#PATHANKOT NEWS : ਵਿਦਿਆਰਥੀਆਂ ਵਿਚਕਾਰ ਰੋਲ-ਪਲੇਅ, ਲੋਕ-ਨਾਚ ,ਪੋਸਟਰ ਮੇਕਿੰਗ ਅਤੇ ਰਚਨਾਤਮਕ ਲੇਖਣ ਮੁਕਾਬਲੇ

ਵਿਦਿਆਰਥੀਆਂ ਵਿਚਕਾਰ ਰੋਲ-ਪਲੇਅ, ਲੋਕ-ਨਾਚ ,ਪੋਸਟਰ ਮੇਕਿੰਗ ਅਤੇ ਰਚਨਾਤਮਕ ਲੇਖਣ ਮੁਕਾਬਲੇ ਕਰਵਾਏ ਗਏ

 

ਪਠਾਨਕੋਟ,11 ਅਕਤੂਬਰ

ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ
___________________________________________
ਜਿਲ੍ਹਾ ਪੱਧਰੀ ਨੈਸ਼ਨਲ ਪਾਪੂਲੇਸ਼ਨ ਐਜ਼ੂਕੇਸ਼ਨ ਪ੍ਰੋਗਰਾਮ ਕੋਆਰਡਨੇਟਰ ਲੈਕਚਰਾਰ ਕੋਸ਼ਲ ਸ਼ਰਮਾ ਦੀ ਅਗੁਵਾਈ ਵਿੱਚ ਐਵਲਨ ਕੰ. ਸੀ. ਸੈ. ਸਕੂਲ, ਪਠਾਨਕੋਟ ਵਿਖੇ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਉਪ-ਜਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ਵਰ ਸਲਾਰਿਆ ਅਤੇ ਡਾਇਟ ਪ੍ਰਿੰਸੀਪਲ ਹਰਿੰਦਰ ਸੈਣੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ । ਜਿਲ੍ਹਾ ਭਾਸ਼ਾ ਅਫਸਰ ਸੁਰੇਸ਼ ਮਹਿਤਾ ਅਤੇ ਪ੍ਰਿੰਸੀਪਲ ਮਨਜੀਤ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ । ਮੰਚ ਦਾ ਸੰਚਾਲਨ ਲੈਕਚਰਾਰ ਰਾਕੇਸ਼ ਪਠਾਨੀਆ ਵਲੋਂ ਕੀਤਾ ਗਿਆ ।


ਇਸ ਪ੍ਰੋਗਰਾਮ ਵਿੱਚ 8ਵੀਂ ਅਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ । ਉਪ-ਜਿਲ੍ਹਾ ਸਿਖਿਆ ਅਧਿਕਾਰੀ ਰਾਜੇਸ਼ਵਰ ਸਲਾਰੀਆ ਨੇ ਦਸਿਆ ਕਿ ਨੈਸ਼ਨਲ ਪਾਪੂਲੇਸ਼ਨ ਐਜ਼ੂਕੇਸ਼ਨ ਪ੍ਰੋਗਰਾਮ ਦੇ ਅਧੀਨ ਰੋਲ-ਪਲੇਅ, ਲੋਕ-ਨਾਚ ,ਪੋਸਟਰ ਮੇਕਿੰਗ ਅਤੇ ਰਚਨਾਤਮਕ ਲੇਖਣ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਵਿਦਿਆਰਥੀਆਂ ਨੇ ਵੱਧ-ਚੜ ਕੇ ਭਾਗ ਲਿਆ ।


ਪੋਸਟਰ ਮੇਕਿੰਗ ਮੁਕਾਬਲੇ ਵਿੱਚ ਕੀਰਤੀ ਸ਼ਹੀਦ ਮੱਖਣ ਸਿੰਘ ਸਰਕਾਰੀ ਕੰ. ਸਕੂਲ, ਪਠਾਨਕੋਟ ਨੇ ਪਹਿਲਾ ਸਥਾਨ, ਲਕਸ਼ਮੀ ਦੇਵੀ ਸਰਕਾਰੀ ਮਿਡਲ ਸਕੂਲ, ਰਤੜਵਾਂ ਨੇ ਦੂਜਾ ਸਥਾਨ ਅਤੇ ਮੰਨਤ ਸਰਕਾਰੀ ਹਾਈ ਸਕੂਲ, ਸਰਨਾ ਨੇ ਤੀਜਾ ਸਥਾਨ ਹਾਸਲ ਕੀਤਾ ।
ਰਚਨਾਤਮਕ ਲੇਖਣ ਮੁਕਾਬਲੇ ਵਿੱਚ ਰਿਆ ਸਰਕਾਰੀ ਹਾਈ ਸਕੂਲ, ਪੰਜੋਰ ਨੇ ਪਹਿਲਾ ਸਥਾਨ, ਤਮੰਨਾ ਸਰਕਾਰੀ ਹਾਈ ਸਕੂਲ, ਹੈਬਤ ਪਿੰਡੀ ਨੇ ਦੂਜਾ ਸਥਾਨ ਅਤੇ ਅੰਬਿਕਾ ਸਰਕਾਰੀ ਸੀ. ਸੈ. ਸਕੂਲ, ਮੀਰਥਲ ਨੇ ਤੀਜਾ ਸਥਾਨ ਹਾਸਲ ਕੀਤਾ ।

Advertisements


ਲੋਕ-ਨਾਚ ਮੁਕਾਬਲੇ ਵਿੱਚ ਨੇ ਸਰਕਾਰੀ ਸੀ.ਸੈ.ਸਕੂਲ, ਮਨਵਾਲ ਨੇ ਪਹਿਲਾ ਸਥਾਨ, ਸਰਕਾਰੀ ਸੀ.ਸੈ.ਸਕੂਲ, ਬਮਿਆਲ ਅਤੇ ਸਰਕਾਰੀ ਸੀ.ਸੈ.ਸਕੂਲ, ਧਾਰ ਕਲਾਂ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ, ਬਨੀ ਲੋਧੀ ਨੇ ਤੀਜਾ ਸਥਾਨ ਹਾਸਲ ਕੀਤਾ ।

Advertisements


ਰੋਲ-ਪਲੇਅ ਮੁਕਾਬਲੇ ਵਿੱਚ ਸਰਕਾਰੀ ਹਾਈ.ਸਕੂਲ, ਸਾਰਟੀ ਨੇ ਪਹਿਲਾ ਸਥਾਨ, ਸਰਕਾਰੀ ਸੀ.ਸੈ.ਸਕੂਲ, ਫਰੀਦਾਨਗਰ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ, ਪੰਜੋਰ ਨੇ ਤੀਜਾ ਸਥਾਨ ਹਾਸਲ ਕੀਤਾ । ਇਨ੍ਹਾਂ ਮੁਕਾਬਲਿਆ ਵਿੱਚ ਜਜਾਂ ਦੀ ਭੁਮਿਕਾ ਸਟੇਟ ਐਵਾਰਡ ਸਿਧਾਰਥ ਚੰਦਰ, ਰਮੇਸ਼ ਕੁਮਾਰ, ਮੁਨੀਸ਼, ਵਿਧੀ ਕਲੋਤਰਾ, ਸ਼ਿਲਪੀ ਆਦਿ ਅਧਿਆਪਕਾਂ ਨੇ ਬਾ-ਖੂਬੀ ਨਿਭਾਈ ।

Advertisements


ਉਪ-ਜਿਲ੍ਹਾ ਸਿਖਿਆ ਅਧਿਕਾਰੀ ਰਾਜੇਸ਼ਵਰ ਸਲਾਰੀਆ ਨੇ ਦਸਿਆ ਕਿ ਅਜਿਹੇ ਮੁਕਾਬਲੇ ਕਰਵਾਉਣ ਨਾਲ ਵਿਦਿਆਰਥੀਆਂ ਦੀ ਪ੍ਰਤਿਭਾ ਵਿੱਚ ਨਿਖਾਰ ਆਉਂਦਾ ਹੈ ਅਤੇ ਉਨ੍ਹਾਂ ਅੰਦਰ ਛੁੱਟੀ ਪ੍ਰਤਿਭਾ ਬਾਹਰ ਆਉਂਦੀ ਹੈ। ਮੁੱਖ ਮਹਿਮਾਨਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਗਾਇਡ ਅਧਿਆਪਕਾਂ ਨੂੰ ਵੀ ਵਧਾਈ ਦਿਤੀ । ਇਸ ਮੋਕੇ ਕੋਸ਼ਲ ਸ਼ਰਮਾ, ਸਿਧਾਰਥ ਚੰਦਰ,ਰਾਜਨ, ਨੀਰਜ ਸ਼ਰਮਾ, ਰਿਤੇਸ਼, ਬ੍ਰਿਜਰਾਜ,ਮੁਨੀਸ਼, ਰਾਕੇਸ਼ ਪਠਾਨੀਆ ਆਦਿ ਅਧਿਆਪਕ ਹਾਜ਼ਰ ਸਨ ।
_______________________________

ਰਾਜਿੰਦਰ ਸਿੰਘ ਰਾਜਨ ਪਠਾਨਕੋਟ
ਮੋਬਾਇਲ ਫੋਨ ਨੰਬਰ 9417427656
email no: rajan_pathankot@yahoo.com

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply