BREAKING : स्मार्ट राशन कार्ड धारकों को किया जाएगा 2 लाख 25 हजार क्विंटल गेहूं का वितरण- श्रीमती ईशा कालिया

– 62 ई-पॉज मशीने व 62 स्पैशल भार तोलने वाली मशीनों से किया जा रहा है नि:शुल्क गेहूं का वितरण
– परिवार के प्रति सदस्य को 30 किलो के हिसाब से दिया जा रहा है गेहूं: डिप्टी कमिश्नर
होशियारपुर, 3 फरवरी: (ADESH)
पंजाब सरकार की ओर से जरु रतमंदों के लिए नि:शुल्क गेहूं की दी जा रही सुविधा के अंतर्गत जिला होशियारपुर में गेहूं का वितरण 62 ई-पॉज मशीनों के माध्यम से किया जा रहा है। इसके अलावा गेहूं तोलने के लिए 62 स्पैशल भार तोलक मशीने भी खाद्य व आपूर्ति विभाग के पास उपलब्ध है। इस संबंधी जानकारी देते हुए डिप्टी कमिश्नर श्रीमती ईशा कालिया ने कहा कि पंजाब सरकार की योजना के अंतर्गत जिले के स्मार्ट कार्ड धारक लाभार्थियों को 2 लाख 25 हजार क्विंटल गेहूं वितरण किया जाना है और यह गेहूं वितरण की शुरु आत कैबिनेट मंत्री श्री सुंदर शाम अरोड़ा की ओर से किया जा चुका है।
श्रीमती ईशा कालिया ने बताया कि जिले में 1 लाख 92 हजार 500 लाभार्थी स्मार्ट राशन कार्ड धारक है, जिनको ई-पॉज मशीनों के माध्यम से गेहूं वितरित किया जा रहा है। उन्होंने बताया कि परिवार के प्रति सदस्य को 30 किलो के हिसाब से गेहूं वितरण किया जा रहा है और अब तक 14 हजार 100 क्विंटल गेहूं वितरित किया जा चुका है। उन्होंने बताया कि अंत्योदय कैटागिरी के परिवारों को 2 क्विंटल 10 किलो प्रति परिवार गेहूं वितरित किया जा रहा है। उन्होंने जिला के खाद्य व आपूर्ति विभाग को हिदायत करते हुए कहा कि पारदर्शी तरीके से समय पर गेहूं वितरण की प्रक्रिया मुकम्मल की जाए, ताकि लाभार्थियों को इसका फायदा हो सके। उन्होंने यह भी निर्देश दिए कि गेहूं वितरण के दौरान किसी भी लाभार्थी को किसी भी तरह की मुश्किल का सामना न करना पड़े।

डिप्टी कमिश्नर ने कहा कि पंजाब सरकार की ओर से महात्मा गांधी सरबत विकास योजना भी शुरु  की गई है, जिसके अंतर्गत हर माह कैंप लगाया जा रहा है। उन्होंने बताया कि इन कैंपों में एक ही छत के नीचे अलग-अलग विभागों के अधिकारी उपस्थित होते हैं और मौके पर ही उन योज्य व्यक्तियों को संबंधित योजना का लाभ दिया जाता है, जिन व्यक्तियों ने अभी तक किसी भी सरकारी योजना का लाभ नहीं लिया है। उन्होंने जिला वासियों को अपील करते हुए कहा कि यदि किसी व्यक्ति ने अभी तक सरकारी योजना का लाभ नहीं लिया, वह इन कैंपों में जाकर संबंधित योजना का लाभ ले सकते हैं।

  • ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਕੀਤੀ ਜਾਵੇਗੀ  2 ਲੱਖ 25 ਹਜ਼ਾਰ ਕੁਇੰਟਲ ਕਣਕ ਦੀ ਵੰਡ
    -62 ਈ-ਪੋਜ ਮਸ਼ੀਨਾਂ ਅਤੇ 62 ਸਪੈਸ਼ਲ ਕੰਢਿਆਂ ਰਾਹੀਂ ਕੀਤੀ ਜਾ ਰਹੀ ਹੈ ਮੁਫ਼ਤ ਕਣਕ ਦੀ ਵੰਡ
    -ਪਰਿਵਾਰ ਦੇ ਪ੍ਰਤੀ ਮੈਂਬਰ ਨੂੰ 30 ਕਿਲੋ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ ਕਣਕ : ਡਿਪਟੀ ਕਮਿਸ਼ਨਰ
    ਹੁਸ਼ਿਆਰਪੁਰ, 3 ਫਰਵਰੀ:
    ਪੰਜਾਬ ਸਰਕਾਰ ਵਲੋਂ ਲੋੜਵੰਦਾਂ ਲਈ ਮੁਫ਼ਤ ਕਣਕ ਦੀ ਦਿੱਤੀ ਜਾ ਰਹੀ ਸਹੂਲਤ ਤਹਿਤ ਜ਼ਿਲ•ਾ ਹੁਸ਼ਿਆਰਪੁਰ ਵਿਖੇ ਕਣਕ ਦੀ ਵੰਡ 62 ਈ-ਪੋਜ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਣਕ ਤੋਲਣ ਲਈ 62 ਸਪੈਸ਼ਲ ਕੰਢੇ ਵੀ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਕੋਲ ਉਪਲਬੱਧ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਕੀਮ ਤਹਿਤ ਜ਼ਿਲ•ੇ ਦੇ ਸਮਾਰਟ ਰਾਸ਼ਨ ਕਾਰਡ ਧਾਰਕ ਲਾਭਪਾਤਰੀਆਂ ਨੂੰ 2 ਲੱਖ 25 ਹਜ਼ਾਰ ਕੁਇੰਟਲ ਕਣਕ ਵੰਡੀ ਜਾਣੀ ਹੈ ਅਤੇ ਇਹ ਕਣਕ ਵੰਡਣ ਦੀ ਸ਼ੁਰੂਆਤ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵਲੋਂ ਕੀਤੀ ਜਾ ਚੁੱਕੀ ਹੈ।
    ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ•ੇ ਵਿੱਚ ਇਕ ਲੱਖ 92 ਹਜ਼ਾਰ 500 ਲਾਭਪਾਤਰੀ ਸਮਾਰਟ ਰਾਸ਼ਨ ਕਾਰਡ ਧਾਰਕ ਹਨ, ਜਿਨ•ਾਂ ਨੂੰ ਈ-ਪੋਜ ਮਸ਼ੀਨਾਂ ਰਾਹੀਂ ਕਣਕ ਵੰਡੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਪਰਿਵਾਰ ਦੇ ਪ੍ਰਤੀ ਮੈਂਬਰ ਨੂੰ 30 ਕਿਲੋ ਦੇ ਹਿਸਾਬ ਨਾਲ ਕਣਕ ਵੰਡੀ ਜਾ ਰਹੀ ਹੈ ਅਤੇ ਹੁਣ ਤੱਕ 14 ਹਜ਼ਾਰ 100 ਕੁਇੰਟਲ ਕਣਕ ਵੰਡੀ ਜਾ ਚੁੱਕੀ ਹੈ। ਉਨ•ਾਂ ਦੱਸਿਆ ਕਿ ਅਣਤੋਦਿਆ ਕੈਟਾਗਰੀ ਦੇ ਪਰਿਵਾਰਾਂ ਨੂੰ 2 ਕੁਇੰਟਲ 10 ਕਿਲੋ ਪ੍ਰਤੀ ਪਰਿਵਾਰ ਕਣਕ ਵੰਡੀ ਜਾ ਰਹੀ ਹੈ। ਉਨ•ਾਂ ਜ਼ਿਲ•ੇ ਦੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਾਰਦਰਸ਼ੀ ਤਰੀਕੇ ਨਾਲ ਸਮੇਂ ਸਿਰ ਕਣਕ ਵੰਡਣ ਦੀ ਪ੍ਰਕ੍ਰਿਆ ਮੁਕੰਮਲ ਕੀਤੀ ਜਾਵੇ, ਤਾਂ ਜੋ ਲਾਭਪਾਤਰੀਆਂ ਨੂੰ ਇਸ ਦਾ ਫਾਇਦਾ ਹੋ ਸਕੇ। ਉਨ•ਾਂ ਇਹ ਵੀ ਨਿਰਦੇਸ਼ ਦਿੱਤੇ ਕਿ ਕਣਕ ਵੰਡਣ ਦੌਰਾਨ ਕਿਸੇ ਵੀ ਲਾਭਪਾਤਰੀ ਨੂੰ ਕਿਸੇ ਵੀ ਤਰ•ਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨ ਦਿੱਤਾ ਜਾਵੇ।
    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹਰੇਕ ਮਹੀਨੇ ਕੈਂਪ ਲਗਾਇਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਇਨ•ਾਂ ਕੈਂਪਾਂ ਵਿੱਚ ਇਕ ਹੀ ਛੱਤ ਥੱਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਹੁੰਦੇ ਹਨ ਅਤੇ ਮੌਕੇ ‘ਤੇ ਹੀ ਉਨ•ਾ ਯੋਗ ਵਿਅਕਤੀਆਂ ਨੂੰ ਸਬੰਧਤ ਸਕੀਮਾਂ ਦਾ ਲਾਭ ਦਿੱਤਾ ਜਾਂਦਾ ਹੈ, ਜਿਨ•ਾ ਵਿਅਕਤੀਆਂ ਨੇ ਅਜੇ ਤੱਕ ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਨਹੀਂ ਲਿਆ। ਉਨ•ਾਂ ਜ਼ਿਲ•ਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਅਜੇ ਤੱਕ ਸਰਕਾਰੀ ਯੋਜਨਾ ਦਾ ਲਾਭ ਨਹੀਂ ਲਿਆ, ਉਹ ਇਨ•ਾਂ ਕੈਂਪਾਂ ਵਿੱਚ ਜਾ ਕੇ ਸਬੰਧਤ ਸਕੀਮ ਦਾ ਲਾਭ ਲੈ ਸਕਦੇ ਹਨ।  
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply