Latest-ਅਮਰੀਕਾ ‘ਚ ਇਕੋ ਦਿਨ ਦੋ ਥਾਂ ਚਲੀਆ ਗੋਲੀਆਂ, 24 ਘੰਟਿਆਂ ‘ਚ 30 ਲੋਕ ਮਰੇ 26 ਜ਼ਖ਼ਮੀ

ਸ਼ਿਕਾਗੋ : ਅਮਰੀਕਾ ਦੇ ਓਹੀਓ ਸੂਬੇ ਵਿੱਚ ਗੋਲ਼ੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਘਟਨਾ ਡੇਅਟਨ ਸ਼ਹਿਰ ਵਿੱਚ ਵਾਪਰੀ, ਜਿਸ ਵਿੱਚ 16 ਜਣੇ ਜ਼ਖ਼ਮੀ ਵੀ ਹੋਏ ਹਨ।

 

ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜੀ ਗੋਲ਼ੀਬਾਰੀ ਦੀ ਘਟਨਾ ਹੈ।

ਡੇਅਟਨ ਪੁਲਿਸ ਘਟਨਾ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਗੋਲ਼ੀਬਾਰੀ ਸ਼ਹਿਰ ਦੇ ਡਾਊਨਟਾਊਨ ਇਲਾਕੇ ਵਿੱਚ ਸ਼ਨੀਵਾਰ ਦੇਰ ਰਾਤ ਤਕਰੀਬਨ ਇੱਕ ਵਜੇ ਵਾਪਰੀ। ਘਟਨਾ ‘ਤੇ ਪੁਲਿਸ ਦੇ ਨਾਲ ਨਾਲ ਐਫਬੀਆਈ ਦੀਆਂ ਟੀਮਾਂ ਵੀ ਪਹੁੰਚੀਆਂ ਹਨ।

Advertisements

ਵਾਸ਼ਿੰਗਟਨ : ਅਮਰੀਕਾ ਵਿੱਚ ਇੱਕ ਵਾਰ ਫਿਰ ਤੋਂ ਗੋਲ਼ੀਬਾਰੀ ਦੀ ਘਟਨਾ ਦੇਖਣ ਨੂੰ ਮਿਲੀ ਹੈ। ਟੈਕਸਸ ਸੂਬੇ ਦੇ ਅਲ ਪਾਸੋ ਵਿੱਚ ਬਣੇ ਹੋਏ ਵਾਲਮਾਰਟ ਸ਼ਾਪਿੰਗ ਸੈਂਟਰ ਵਿੱਚ ਇੱਕ ਗੋਰੇ ਵਿਅਕਤੀ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਘੱਟੋ-ਘੱਟੋ 20 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸਥਾਨਕ ਪੁਲਿਸ ਨੇ ਇਸ ਘਟਨਾ ਮਗਰੋਂ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Advertisements

ਸਥਾਨਕ ਸ਼ਨੀਵਾਰ ਬਾਅਦ ਦੁਪਹਿਰ ਸਮੇਂ ਵਾਪਰੀ ਘਟਨਾ ਵਿੱਚ 26 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਹਮਲਾਵਰ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਹੱਥ ਵਿੱਚ ਬੰਦੂਕ ਫੜੀ ਗੋਲ਼ੀਆਂ ਚਲਾ ਰਿਹਾ ਹੈ।

Advertisements

ਸਥਾਨਕ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਮਲਾਵਰ ਦੀ ਉਮਰ 21 ਸਾਲ ਹੈ। ਉਸ ਦੇ ਹੱਥ ਵਿੱਚ AK 47 ਜਿਹੀ ਕੋਈ ਆਟੋਮੈਟਿਕ ਰਾਈਫਲ ਫੜੀ ਹੋਈ ਹੈ। ਉਹ ਪੂਰੀ ਤਿਆਰੀ ਨਾਲ ਆਇਆ ਜਾਪਦਾ ਹੈ, ਸ਼ਾਇਦ ਇਸ ਲਈ ਆਪਣੇ ਕੰਨਾਂ ਨੂੰ ਗੋਲ਼ੀਆਂ ਦੀ ਆਵਾਜ਼ ਤੋਂ ਬਚਾਉਣ ਲਈ ਵਿਸ਼ੇਸ਼ ਢੱਕਣ ਵੀ ਪਾਏ ਹੋਏ ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply