latest : ਭਾਰਤੀ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਮਲੇ ਕੀਤੇ ਅਤੇ ਕਈ ਅੱਤਵਾਦੀ ਅੱਡਿਆਂ ਨੂੰ ਤਬਾਹ ਕਰ ਦਿੱਤਾ

ਨਵੀਂ ਦਿੱਲੀ: ਪਾਕਿਸਤਾਨ ਦੀ ਤਰਫੋਂ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਭਾਰਤੀ ਫੌਜ ਨੇ ਵੱਡੀ ਕਾਰਵਾਈ ਕੀਤੀ ਹੈ। ਫੌਜ ਨੇ ਤੰਗਧਾਰ ਸੈਕਟਰ ਵਿੱਚ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਹਮਲੇ ਕੀਤੇ ਅਤੇ ਕਈ ਅੱਤਵਾਦੀ ਅੱਡਿਆਂ ਨੂੰ ਤਬਾਹ ਕਰ ਦਿੱਤਾ। ਭਾਰਤੀ ਜਵਾਨਾਂ ਨੇ ਇਸ ਦੌਰਾਨ ਆਰਟਿਲਰੀ ਬੰਦੂਕਾਂ ਦੀ ਵੀ ਵਰਤੋਂ ਕੀਤੀ। ਇਸ ਕਾਰਵਾਈ ਵਿੱਚ ਪਾਕਿਸਤਾਨੀ ਫੌਜ ਦੇ ਜਵਾਨ ਸਮੇਤ 20 ਤੋਂ ਵੱਧ ਅੱਤਵਾਦੀ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ।

ਭਾਰਤੀ ਜਵਾਨਾਂ ਨੇ ਸਰਹੱਦ ਪਾਰ ਨਹੀਂ ਕੀਤੀ, ਬਲਕਿ ਆਰਟਿਲਰੀ ਬੰਦੂਕ ਦਾ ਇਸਤੇਮਾਲ ਕਰਕੇ ਅੱਤਵਾਦੀ ਕੈਂਪਾਂ ਨੂੰ ਨਸ਼ਟ ਕੀਤਾ ਹੈ। ਸੂਤਰਾਂ ਅਨੁਸਾਰ, ਭਾਰਤੀ ਫੌਜ ਨੇ ਨੀਲਮ ਘਾਟੀ ਵਿਚਲੇ ਸੱਤ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਅੰਤਮੁਕਾਮ ਸਥਿਤ ਜ਼ਿਲ੍ਹਾ ਮਿਲਟਰੀ ਹੈੱਡਕੁਆਰਟਰ ਵੀ ਫੌਜ ਦੀ ਕਾਰਵਾਈ ਦੀ ਜ਼ਦ ਵਿੱਚ ਆ ਗਏ, ਜਿਸ ਕਾਰਨ ਪਾਕਿਸਤਾਨੀ ਰੇਂਜਰਾਂ ਦਾ ਵੱਡਾ ਨੁਕਸਾਨ ਹੋਇਆ ਹੈ।

Related posts

Leave a Reply