ਭਾਜਪਾ ਚ ਮਚਿਆ ਹੜਕੰਪ, ਕਾਂਗਰਸ ਨੇ ਗੋਆ ਚ ਸਰਕਾਰ ਬਣਾਉਣ ਦਾ ਦਾਅਵਾ ਠੋਕਿਆ

ਗੋਆ– ਭਾਜਪਾ ਚ ਨਵੀਂ ਦਿੱਲੀ ਤੋਂ ਲੈ ਕੇ ਗੋਆ ਤੱਕ ਹੜਕੰਪ ਮਚ ਗਿਆ ਹੈ। ਮੁੱਖ ਮੰਤਰੀ ਮਨੋਹਰ ਪਾਰਿਕਰ ਦੀ ਸੇਹਤ ਤੇ ਕੁਝ ਹੋਰਨਾਂ ਕਾਰਣਾਂ ਨੂੰ ਲੈ ਕੇ ਕਾਂਗਰਸ ਨੇ ਕਾਂਗਰਸ ਨੇ ਗੋਆ ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ।

ਕਾਂਗਰਸ ਦੇ ਇਸ ਦਾਅਵੇ ਨਾਲ ਰਾਜਨੀਤਿਕ ਸਰਗਰਮੀਆਂ ਤੇਜ ਹੋ ਗਈਆਂ ਹਨ। ਕਾਂਗਰਸ ਪਾਰਟੀ ਕੋਲ ਕੁਲ 16 ਵਿਧਾਇਕ ਹਨ ਜਿੱਨਾਂ ਵਿਚੋਂ 14 ਵਿਧਾਇਕਾਂ ਨੇ ਰਾਜਪਾਲ ਭਵਨ ਵਿੱਚ ਪੱਤਰ ਦੇ ਦਿੱਤਾ। ਹਾਲਾਂਕਿ ਰਾਜਪਾਲ ਉੱਥੇ ਮੌਜੂਦ ਨਹੀਂ ਸਨ। ਗੋਆ ਚ ਕੁੱਲ 40 ਸੀਟਾਂ ਹਨ। ਇੱਨਾਂ ਵਿਚੋਂ 14 ਸੀਟਾਂ ਭਾਜਪਾ ਕੋਲ ਹਨ ਜਦੋਂ ਕਿ ਉਸਦੇ ਕੋਲ ਉਸਦੀ ਸਹਿਯੋਗੀ ਪਾਰਟੀਆਂ ਗੋਆ ਫਾਰਵਰਡ ਪਾਰਟੀ ਅਤੇ ਮਹਾਂ-ਰਾਸ਼ਟਰਵਾਗੀ ਗੋਮਾਂਤਕ ਪਾਰਟੀ  ਕੋਲ 3-3 ਵਿਧਾਇਕ ਹਨ ਤੇ ਬਾਕੀ ਕਾਂਗਰਸ ਤੋਂ ਅਲਾਵਾ ਅਜਾਦ ਹਨ।

ਸੂਤਰਾਂ ਅਨੁਸਾਰ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਚ ਇੱਕ ਨੇ ਕਾਂਗਰਸ ਨੂੰ ਅੰਦਰਖਾਤੇ ਸਮਰਥਨ ਦੇ ਦਿੱਤਾ ਹੈ ਤੇ ਅਜਾਦ ਵਿਧਾਇਕ ਵੀ ਕਾਂਗਰਸ ਦੀ ਤੇ ਨਜਰ ਰੱਖ ਰਹੇ ਹਨ। ਮਨੋਹਰ ਪਾਰਿਕਰ ਦਿੱਲੀ ਜੇਰੇ-ਇਲਾਜ ਹਨ ਹਾਂਲਾਂਕਿ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਹ ਸੇਹਤਯਾਬ ਹਨ। ਆਨਨ-ਫਾਨਨ ਚ ਭਾਜਪਾ ਕੌਮੀ ਪ੍ਰਦਾਨ ਅਮਿਤ ਸ਼ਾਹ ਨੇ ਕੇਂਦਰੀ ਸੜਕ ਤੇ ਆਵਜਾਈ ਨਿਤਿਨ ਗਡਕਰੀ ਨੂੰ ਗੋਆ ਰਵਾਨਾ ਕਰ ਦਿੱਤਾ ਹੈ।

Advertisements

 

ਚਰਚਾ ਇਹ ਵੀ ਹੈ ਕਿ ਭਾਜਪਾ ਆਪਣੀ ਲਾਜ ਬਚਾਉਣ ਲਈ ਕੁਝ ਕਾਂਗਰਸੀ ਵਿਧਾਇਕਾਂ ਤੇ ਡੋਰੇ ਪਾ ਰਹੀ ਹੈ। ਉਧਰ ਕਾਂਗਰਸ ਦੇ ਗੋਆ ਇੰਚਾਰਜ ਏ. ਚੇਲਾ ਕੁਮਾਰ ਨੇ ਕਿਹਾ ਹੈ ਕਿ ਪਾਰਿਕਰ ਸਰਕਾਰ ਨੇ ਉਂਨਾ ਦੇ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਦਿਗਾਂਬਰ ਕਾਮਤ ਨੂੰ ਇੱਕ ਝੂਠੇ ਸਕੈਂਡਲ ਚ ਫਸਾ ਦਿੱਤਾ ਸੀ। ਉਂਨਾ ਦਾਵਾ ਕੀਤਾ ਕਿ ਕਾਂਗਸ ਇੱਕਜੁੱਟ ਹੈ ਤੇ ਲੋੜੀਂਦਾ ਬਹੁਮਤ ਉਂਨਾਂ ਕੋਲ ਹੈ।

Advertisements

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply