DOABA TIMES LATEST : ਸੂਬੇ ਭਰ ਚ ਜ਼ੋਰਦਾਰ ਮੁਹਿੰਮ ਵਿੱਢੇਗੀ,  ਪੰਜਾਬ ਸਰਕਾਰ ਦੀ ਮੁਲਾਜ਼ਮਾਂ  ਨਾਲ ਵਾਅਦਾ ਖ਼ਿਲਾਫੀਆਂ

ਵਾਅਦਾ ਖ਼ਿਲਾਫੀ ਖ਼ਿਲਾਫ ਜ਼ੋਨਲ ਰੈਲੀਆਂ  27 ਮਾਰਚ ਤੋ

ਅਧਿਆਪਕਾਂ ‘ਤੇ ਲਾਠੀਚਾਰਜ ਕਰਨ ਦੀ ਸਖ਼ਤ ਨਿੰਦਿਆ

ਗੁਰਦਾਸਪੁਰ 9 ਮਾਰਚ ( ਅਸ਼ਵਨੀ ) :-  ਪੰਜਾਬ ਸਰਕਾਰ ਦੀ ਮੁਲਾਜ਼ਮਾਂ  ਨਾਲ ਵਾਅਦਾ ਖ਼ਿਲਾਫੀਆਂ ਖ਼ਿਲਾਫ ਪੰਜਾਬ ਤੇ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵਲੋ ਪੰਜਾਬ ਭਰ ਚ ਕੀਤੀਆਂ ਜਾਣ ਵਾਲੀਆਂ ਜ਼ੋਨਲ ਰੈਲੀਆਂ  ਦੀ ਕਾਮਯਾਬੀ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਫੈਡਰੇਸ਼ਨ  ਸੂਬੇ ਭਰ ਚ ਜ਼ੋਰਦਾਰ ਮੁਹਿੰਮ ਵਿੱਢੇਗੀ। ਇਹ ਫ਼ੈਸਲਾ ਫੈਡਰੇਸ਼ਨ ਦੀ ਲੁਧਿਆਣੇ ਵਿੱਚ ਹੋਈ ਮੀਟਿੰਗ ‘ਚ ਕੀਤਾ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੱਜਣ ਸਿੰਘ, ਰਣਬੀਰ ਢਿਲੋ,  ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ,  ਜਗਦੀਸ਼ ਸਿੰਘ ਚਾਹਲ ਤੇ ਗੁਰਮੇਲ ਸਿੰਘ ਮੈਲਡੇ  ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬੱਜਟ ਚ ਮੁਲਾਜ਼ਮਾਂ ਨਾਲ ਇਨਸਾਫ ਨਹੀ ਕੀਤਾ ਬਿਨਾਂ ਸ਼ਕ ਸਾਂਝੇ ਸੰਘਰਸ਼ ਕਾਰਨ 6 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਦੇਣ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਐਲਾਨ ਕੀਤਾ ਪਰ ਮੁਲਾਜ਼ਮ ਤੇ ਪੈਨਸ਼ਨਰ ਇਸ  ਐਲਾਨ ਨੂੰ ਨਾਕਾਫੀ ਮੰਨਦੇ ਹਨ ਤੇ ਇਸ ਤੋ ਸਖ਼ਤ ਅਸੁੰਤਸ਼ਟ ਤੇ ਨਰਾਜ਼ ਹਨ। ਪਹਿਲਾ ਵੀ ਰਾਜ ਭਾਗ ਸੰਭਾਲਦਿਆ ਹੀ ਮੰਤਰੀ ਮੰਡਲ ਦੀ ਪਲੇਠੀ ਮੀਟਿੰਗ ਚ 6ਵੇ  ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ  ਕੱਚੇ ਤੇ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ 2016 ਦਾ ਕਾਨੂੰਨ ਲਾਗੂ ਕਰਨ  ਦਾ ਪੰਜਾਬ  ਸਰਕਾਰ ਨੇ ਵਾਅਦਾ ਕੀਤਾ ਸੀ ਜਿਹੜਾ ਅੱਜ ਤਕ ਪੂਰਾ ਨਹੀ ਕੀਤਾ 

Advertisements
Advertisements
Advertisements

 

। ਇਸ ਵਾਰ ਤਾਂ ਬੱਜਟ ਚ ਇਸ ਦਾ ਜ਼ਿਕਰ ਤਕ ਵੀ ਨਹੀ ਕੀਤਾ । ਇਥੇ ਹੀ ਨਹੀ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੇ ਵੀ 24ਫਰਵਰੀ ਦੀ ਮੋਹਾਲੀ ਰੈਲੀ ਦੌਰਾਨ ਆਪਣੇ ਸਪੈਸ਼ਲ ਡਿਊਟੀ ਅਫਸਰ ਜੀ ਐਸ ਢੇਸੀ ਵਲੋ ਤੈਅ ਕਰਵਾਈ 2 ਮਾਰਚ ਦੀ  ਮੀਟਿੰਗ ਵੀ ਐਨ ਮੌਕੇ ‘ਤੇ ਹੀ ਬਿਨਾਂ ਕੋਈ ਕਾਰਨ ਦੱਸਿਆ ਰੱਦ  ਕਰ ਦਿੱਤੀ  ।  ਇਸ ਤੋ ਖਫ਼ਾ ਮੁਲਾਜ਼ਮਾਂ ਅਤੇ  ਪੈਨਸ਼ਨਰਾਂ ਨੇ ਅਗਲੇ ਦਿਨ ਹੀ 3 ਮਾਰਚ ਨੂੰ ਜਿਲ੍ਹਾ ਪੱਧਰ ਉੱਤੇ ਰੋਸ ਰੈਲੀਆਂ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਸੀ। ਸਾਂਝੇ ਫਰੰਟ  ਦੇ ਕਨਵੀਨਰਾਂ ਨੇ ਚਿੱਠੀ ਰਾਹੀ ਮੁੱਖ ਮੰਤਰੀ ਨੂੰ ਮੰਗਾਂ ਦੇ ਨਿਪਟਾਰੇ ਲਈ ਜਲਦੀ ਮੀਟਿੰਗ ਦੇਣ ਲਈ ਲਿਖਿਆ ਹੈ । ਮੰਗਾਂ ਦਾ ਨਿਪਟਾਰਾ ਨਾ ਹੋਣ ਦੀ ਹਾਲਤ ਚ  ਬਠਿੰਡੇ  , 8 ਅਪ੍ਰੈਲ ਨੂੰ  ਸ੍ਰੀ  ਅੰਮ੍ਰਿਤਸਰ, 28 ਅਪ੍ਰੈਲ ਨੂੰ ਹੁਸ਼ਿਆਰਪੁਰ 8 ਮਈ ਪਟਿਆਲਾ  ਤੇ 15 ਮਈ ਨੂੰ ਮੋਹਾਲੀ    ਜ਼ੋਨਲ ਰੈਲੀਆਂ  ਕਰਨ ਦੀ ਚੇਤਾਵਨੀ ਵੀ ਦਿੱਤੀ ਸੀ ਜਿਸਦੀ ਸ਼ੁਰੂਆਤ  27ਮਾਰਚ    ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡੇ ਤੋ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ  । ਜਿਨ੍ਹਾਂ  ਮੰਗਾਂ   ਬਾਰੇ  ਰੈਲੀਆਂ  ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਚ 6ਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਫੌਰੀ ਤੋਰ ਤੇ ਲਾਗੂ ਕਰਨਾ  , ਕੱਚੇ ਤੇ ਠੇਕਾ ਮੁਲਾਜ਼ਮ ਪੱਕੇ ਕਰਨਾ ਤੇ ਮਿੱਡ  ਡੇਅ ਮੀਲ ,ਆਸ਼ਾ ਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਘੱਟੋ ਘੱਟ ਤਨਖਾਹ ਤਹਿਤ 18 ਹਜ਼ਾਰ ਮਹੀਨਾ ਤਨਖਾਹ ਦੇਣਾ  , ਜੁਲਾਈ 2018ਤੋ ਜਨਵਰੀ 2020 ਤਕ ਬਣਦੀਆਂ ਮਹਿੰਗਾਈ ਭੱਤੇ ਦੀਆਂ 4ਕਿਸ਼ਤਾਂ ਸਮੇਤ 133ਮਹੀਨਿਆਂ ਦੇ ਬਕਾਇਆ ਪਏ ਮਹਿੰਗਾਈ ਭੱਤੇ ਦੇ ਦੇਣ , ਜਨਵਰੀ 2004,ਤੋ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਹੀ ਲਾਗੂ ਕਰਨ ਸਮੇਤ 24 ਸੋ ਰੁਪਏ ਵਸੂਲਿਆ ਜਾਂਦਾ ਟੈਕਸ ਬੰਦ ਕਰਨਾ ਆਿਦ ਸ਼ਾਮਲ ਹੈ।

ਇਨ੍ਹਾਂ ਰੈਲੀਆਂ  ਦੀ ਤਿਆਰੀ ਲਈ 13ਮਾਰਚ ਨੂੰ ਜਿਲ੍ਹਾ ਪੱਧਰ ਉੱਤੇ ਸਾਂਝੀਆ ਮੀਟਿੰਗਾਂ ਕਰਕੇ ਤਾਲਮੇਲ ਕਮੇਟੀਆਂ ਬਣਾਉਣ ਦਾ ਫੈਸਲਾ  ਵੀ ਇਸ  ਮੀਟਿੰਗ ਵਿੱਚ ਕੀਤਾ ਗਿਆ । ਆਗੂਆਂ ਨੇ ਪਟਿਆਲੇ ‘ਚ  ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਜਿਨ੍ਹਾਂ ਚ ਵੱਡੀ ਗਿਣਤੀ ਵਿੱਚ ਲੜਕੀਆਂ ਵੀ ਸਨ  ‘ਤੇ ਪੰਜਾਬ ਸਰਕਾਰ ਵਲੋ ਰੁਜ਼ਗਾਰ ਦੇਣ ਦੀ ਬਜਾਏ  ਲਾਠੀਚਾਰਜ ਕਰਨ ਦੀ ਸਖਤ ਨਿਖੇਧੀ ਕੀਤੀ ਤੇ ਕਿਹਾ  ਕਿ ਕੌਮਾਂਤਰੀ ਇਸਤਰੀ ਦਿਹਾੜਾ ਦੇ ਮੋਕੇ ਤੇ ਕੇਂਦਰ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਕਈ ਪਰੋਗਰਾਮ ਕਰਕੇ ਇਸਤਰੀ ਹੱਕਾਂ ਦੀ ਰਖਵਾਲੀ ਹੋਣ ਦਾ ਦਾਅਵਾ ਕਰ ਰਹੀ ਹੈ ਇਹ ਲਾਠੀਚਾਰਜ ਉਸ ਦੀ ਇਸਤਰੀਆ ਬਾਰੇ ਅਸਲ ਨੀਅਤ ਤੇ ਨੀਤੀ ਦਾ ਪ੍ਰਗਟਾਵਾ ਹੈ। ਇਨਸਾਫ ਪਸੰਦ ਲੋਕਾਂ,  ਜਥੇਬੰਦੀਆਂ ਨੂੰ ਇਸ ਮੌਕੇ  ਬੇਰੁਜ਼ਗਾਰ ਅਧਿਆਪਕਾਂ ਦੇ ਹੱਕ ਚ ਖੜ੍ਹਨਾ ਚਾਹੀਦਾ ਹੈ ਤੇ ਸਰਕਾਰ ਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਹਨ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply