦਰਾਂ ਨੂੰ ਗਲਤ ਮਾਨਤਾ ਦੇ ਕੇ ਲੋਕਾਂ ਦਾ ਕਰਵਾ ਰਹੀ ਆਰਥਿਕ ਸੋਸ਼ਨ: ਧੀਮਾਨ

ਸੇਵਾ ਕੇਂਦਰਾਂ ਵਿਚ ਸੇਵਾ ਦੇ ਨਾਮ ਉਤੇ ਲੋਕਾਂ ਸਰਕਾਰੀ ਫੀਸਾਂ ਤੋਂ ਇਲਾਵਾ ਬਟੋਰੇ ਜਾ ਫਸੀਲੀਟੇਸ਼ਨ ਚਾਰਜ ਬੰਦ ਕਰਨ ਅਤੇ ਸਰਕਾਰੀ ਦਫਤਰਾਂ ਵਿਚ ਪਹਿਲਾਂ ਤੀ ਤਰ੍ਹਾਂ ਕੰਮ ਸ਼ਰੂ ਕਰਵਾਉਣ ਲਈ ਗਵਨਰ ਪੰਜਾਬ ਨੂੰ ਭੇਜਿਆ ਮੰਗ ਪਤੱਰ

Hoshiarpur, (Nisha , Navneet ) : ਲੇਬਰ ਪਾਰਟੀ ਦੇ ਇਕ ਵਫਦ ਨੇ ਸੇਵਾ ਕੇਂਦਰਾਂ ਵਿਚ ਲੋਕਾਂ ਦੀ ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਆਰਥਿਕ ਲੁੱਟ, ਸਮੇਂ ਦੀ ਬਰਵਾਦੀ, ਲੋਕਾਂ ਦੀ ਆਤਮ ਨਿਰਭਰਤਾ ਨੂੰ ਖਤਮ ਕਰਨ, ਫਸੀਲੀਟੇਸ਼ਨ ਚਾਰਜਾਂ ਦੇ ਨਾਮ ਉਤੇ ਕੀਤੀ ਜਾ ਰਹੀ ਲੁੱਟ, ਫਾਰਮ ਭਰਨ ਦੇ ਲਏ ਜਾ ਰਿਹਾ 100, ਐਪਲੀਕੇਸ਼ਨ ਫਾਰਮਾ ਨੂੰ ਪੈਸੇ ਕਮਾਉਣ ਦੀ ਨੀਅਤ ਨਾਲ ਵਾਰ ਵਾਰ ਬਦਲਣਾ, ਰੀਸੈਪਸ਼ਨ ਕਾਉਂਟਰ ਉਤੇ ਕੋਰੀਅਰ, ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਵਾਉਣ, ਸੇਵਾ ਕੇਂਦਰਾਂ ਅੰਦਰ ਸਾਰੀਆਂ ਸਰਕਾਰੀ ਸੇਵਾਵਾਂ ਨੂੰ ਮੈਨਡੇਟਰੀ ਕਰਨ ਕਾਰਨ ਪੈਦਾ ਹੋ ਰਹੀਆਂ ਮੁਸ਼ਿਕਲਾਂ ਨੂੰ ਲੈ ਕੇ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਮਾਨਯੋਗ ਗਵਰਨਰ ਪੰਜਾਬ ਨੂੰ ਵਧੀਕ ਡਿਪਟੀ ਕਮਿਸ਼ਨਰ ਦੁਆਰਾ ਇਕ ਮੰਗ ਪਤੱਰ ਭੇਜਿਆ ਅਤੇ ਦਸਿਆ ਕਿ ਪੰਜਾਬ ਸਰਕਾਰ ਦਿਨ ਦਿਹਾੜੇ ਸਰਕਾਰੀ ਦਫਤਰਾਂ ਵਿਚ ਚਲਦੇ ਸੇਵਾ ਕੇਂਦਰਾਂ ਦੁਆਰਾ ਈ ਗਵਰਨੰਸ ਦੇ ਨਾਮ ਉਤੇ ਲੋਕਾਂ ਦੀ ਜੇਬਾਂ ਉਤੇ ਡਾਕਾ ਮਰਵਾ ਰਹੀ ਹੈ, ਜਿਥੇ ਕਿ ਆਮ ਜਨ ਸਧਾਰਨ ਲੋਕਾਂ ਨੂੰ ਪਤਾ ਵੀ ਨਹੀਂ ਲਗਦਾ।

ਉਨ੍ਹਾਂ ਦਸਿਆ ਕਿ ਸੇਵਾ ਕੇਂਦਰਾਂ ਅੰਦਰ ਲੋਕਾਂ ਨੂੰ ਡਾਕ ਘਰਾਂ ਵਿਚ ਭੇਜਣ ਦੇ 50,50 ਰੁ: ਸਮੇਤ ਜੀਐਸਟੀ ਵੀ ਵਸੂਲੀ ਜਾ ਰਹੀ ਹੈ, ਹਰੇਕ ਫਾਰਮ ਭਰਨ ਦੀ 100 ਰੁਪਇਆ ਫੀਸ ਵੀ ਚਾਰਜ ਕੀੀਤ ਜਾ ਰਹੀ ਹੈ।ਉਨ੍ਹਾਂ ਦਸਿਆ ਕਿ ਪਹਿਲਾਂ ਲੋਕ ਅਪਣਾ ਕੰਮ ਕਰਵਾਉਣ ਲਈ ਦੂਰੋਂ ਦੂਰੋਂ ਅਪਣੇ ਘਰਾਂ ਨੂੰ ਬੱਸਾਂ ਵਿਚ ਕਰਿਾਹਿਆ ਖਰਚ ਕਰਕੇ ਆਉਂਦੇ ਹਨ ਤੇ ਫਿਰ ਅਪFਣੇ ਕੰਮ ਕਰਵਾਉਣ ਲਈ 2,2 ਘੰਟੇ ਟੋਕਨ ਲੈਣ ਲਈ ਲਾਇਨਾ ਲਗਾ ਕੇ ਖੜੇ ਰਹਿੰਦੇ ਹਨ ਤੇ ਫਿਰ ਅਪਣੀ ਅਪਣੀ ਖਿੜਕੀ ਲਭ ਦੇ ਹਨ ਤੇ ਫਿਰ ਉਥੇ ਤਾਂ ਰੱਬ ਹੀ ਰਾਖਾ ਹੈ ਤੇ ਜਿਥੇ ਹਿੰਤਜਾਰ ਕਰਦਿਆਂ ਕਈ ਵਾਰੀ ਸਾਰਾ ਸਾਰਾ ਦਿਨ ਲੱਗ ਜਾਂਦਾ ਹੈ ਕਹੀ ਵਾਰੀ ਤਾਂ ਵਾਰੀ ਵੀ ਨਹੀਂ ਆਉਂਦੀ ਤੇ ਫਿਰ ਦੁਸਰੇ ਦਿਨ ਆਕੇ ਕਿ ਟੋਕਨ ਲੈਣਾ ਪੈਂਦਾ ਹੈ।ਇਥੋਂ ਤਕ ਕਿ ਸੀਨੀਅਰ ਸਿਟੀਜਨ ਵੀ ਹੇਠਾਂ ਫਰਸ਼ ਤੇ ਆਮ ਬੈਠੇ ਦੇਖੇ ਜਾ ਸਕਦੇ ਹਨ।ਧੀਮਾਨ ਨੇ ਕਿਹਾ ਕਿ ਸਾਰੇ ਸੇਵਾ ਕੇਂਦਰਾਂ ਵਿਚ ਮੂਲ ਸੁਵਿਧਾਵਾਂ ਦਾ ਨਾਮੋ ਨਿਸ਼ਾਨ ਤਕ ਵੇਖਣ ਨੂੰ ਨਹੀਂ ਮਿਲਦਾ।ਇਹ ਹਰ ਰੋਜ਼ ਵੇਖਣ ਨੂੰ ਮਿਲਦਾ ਏ ਕਿਕ ਦੇ ਸਰਬਰ ਡਾਉਣ ਤੇ ਸਿਸਟਮ ਗਰਮ ਹੁੰਦਾ ਹੈ ਜਿਸ ਕਾਰਨ ਵੀ ਲੋਕਾਂ ਨੂੰ ਸਾਰਾ ਸਾਰਾ ਦਿਨ ਬੈਠਨਾ ਪੈਂਦਾ ਹੈ।

Advertisements

ਧੀਮਾਨ ਨੇ ਦਸਿਆ ਕਿ ਸੇਵਾ ਕੇਂਦਰਾਂ ਵਿਚ ਲਈਆਂ ਜਾਣ ਵਾਲੀਆਂ ਸਾਰੀ ਤਰ੍ਹਾਂ ਦੀਆਂ ਫੀਸਾਂ ਦੀ ਡਿਟੇਲ ਕਿਸੇ ਵੀ ਸੇਵਾ ਕੇਂਦਰ ਵਿਚ ਪਬਲਿਕ ਦੀ ਜਾਣਕਾਰੀ ਹਿੱਤ ਡਿਸਪਲੇ ਨਹੀਂ ਕੀਤੀ ਜਾ ਰਹੀ ਤੇ ਸਭ ਕੁਝ ਲੋਕਾਂ ਤੋਂ ਛੁਪਾਇਆ ਜਾ ਰਿਹਾ ਹੈ।ਸੇਵਾ ਕੇਂਦਰ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਅਤੇ ਅਨੁਸ਼ਾਸ਼ਨਹੀਨਤਾ ਦਾ ਰੂਪ ਧਾਰਨ ਕਰ ਚੁੱਕੇ ਹਨ।ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਸੋਚੀ ਸਮਝੀ ਸ਼ਾਜਿਸ਼ ਦੇ ਤਹਿਤ ਕਰੋੜਾ ਰੁਪਇਆ ਫਸੀਲੀਟੇਸ਼ਨ ਚਾਰਜ ਦੇ ਨਾਮ ਉਤੇ ਲੁਟਵਾ ਰਹੀ ਹੈ।ਇਨ੍ਹਾਂ ਸਾਰੇ ਸੇਵਾ ਕੇਂਦਰਾਂ ਵਿਚ ਕੰਜਿਊਮਰ ਐਕਟ ਦੀ ਵੀ ਧਜੀਆਂ ਉਡਾਈਆਂ ਜਾ ਰਹੀਆਂ ਹਨ, ਫਸੀਲੀਟੇਸ਼ਨ ਚਾਰਜ ਦੀ ਰਸੀਦ ਵੀ ਐਪਲੀਕੈਂਟ ਤੋਂ ਵਾਪਿਸ ਲੈ ਕੇ ਰੱਖ ਲਈ ਜਾਂਦੀ ਹੈ ਜਦੋਂ ਕਿ ਕੰਜਿਊਮਰ ਐਕਟ ਅਨੁਸਾਰ ਰਸੀਦ ਬਿੱਲ ਵੀ ਖਪਤਕਾਰ ਦਾ ਹੁੰਦਾ ਹੈ ਤਾਂ ਕਿ ਸਰਵਿਸ ਪ੍ਰੋਵਾਇਡਰ ਦਾ।ਧੀਮਾਨ ਨੇ ਦਸਿਆ ਕਿ ਪੰਜਾਬ ਦੀ ਸਰਕਾਰ ਨਾਲੇ ਸਰਕਾਰੀ ਫੀਸ ਲੈ ਰਹੀ ਹੈ ਤੇ ਨਾਲ ਵੀ ਫਸੀਲੀਟੇਸ਼ਲ ਚਾਰਜ ਅਤੇ ਪੋਸਟਲ ਚਾਰਜ ਵੀ ਕੰਮ ਕਰਨ ਵਾਲੀ ਕੰਪਨੀ ਨੂੰ ਦਬਾ ਰਹੀ ਹੈ।ਉਨ੍ਹਾਂ ਲੋਕਾਂ ਤੋਂ ਜਾਣਕਾਰੀ ਹਾਂਸਲ ਕੀਤੀ ਤਾਂ ਲੋਕਾਂ ਸੇਵਾ ਕੇਂਦਰਾਂ ਵਿਚ ਲੁੱਟ ਤੋਂ ਅਣਜਾਣ ਹਨ।

Advertisements

ਸੇਵਾ ਕੇਂਦਰਾਂ ਵਿਚ ਫਸੀਲੀਟੇਸ਼ਨ ਜਿਹੜੇ ਚਾਰਜ ਲਏ ਜਾਂਦੇ ਹਨ ਉਨ੍ਹਾਂ ਨੂੰ ਲੋਕਾਂ ਵਿਚ ਰਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਦਾ ਕੱਚਾ ਚਿੱਠਾ ਪੂਰੀ ਤਰ੍ਹਾਂ ਖੋਲਿਆ ਜਾਵੇਗਾ। ਧੀਮਾਨ ਨੇ ਕਿਹਾ ਕਿ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਸੇਵਾ ਦੇ ਨਾਮ ਉਤੇ ਲੋਕਾਂ ਦਾ ਆਰਥਿਕ ਸੋਸ਼ਨ ਕੀਤਾ ਤੇ ਹੁਣ ਉਹੀ ਕਾਰਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਫੜ੍ਹ ਲਿਆ। ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਵਿਧਾਨਕ ਲੜਾਈ ਵਿਚ ਸਹਿਯੋਗ ਕਰਨ ਲਈ ਅੱਗੇ ਆਉਣ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਸੇਵਾ ਕੇਂਦਰ ਬੰਦ ਕਰਕੇ ਪਹਿਲਾਂ ਦੀ ਤਰ੍ਹਾਂ ਸਾਰੇ ਸਰਕਾਰੀ ਦਫਤਰਾਂ ਵਿਚ ਇਨ੍ਹਾਂ ਮੁਲਜਾਮਾ ਨੂੰ ਭੇਜ ਕੇ ਉਥੇ ਵਰਕ ਕਲਚਰ ਮਜਬੂਤ ਕੀਤਾ ਜਾਵੇ ਤੇ ਜਿਸ ਨਾਲ ਲੋਕਾਂ ਦੀ ਆਰਥਿਕ ਲੁੱਟ ਬੰਦ ਹੋਵੇਗੀ।ਅਗਰ ਸਰਕਾਰ ਨੇ ਅਪਣਾ ਕੰਮ ਕਰਨ ਦਾ ਤਰੀਕਾ ਨਾਲ ਬਦਲਿਆ ਤਾਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਜਾਵੇਗੀ।ਇਸ ਮੋਕੇ ਦਲਜੀਤ ਕੌਰ, ਬਲਵਿੰਦਰ ਸਿੰਘ, ਮਨਦੀਪ ਕੌਰ, ਕੁਲਵਿੰਦਰ ਕੌਰ, ਬਾਬਾ ਰਾਮ ਸਿੱਘ, ਐਮ ਐਸ ਝਮਟ ਅਤੇ ਬਲਵਿੰਦਰ ਕਮੁਾਰ ਬਲ ਆਦਿ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply