latest : ਮੋਬਾਇਲ ਐਪ ਜ਼ਰੀਏ ਕੀਤੀ ਜਾ ਰਹੀ ਹੈ 7ਵੀਂ ਆਰਥਿਕ ਗਣਨਾ

-ਜ਼ਿਲ•ਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ
HOSHIARPUR (ADESH PARMINDER SINGH)
ਉਪ ਅਰਥ ਅੰਕੜਾ ਅਤੇ ਸਲਾਹਕਾਰ ਸ੍ਰੀ ਰਵਿੰਦਰ ਪਾਲ ਦੱਤਾ ਨੇ ਦੱਸਿਆ ਕਿ ਮਨਿਸਟਰੀ ਆਫ਼ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ (ਮੋਸਪੀ) ਵਲੋਂ ਜ਼ਿਲ•ੇ ਵਿੱਚ 7ਵੀਂ ਆਰਥਿਕ ਗਣਨਾ ਕਰਵਾਈ ਜਾ ਰਹੀ ਹੈ। ਉਨ•ਾਂ ਕਿਹਾ ਕਿ ਕਾਗਜ਼ ਅਤੇ ਸਮੇਂ ਦੀ ਬੱਚਤ ਲਈ ਇਸ ਵਾਰ ਇਹ ਕੰਮ ਮੋਬਾਇਲ ਐਪ ਜ਼ਰੀਏ ਕੀਤਾ ਜਾ ਰਿਹਾ ਹੈ। ਸ੍ਰੀ ਦੱਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਸਪੀ ਨੇ ਸੀ.ਐਸ.ਸੀ.,  ਈ-ਗਵਰਨੈਂਸ ਸਰਵਿਸਿਜ਼ ਇੰਡੀਆ ਲਿਮਟਿਡ, ਇਲੈਕਟ੍ਰੋਨਿਕਸ ਅਤੇ ਇਨਫਾਰਮੇਸ਼ਨ ਟੈਕਨੋਲਜੀ ਮੰਤਰਾਲੇ ਨਾਲ 7ਵੀਂ ਆਰਥਿਕ ਗਣਨਾ ਦੀ ਇੰਪਲੀਮੈਟਿੰਗ ਏਜੰਸੀ ਵਜੋਂ ਭਾਈਵਾਲ ਕੀਤੀ ਹੈ। ਉਨ•ਾਂ ਦੱਸਿਆ ਕਿ ਸੀ.ਐਸ.ਸੀ. ਵਲੋਂ ਲਗਾਏ ਗਏ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਡਾਟਾ ਲੈਣ, ਪੁਸ਼ਟੀਕਰਨ, ਰਿਪੋਰਟ ਤਿਆਰ ਕਰਨ ਅਤੇ ਇਸ ਸਬੰਧੀ ਤਿਆਰ ਕੀਤੀ ਮੋਬਾਇਲ ਐਪਲੀਕੇਸ਼ਨ ਦੀ ਵਰਤੋਂ ਦੀ ਸਿਖਲਾਈ ਦਿੱਤੀ ਗਈ ਹੈ।

ਉਪ ਅਰਥ ਅੰਕੜਾ ਅਤੇ ਸਲਾਹਕਾਰ ਨੇ ਦੱਸਿਆ ਕਿ ਇਸ ਗਣਨਾ ਤਹਿਤ ਘਰ-ਘਰ ਜਾ ਕੇ ਸਰਵੇਖਣ ਕਰਕੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਘਰੇਲੂ ਅਤੇ ਵਪਾਰਕ ਅਦਾਰਿਆਂ ਦੇ ਇਕੱਠੇ ਕੀਤੇ ਡਾਟੇ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਕੇਵਲ ਵਿਕਾਸ ਯੋਜਨਾਵਾਂ ਬਣਾਉਣ ਅਤੇ ਅੰਕੜਿਆਂ ਦੇ ਉਦੇਸ਼ ਲਈ ਇਸਤੇਮਾਲ ਕੀਤਾ ਜਾਵੇਗਾ।

ਗਿਣਤੀਕਾਰਾਂ ਵਲੋਂ ਇਕੱਤਰ ਕੀਤੇ ਗਏ ਡਾਟੇ ਨੂੰ ਸੁਪਰਵਾਈਜ਼ਰਾਂ ਵਲੋਂ ਸਬੰਧਤ ਘਰਾਂ ਅਤੇ ਅਦਾਰਿਆਂ ਵਿੱਚ ਜਾ ਕੇ ਪੁਸ਼ਟੀਕਰਨ ਉਪਰੰਤ ਤਸਦੀਕ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸੀ.ਐਸ.ਸੀ. ਵਲੋਂ ਲਗਾਏ ਗਏ ਇਹ ਗਿਣਤੀਕਾਰ ਅਤੇ ਸੁਪਰਵਾਈਜ਼ਰਾਂ ਨੂੰ ਡਾਟਾ ਲੈਣ ਅਤੇ ਪੁਸ਼ਟੀ ਤਿਆਰ ਕਰਨ, ਰਿਪੋਰਟ ਤਿਆਰ ਕਰਨ ਲਈ ਜ਼ਿਲ•ਾ ਹੁਸ਼ਿਆਰਪੁਰ ਵਿਖੇ 234 ਸੁਪਰਵਾਈਜ਼ਰ ਅਤੇ 655 ਗਿਣਤੀਕਾਰ ਨਿਯੁਕਤ ਕੀਤੇ ਗਏ ਹਨ। ਉਨ•ਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੂੰ ਪੂਰਾ ਸਹਿਯੋਗ ਦੇਣ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply