DOABA TIMES : ਸਰਕਾਰ ਕਰ ਰਹੀ ਹੈ ਸਿੱਖਿਆ ਦੇ ਮਿਆਰ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ-ਤਰਲੋਕ ਵੇਡਲ

ਜਲੰਧਰ 16 ਫਰਵਰੀ (  ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ) -ਡਾ ਅੰਬੇਡਕਰ ਸੰਘਰਸ਼ ਮੋਰਚਾ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸ਼੍ਰੀ ਤਰਲੋਕ ਵੇਂਡਲ ਦੀ ਪ੍ਰਧਾਨਗੀ ਹੇਠ ਸ਼੍ਰੀ ਰਾਜ ਕੁਮਾਰ ਸਾਕੀ ਦੇ ਦਫ਼ਤਰ ਮਾਡਲ ਹਾਊਸ ਵਿਖੇ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆ ਸ਼੍ਰੀ ਤਰਲੋਕ ਵੇਂਡਲ ਨੇ ਕਿਹਾ ਕਿ ਜੋ ਸੂਬੇ ਦੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਦਸਵੀਂ ਜਮਾਤ ਵਿਚੋਂ ਵਿਦਿਆਰਥੀਆਂ ਨੂੰ ਪਾਸ ਹੋਣ ਲਈ 33%ਅੰਕ ਜ਼ਰੂਰੀ ਚਾਹੀਦੇ ਸਨ ਨੂੰ ਘਟਾ ਕੇ 20%ਕੀਤਾ ਹੈ ।ਇਹ ਸੱਭ ਸੂਬੇ ਦੀ ਸਰਕਾਰ ਸਿੱਖਿਆ ਦੇ ਮਿਆਰ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹਨ ਉਸ ਦਾ ਸਾਡੀ ਸੰਸਥਾ ਵਿਰੋਧ ਕਰਦੀ ਹੈ।
ਅੱਗੇ ਬੋਲਦੇ ਹੋਏ ਕਿਹਾ ਕਿ ਸਰਕਾਰ ਨੂੰ ਪਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਜ਼ਿਆਦਾ ਤਰ ਦਲਿਤ ਸਮਾਜ ਦੇ ਬੱਚੇ ਪੜਦੇ ਹਨ ਅਤੇ ਉਨ੍ਹਾਂ ਨੂੰ ਸਿੱਖਿਆ ਤੋਂ ਵਾਝਾ ਰੱਖਣ ਲਈ ਸਰਕਾਰ ਕੋਝੀਆਂ ਚਾਲਾਂ ਚੱਲ ਰਹੀ ਹੈ। ਇਸ ਤਰ੍ਹਾਂ ਕਰਨ ਨਾਲ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਜਦੋਂ ਘੱਟ ਨੰਬਰ ਲੈਕੇ ਪਾਸ ਤਾਂ ਹੋ ਜਾਣਗੇ ਪਰ ਉਹ ਅੱਗੇ ਜਾਕੇ ਪੀ ਸੀ ਐਸ ,ਆਈ ਏ ਐਸ਼, ਆੲੀ ਪੀ ਐਸ ਵਰਗੀ ਉਚ ਪੱਧਰੀ ਸਿਖਿਆ ਪ੍ਰਾਪਤ ਨਹੀਂ ਕਰ ਸਕਣਗੇ ਅਤੇ ਨਾ ਹੀ ਕਿਸੇ ਹੋਰ ਸਰਕਾਰੀ ਨੌਕਰੀਆਂ ਦੀ ਮੰਗ ਕਰਨਗੇ। ਸਗੋਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੂਝਵਾਨ ਅਧਿਆਪਕ ਲਗਾ ਕੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਪ੍ਰਾਪਤ ਕਰਵਾਉਣ ਤਾ ਦੋ ਉਨ੍ਹਾਂ ਦਾ ਭਵਿੱਖ ਸੁਨਹਿਰਾ ਬਣਾਇਆ ਜਾ ਸਕੇ। ਇਸ ਮੌਕੇ ਮਹਿਲਾ ਵਿੰਗ ਦੇ ਵਿਸਥਾਰ ਲਈ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਅਲਵੀਨਾ ਸੰਸਾਰ ਪੁਰ ਨੂੰ ਸੰਸਥਾ ਦੀ ਜਰਨਲ ਸਕੱਤਰ ਅਤੇ ਕਿਰਨਦੀਪ ਕੌਰ ਨੱਤਾ ਨੂੰ ਨਕੋਦਰ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਰਾ ਖੋਸਲਾ ਪ੍ਰਧਾਨ ਜਲੰਧਰ,ਪਲਕ ਸਿਟੀ ਪ੍ਰਧਾਨ ਜਲੰਧਰ, ਸੋਨੂੰ ਕੁੱਦੋਵਾਲ ਸਰਕਲ ਪ੍ਰਧਾਨ ਲਾਂਬੜਾ ਅਤੇ ਸੰਸਥਾ ਦੇ ਹੋਰ ਕੲੀ ਸਾਥੀ ਹਾਜ਼ਰ ਸਨ। ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਸੂਬਾ ਪ੍ਰਧਾਨ ਸ਼੍ਰੀ ਤਰਲੋਕ ਵੇਂਡਲ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply