ਪਠਾਨਕੋਟ : ਪ੍ਰਾਇਮਰੀ ਸਕੂਲ ਖੇਡ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ

ਬਲਾਕ ਨਰੋਟ ਜੈਮਲ ਸਿੰਘ ਦੇ ਦੋ ਰੋਜ਼ਾ ਪ੍ਰਾਇਮਰੀ ਸਕੂਲ ਖੇਡ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ

ਬਲਾਕ ਦੇ 200 ਦੇ ਕਰੀਬ ਬੱਚਿਆਂ ਨੇ ਦਿਖਾਈ ਆਪਣੀ ਪ੍ਰਤਿਭਾ।

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡੀਜੀ ਸਿੰਘ ਅਤੇ ਬੀਪੀਈਓ ਸ੍ਰੀ ਪੰਕਜ ਅਰੋੜਾ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ:- ਡੀਜੀ ਸਿੰਘ।

Advertisements

400 ਅਤੇ 200 ਮੀਟਰ ਦੌੜ ਵਿੱਚ ਅਬਦੁਲ ਮਦਾਰਪੁਰ ਨੇ ਕੀਤਾ ਪਹਿਲਾ ਸਥਾਨ ਹਾਸਲ।

Advertisements

ਤਾਰਾਗੜ੍ਹ / ਪਠਾਨਕੋਟ , 20 ਅਕਤੂਬਰ (ਰਾਜਿੰਦਰ ਰਾਜਨ ਬਿਊਰੋ  ) ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਨਰੋਟ ਜੈਮਲ ਸਿੰਘ ਦੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਮੁੰਡੇ ਦੇ ਖੇਡ ਮੈਦਾਨ ਵਿੱਚ ਬਲਾਕ ਖੇਡ ਅਫ਼ਸਰ ਗੁਰਸ਼ਰਨਜੀਤ ਕੌਰ ਦੀ ਅਗਵਾਈ ਹੇਠ ਸ਼ੁਰੂ ਹੋਏ ਦੋ ਰੋਜ਼ਾ ਖੇਡ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ ਹੋਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ ਦੇ ਵੱਖ ਸਕੂਲਾਂ ਦੇ ਲਗਭਗ 200 ਦੇ ਕਰੀਬ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

Advertisements


ਖੇਡ ਮੁਕਾਬਲਿਆਂ ਦੇ ਦੂਜੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀ.ਜੀ ਸਿੰਘ ਅਤੇ ਵਿਸ਼ੇਸ਼ ਮਹਿਮਾਨ ਬੀਪੀਈਓ ਸ੍ਰੀ ਪੰਕਜ ਅਰੋੜਾ ਅਤੇ ਐਸ.ਐਚ.ਓ ਤਾਰਾਗੜ੍ਹ ਸ੍ਰੀ ਨਵਦੀਪ ਸਿੰਘ ਨੇ ਰਿਬਨ ਕੱਟ ਕੇ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕੀਤੀ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡੀਜੀ ਸਿੰਘ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਆਪਣਾ ਅਹਿਮ ਯੋਗਦਾਨ ਪਾਉਂਦੀਆਂ ਹਨ। ਹਰੇਕ ਬੱਚੇ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਜ਼ਰੂਰ ਲੈਣਾ ਚਾਹੀਦਾ ਹੈ।

ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਬੀਪੀਈਓ ਸ੍ਰੀ ਪੰਕਜ ਅਰੋੜਾ ਅਤੇ ਬਲਾਕ ਖੇਡ ਅਫ਼ਸਰ ਗੁਰਸ਼ਰਨਜੀਤ ਕੌਰ ਨੇ ਦੱਸਿਆ ਕਿ ਅੰਡਰ 30 ਕਿਲੋਗ੍ਰਾਮ ਕੁਸ਼ਤੀਆਂ ਦੇ ਮੁਕਾਬਲਿਆਂ ਵਿੱਚ ਅਬਦੁਲ ਮਦਾਰਪੁਰ ਨੇ ਪਹਿਲਾ, ਅੰਡਰ 28 ਕਿਲੋਗ੍ਰਾਮ ਦੇ ਮੁਕਾਬਲੇ ਵਿੱਚ ਅਦਿਤਿਆ ਸੈਣੀ ਨੇ ਪਹਿਲਾ ਅਤੇ ਅੰਡਰ 25 ਕਿਲੋਗ੍ਰਾਮ ਦੇ ਮੁਕਾਬਲੇ ਵਿੱਚ ਕ੍ਰਿਸ਼ਨਾ ਅਦਾਲਤ ਗੜ੍ਹ ਨੇ ਪਹਿਲਾ, 400 ਮੀਟਰ ਦੌੜ ਮੁਕਾਬਲੇ ਵਿੱਚ ਅਬਦੁਲ ਮਦਾਰਪੁਰ ਨੇ ਪਹਿਲਾ, 200 ਮੀਟਰ ਦੌੜ ਵਿੱਚ ਅਬਦੁਲ ਮਦਾਰਪੁਰ ਨੇ ਪਹਿਲਾ ਅਤੇ 100 ਮੀਟਰ ਦੌੜ ਵਿੱਚ ਆਯੂਸ਼ ਝੇਲਾ ਆਮਦਾ ਗੁਰਦਾਸਪੁਰ ਨੇ ਪਹਿਲਾ, ਲੜਕੀਆਂ ਦੀ 400 ਮੀਟਰ ਦੌੜ ਵਿੱਚ ਖੁਸ਼ੀ ਮਦਾਰਪੁਰ ਨੇ ਪਹਿਲਾ, 200 ਮੀਟਰ ਦੌੜ ਵਿੱਚ ਖੁਸ਼ੀ ਮਦਾਰਪੁਰ ਨੇ ਪਹਿਲਾ ਅਤੇ 100 ਮੀਟਰ ਦੌੜ

ਵਿੱਚ ਤਨਵੀ ਤਾਰਾਗੜ੍ਹ ਨੇ ਪਹਿਲਾ ਸਥਾਨ, ਲੰਬੀ ਛਾਲ ਲੜਕਿਆਂ ਦੇ ਮੁਕਾਬਲੇ ਵਿੱਚ ਦਿਵਾਂਸ ਦਤਿਆਲ ਛੋੜੀਆਂ ਨੇ ਪਹਿਲਾ ਅਤੇ ਲੜਕੀਆਂ ਦੇ ਮੁਕਾਬਲੇ ਵਿੱਚ ਮਾਧਵੀ ਨੰਗਲ ਫ਼ਰੀਦਾ ਨੇ ਪਹਿਲਾ ਸਥਾਨ , ਸ਼ਾਟਪੁੱਟ ਮੁੰਡਿਆਂ ਦੇ ਮੁਕਾਬਲੇ ਵਿੱਚ ਅਬਦੁਲ ਮਦਾਰਪੁਰ ਨੇ ਪਹਿਲਾ ਅਤੇ ਕੁੜੀਆਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਲਲਿਤਾ ਝੇਲਾ ਆਮਦਾ ਗੁਰਦਾਸਪੁਰ ਨੇ ਪਹਿਲਾ ਸਥਾਨ, ਰੱਸਾਕਸ਼ੀ ਮੁੰਡਿਆਂ ਦੇ ਮੁਕਾਬਲੇ ਵਿੱਚ ਸੋਹਾਵੜਾ ਕਲਾਂ ਨੇ ਪਹਿਲਾ ਅਤੇ ਲੜਕੀਆਂ ਦੇ ਰੱਸਾਕਸ਼ੀ ਮੁਕਾਬਲੇ ਵਿੱਚ ਬਕਨੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ, ਬੀਪੀਈਓ ਸ੍ਰੀ ਪੰਕਜ ਅਰੋੜਾ ਅਤੇ ਖੇਡ ਕਮੇਟੀ ਵੱਲੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਪੰਕਜ ਸ਼ਰਮਾ ਐਮ.ਆਈ.ਐਸ. ਕੋਆਰਡੀਨੇਟਰ, ਹੈਡ ਟੀਚਰ ਅਜੇ ਮਹਾਜਨ,
ਸੀਐਚਟੀ ਸਰਵਜੀਤ ਕੌਰ, ਸੀਐਚਟੀ ਅੰਜੂ ਬਾਲਾ, ਪਵਨ ਕੁਮਾਰ, ਬਲਕਾਰ ਅੱਤਰੀ, ਦੀਪਕ ਸੈਣੀ, ਬਿਸੰਬਰ ਦਾਸ, ਰਾਕੇਸ਼ ਸੈਣੀ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ। (Atri)

 

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply