ਹੁਸ਼ਿਆਰਪੁਰ (ਆਦੇਸ਼ ) : ਪੰਜਾਬ ਵਿਚ 1 ਜੂਨ ਨੂੰ ਹੋਣ ਵਾਲੇ ਮਤਦਾਨ ਦੇ ਲਈ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਲੋਕ ਸਭ ਹਲਕੇ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿਚ ਪਾਰਟੀ ਵਲੋਂ ਵੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜ਼ਿਮਪਾ ਅਤੇ ਆਪ ਦੇ ਬਾਕੀ MLA , ਕੋਸ਼ਿਸ਼ ਸੰਸਥਾ ਦੀ ਚੇਅਰਪਰਸਨ ਮੈਡਮ ਸੋਨੀਆ ਅਤੇ ਆਪ ਨੇਤਾ ਡਾਕਟਰ ਜਤਿੰਦਰ ਕੁਮਾਰ ਅਤੇ DR ਇਸ਼ਾਂਕ, DR ਸ਼ਿਵ ਕੁਮਾਰ, ਬਲਵਿੰਦਰ ਬਿੰਦੀ ਤੇ ਹੋਰ ਨੇਤਾ ਤੇ ਵਰਕਰ ਧੜਾ- ਧੜ ਚੋਣ ਪ੍ਰਚਾਰ ਚ ਲਗੇ ਹੋਏ ਹਨ।
ਇਕ ਖਾਸ ਮੁਲਾਕਾਤ ਦੌਰਾਨ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਸੰਵਿਧਾਨ ਨੂੰ ਬਦਲਣ ਦੀ ਪੂਰੀ ਤਿਆਰੀ ਕਰ ਲਈ ਗਈ ਹੈਂ ਅਤੇ ਸਾਡੇ ਦੇਸ਼ ਨੂੰ, ਸਾਡੇ ਸੰਵਿਧਾਨ ਨੂੰ ਬਚਾਉਣ ਲਈ, ਸਾਡੇ ਕਿਸਾਨਾਂ ਨੂੰ ਬਚਾਉਣ ਲਈ ਸਾਡੇ ਕੋਲ ਇਹ ਆਖਰੀ ਮੌਕਾ ਹੈ। ਇਹੀ ਮੌਕਾ ਹੈ ਹੈਂ ਕਿ ਅਸੀਂ ਕੇਂਦਰ ਵਿਚ ਭਾਜਪਾ ਨੂੰ ਇਸ ਵਾਰ ਨਾ ਆਉਣ ਦਈਏ ਅਤੇ ਇਸ ਦੇ ਲਈ ਜ਼ਰੂਰੀ ਹੈਂ ਕਿ ਆਮ ਆਦਮੀ ਪਾਰਟੀ ਦੇ ਸਭ ਉਮੀਦਵਾਰ ਜਿਤਾਏ ਜਾਣ |
ਇਸ ਦੌਰਾਨ DR ਇਸ਼ਾਂਕ ਤੇ DR ਜਤਿੰਦਰ ਨੇ ਕਿਹਾ ਕਿ ਇਸ ਵਾਸਤੇ ਤੁਸੀਂ ਸਾਰੇ ਇਕ ਜੁੱਟ ਹੋ ਕੇ ਡਾ ਰਾਜ ਨੂੰ ਵੋਟ ਕਰੋ, ਹੋਰਨਾਂ ਤੋਂ ਵੀ ਕਰਾਓ| ਉਹਨਾਂ ਕਿਹਾ ਝੂਠ ਦੀ ਪੰਡ ਮੋਦੀ ਸਰਕਾਰ ਨੇ ਕਿਸਾਨਾਂ ਨੂੰ MSP ਦੇ ਲਾਰੇ ਲਾਏ ਪਰ ਫਿਰ MSP ਦੇਣਾ ਤਾਂ ਦੂਰ, ਉਹਨਾਂ ਨੂੰ ਕਾਲੇ ਕਾਨੂੰਨ ‘ਤੇ ਲਾਠੀਆਂ ਮਾਰੀਆਂ ਗਈਆਂ | ਕਿਸਾਨ ਅੰਦੋਲਨ ਦੌਰਾਨ 750 ਕਿਸਾਨਾਂ ਦੀ ਕੁਰਬਾਨੀ ਦਾ ਬਦਲਾ ਅੱਜ ਅਸੀਂ ਆਪਣੀ ਵੋਟ ਨਾਲ ਲੈਣਾ ਹੈ|
ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਹੈ ਕਿ ਉਹਨਾਂ ਮੁਕੇਰੀਆਂ ਦੇ ਰਾਜਪੂਤ ਸਮਾਜ ਨੂੰ ਦੱਸਿਆ ਕਿ ਗੁਜਰਾਤ ਵਿਚ ਭਾਵਨਾਗਾਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਰਾਜਪੂਤਾਂ ਨੇ ਵੀ ਇਸ ਵਾਰ ਮੋਦੀ ਸਰਕਾਰ ਤੋਂ ਕਿਨਾਰਾ ਕਰ ਲਿਆ ਹੈ ਕਿਉਂਕਿ ਭਾਜਪਾ ਕੈਬਿਨੇਟ ਮੰਤਰੀ ਪ੍ਰਸ਼ੋਤਮ ਰੁਪਾਲਾ ਦੁਆਰਾ ਰਾਜਪੂਤ ਬਹੂ ਬੇਟੀਆਂ ‘ਤੇ ਗ਼ਲਤ ਤੰਜ ਕੀਤੇ ਗਏ | ਇਸ ਦਾ ਨਤੀਜਾ ਇਹ ਨਿਕਲਿਆ ਕਿ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਗੁਜਰਾਤ ਦੇ ਰਾਜਪੂਤਾਂ ਨੇ ਭਾਜਪਾ ਨੂੰ ਉਸਦੀ ਔਕਾਤ ਦਿਖਾ ਦਿੱਤੀ ਹੈ ਤੇ ਹੁਣ ਵੱਡੀ ਗਿਣਤੀ ਚ ਕੰਢੀ ਖੇਤਰ ਦੇ ਨਿਵਾਸੀ ਵੀ 1 ਜੂਨ ਨੂੰ ਭਾਜਪਾ ਨੂੰ ਬਾਹਰ ਦਾ ਰਸਤਾ ਦਿਖੋਉਣਗੇ। ਰਾਜਪੂਤ ਬਿਰਾਦਰੀ ਬਾਰੇ ਇਸ ਮੌਕੇ ‘ਤੇ ਡਾ ਰਾਜ ਨੇ ਆਮ ਲੋਕਾਂ ਬਾਰੇ ਕਿਹਾ ਕਿ ਇਸ ਖੇਤਰ ਦੀਆਂ ਕੁਝ ਮੰਗਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂ ਕਰਵਾਇਆ ਹੈ ਅਤੇ ਕਿਹਾ ਕਿ ਪਾਰਟੀ ਵਲੋਂ ਮੈਂ ਆਪਣੇ ਜ਼ਿਲਾ ਹੁਸ਼ਿਆਰਪੁਰ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਇਹਨਾਂ ਨੂੰ ਹੱਲ ਕਰਾਂਗੇ, ਤੇ ਵਿਕਾਸ ਚ ਕੋਈ ਕਮੀ ਨਹੀਂ ਛੱਡਾਂਗੇ |
ਡਾ. ਰਾਜ ਕੁਮਾਰ ਨੇ ਕਿਹਾ ਕਿ ਏਮਸ ਹੌਸਪੀਟਲ ਜੋ ਕਿ ਪਹਿਲਾਂ ਮੁਕੇਰੀਆਂ ਵਿਚ ਆਣਾ ਸੀ, ਉਹ ਬਾਦਲ ਪਰਿਵਾਰ ਨੂੰ ਖੁਸ਼ ਕਰਣ ਲਈ ਬਠਿੰਡਾ ਵਿਚ ਬਣਾ ਦਿੱਤਾ ਗਿਆ, ਇਸ ਲਈ ਮੈਡੀਕਲ ਸਹੂਲਤਾਂ ਨੂੰ ਬਿਹਤਰ ਕਰਨ ਲਈ ਇਸੇ ਪੱਧਰ ਦਾ ਹਸਪਤਾਲ ਅਸੀਂ ਇਥੇ ਲਿਆਉਣਾ ਹੈ | ਪਹਾੜੀ ਇਲਾਕਾ ਹੋਣ ਕਾਰਣ ਇਥੇ ਰੁਜ਼ਗਾਰ ਦੀ ਵੀ ਸਮੱਸਿਆ ਹੈ ਜਿਸ ਲਈ ਹਿਮਾਚਲ ਦੀ ਤਰਜ਼ ‘ਤੇ ਇਥੇ ਇੰਡਸਟਰੀ ਲਿਆਈ ਜਾਵੇਗੀ |
ਡਾ ਰਾਜ ਨੇ ਕਿਹਾ ਕਿ ਇਸ ਖੇਤਰ ਵਿਚ ਰਿਟਾਇਰਡ ਸਰਵਿਸ ਮੈਨ ਬਹੁਤ ਨੇ ਤੇ ਸਾਰੇ ਹੀ ਅਗਨੀਵੀਰ ਯੋਜਨਾ ਤੋਂ ਬਹੁਤ ਦੁਖੀ ਨੇ ‘ਤੇ ਭਾਜਪਾ ਨੂੰ ਉਖਾੜ ਸਿੱਟਣ ਨੂੰ ਤਿਆਰ ਬੈਠੇ ਨੇ | ਡਾ. ਰਾਜ ਕੁਮਾਰ ਨੇ ਰੈਲੀ ,ਰੋਡ ਸ਼ੋਅ, ਅਤੇ ਵੱਖ ਵੱਖ ਪਿੰਡਾਂ ਚੋਂ ਵਿਚ ਉਮੜੇ ਜਨ ਸੈਲਾਬ ਦਾ ਧੰਨਵਾਦ ਕੀਤਾ ਜੋ ਇੰਨੀ ਭਖਦੀ ਗਰਮੀ ਵਿਚ ਵੀ ਉਹਨਾਂ ਨਾਲ ਆਪਣਾ ਸਮਰਥਨ ਜਤਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ | ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਅਤੇ ਮੁਕੇਰੀਆਂ ਦੇ ਹਲਕਾ ਇੰਚਾਰਜ ਜੀ.ਐਸ. ਮੁਲਤਾਨੀ ਦੇ ਨਾਲ ਨਾਲ ਹਲਕੇ ਦੇ ਸਾਰੇ ਆਮ ਆਦਮੀ ਪਾਰਟੀ ਨੇਤਾ, ਅਹੁਦੇਦਾਰ ਅਤੇ ਪਾਰਟੀ ਵਰਕਰ ਆਮ ਆਦਮੀ ਪਾਰਟੀ ਲਈ ਦਿਨ ਰਾਤ ਇਕ ਕਰ ਰਹੇ ਹਨ ।
- ਪੰਜਾਬ ‘ਚ 8 ਜਨਵਰੀ ਤਕ ਨਹੀਂ ਚੱਲਣਗੀਆਂ PRTC ਤੇ PUNBUS ਦੀਆਂ ਬੱਸਾਂ
- ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ‘ਤੇ ਅੱਜ ਪੰਜਾਬ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਠੱਪ, ਕਿਸਾਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ, ਕਿ ‘ਉਹ
- Breaking news :: Tragic Plane Crash in South Korea Claims at Least 62 Lives
- ਸੁਪਰੀਮ ਕੋਰਟ ਨੇ ਕਿਸਾਨ ਆਗੂਆਂ ਨੂੰ ਲਗਾਈ ਫਟਕਾਰ, ਕਿਹਾ, ਉਨ੍ਹਾਂ ਦੇ ਸ਼ੁਭਚਿੰਤਕ ਨਹੀਂ
- DC_Komal_Mittal :: ਪੰਜਾਬ ਇਲੈਕਸ਼ਨ ਕੁਇੱਜ਼-2025’ ਆਨਲਾਈਨ ਮੁਕਾਬਲੇ, 17 ਜਨਵਰੀ ਤੱਕ ਕਰਵਾਈ ਜਾ ਸਕਦੀ ਆਨਲਾਈਨ ਰਜਿਸਟ੍ਰੇਸ਼ਨ
- ਪੰਜਾਬ ਚ ਅਗਲੇ 72 ਘੰਟਿਆਂ ’ਚ ਸੰਘਣੀ ਧੁੰਦ ਦੇ ਅਸਾਰ
- ਪੰਜਾਬ ‘ਚ 8 ਜਨਵਰੀ ਤਕ ਨਹੀਂ ਚੱਲਣਗੀਆਂ PRTC ਤੇ PUNBUS ਦੀਆਂ ਬੱਸਾਂ
- ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ‘ਤੇ ਅੱਜ ਪੰਜਾਬ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਠੱਪ, ਕਿਸਾਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ, ਕਿ ‘ਉਹ
- Breaking news :: Tragic Plane Crash in South Korea Claims at Least 62 Lives
- ਸੁਪਰੀਮ ਕੋਰਟ ਨੇ ਕਿਸਾਨ ਆਗੂਆਂ ਨੂੰ ਲਗਾਈ ਫਟਕਾਰ, ਕਿਹਾ, ਉਨ੍ਹਾਂ ਦੇ ਸ਼ੁਭਚਿੰਤਕ ਨਹੀਂ
- DC_Komal_Mittal :: ਪੰਜਾਬ ਇਲੈਕਸ਼ਨ ਕੁਇੱਜ਼-2025’ ਆਨਲਾਈਨ ਮੁਕਾਬਲੇ, 17 ਜਨਵਰੀ ਤੱਕ ਕਰਵਾਈ ਜਾ ਸਕਦੀ ਆਨਲਾਈਨ ਰਜਿਸਟ੍ਰੇਸ਼ਨ
- ਪੰਜਾਬ ਚ ਅਗਲੇ 72 ਘੰਟਿਆਂ ’ਚ ਸੰਘਣੀ ਧੁੰਦ ਦੇ ਅਸਾਰ
EDITOR
CANADIAN DOABA TIMES
Email: editor@doabatimes.com
Mob:. 98146-40032 whtsapp