ਬ੍ਰਹਮਗਿਆਨ ਇਨਸਾਨ ਲਈ ਸਦੀਵੀ ਸੁੱਖ ਦਾ ਸ੍ਰੋਤ : ਮਹਾਤਮਾ ਗੋਬਿੰਦ ਸਿੰਘ

ਹੁਸ਼ਿਆਰਪੁਰ,( ਅਜੈ ਜੁਲਕਾ, ਸੁਖਵਿੰਦਰ ਸਿੰਘ) : ਸਤਿਗੁਰੂ ਦੁਆਰਾ ਦਿੱਤਾ ਬ੍ਰਹਮ ਗਿਆਨ ਇਨਸਾਨ ਲਈ ਸਦੀਵੀ ਸੁੱਖ ਦਾ ਸ੍ਰੋਤ ਹੈ, ਜੋ ਵੀ ਇਨਸਾਨ ਆਪਣੇ ਜੀਵਨ ਵਿਚ ਸਤਿਗੁਰੂ ਦੇ ਸੰਦੇਸ਼ ਨੂੰ ਵਿਸ਼ੇਸ਼ਤਾ ਦਿੰਦਾ ਹੈ, ਉਸਦਾ ਜੀਵਨ ਸੁਖਮਈ ਹੋ ਜਾਂਦਾ ਹੈ। ਉੱਕਤ ਪ੍ਰਵਚਨ ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਮਹਾਤਮਾ ਗੋਬਿੰਦ ਸਿੰਘ ਨੇ ਸੰਤ ਨਿਰੰਕਾਰੀ ਸਤਸੰਗ ਭਵਨ ਹੁਸ਼ਿਆਰਪੁਰ ਵਿਖੇ ਮੁਖੀ ਭੈਣ ਸੁਭਦਰਾ ਦੇਵੀ ਦੀ ਅਗਵਾਈ ਵਿਚ ਆਯੋਜਿਤ ਸੰਤ ਸਮਾਗਮ ਦੌਰਾਨ ਪ੍ਰਗਟ ਕੀਤੇ। ਉਨ•ਾਂ ਕਿਹਾ ਕਿ ਗੁਰੂ ਦਾ ਗਿਆਨ ਨਾਲ ਜੀਵਨ ਵਿਚ ਸਕਾਰਤਮਕ ਭਾਵਨਾਵਾਂ ਪੈਦਾ ਹੁੰਦੀਆਂ ਹਨ ਤੇ ਨਾਕਾਰਤਮਕ ਸੋਚ ਖਤਮ ਹੋ ਜਾਂਦੀ ਹੈ। ਜੀਵਨ ਵਿਚ ਸੁਕਰਾਨਾ ਕਰਨਾ ਇਨਸਾਨ ਸਿੱਖ ਜਾਂਦਾ ਹੈ।
ਇਨਸਾਨ ਦੀ ਸੋਚ ਮਾਇਆ ਤੋਂ ਉੱਪਰ ਉੱਠ ਜਾਂਦੀ ਹੈ ਤੇ ਇਸ ਨਿਰੰਕਾਰ ਨੂੰ ਜੀਵਨ ਦਾ ਅਧਾਰ ਬਣਾ ਕੇ ਚਲਦਾ ਹੈ। ਗੁਰੂ ਦੀ ਮਤ ਵਾਲਾ ਇਨਸਾਨ ਮਹਾਨ ਹੁੰਦਾ ਹੈ। ਨਾਮ ਧਨ ਵਾਲਾ ਇਨਸਾਨ ਦੀ ਸਹੀ ਅਰਥਾਂ ਵਿਚ ਸ਼ਾਹ ਹੁੰਦਾ ਹੈ। ਬ੍ਰਹਮ ਦਾ ਗਿਆਨ ਯੁੱਗਾ ਯੁੱਗਾ ਤੋਂ ਇਕੋ ਹੀ ਰਿਹਾ ਹੈ। ਵਖਰੇ ਵਖ ਪੈਂਗਬਰਾਂ ਦੇ ਸਮੇਂ ਸਮੇਂ ਤੇ ਰੂਪ ਬਦਲ ਕੇ ਇਹੀ ਇਕ ਬ੍ਰਹਮ ਗਿਆਨ ਵੰਡਿਆ ਤੇ ਇਨਸਾਨ ਨੂੰ ਮੁਲ ਨਿਰੰਕਾਰ ਨਾਲ ਜੋੜਿਆ। ਉਨ•ਾਂ ਕਿਹਾ ਕਿ ਜੀਵਨ ਦੀ ਯਾਤਰਾ ਨੂੰ ਤੈਅ ਕਰਦੇ ਹੋਏ ਗੁਰਮੁਖ ਇਸ ਨਿਰੰਕਾਰ ਦਾ ਹੀ ਸਹਾਰਾ ਲੈ ਕੇ ਚਲਦਾ ਹੈ। ਫਿਰ ਸਤਿਗੁਰੂ ਨਿਰੰਕਾਰ ਵੀ ਆਪਣੇ ਭਗਤ ਦੀ ਲਾਜ਼ ਰਖਦਾ ਹੈ। ਗੁਰਸਿੱਖ ਸਾਕਾਰ ਰੂਪ ਵਿਚ ਸਤਿਗੁਰੂ ਦੇ ਬਚਨਾਂ ਨੂੰ ਮੰਨ ਕੇ ਨਿਰੰਕਾਰ ਦੀ ਭਗਤੀ ਕਰਦਾ ਹੈ।

ਫਿਰ ਇਹੋ ਜਿਹੇ ਭਗਤਾਂ ਤੋਂ ਨਿਰੰਕਾਰ ਵੀ ਬਲਿਹਾਰੇ ਜਾਂਦਾ ਹੈ। ਇਹੋ ਜਿਹੇ ਭਗਤ ਦੇ ਜੀਵਨ ਵਿਚ ਸਦਾ ਸੁੱਖ ਤੇ ਆਨੰਦ ਬਣੇ ਰਹਿੰਦੇ ਹਨ ਤੇ ਇਸਦਾ ਲੋਕ ਤੇ ਪਰਲੋਕ ਦੋਨੋਂ ਸਵਰ ਜਾਂਦੇ ਹਨ। ਇਸ ਤੋਂ ਪਹਿਲਾਂ ਮੁੱਖੀ ਭੈਣ ਸੁਭਦਰਾ ਦੇਵੀ ਜੀ ਨੇ ਮੰਡਲ ਪ੍ਰਧਾਨ ਮਹਾਤਮਾ ਗੋਬਿੰਦ ਸਿੰਘ ਤੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply